Chinese US scientists identify: ਚੀਨੀ ਅਤੇ ਅਮਰੀਕੀ ਖੋਜਕਰਤਾਵਾਂ ਨੇ ਮਿਲ ਕੇ ਦੋ ਅਜਿਹੇ ਬੈਕਟਰੀਆ ਲੱਭੇ ਹਨ ਜੋ ਇੱਕ ਵਿਸ਼ੇਸ਼ ਕਿਸਮ ਦਾ ਪ੍ਰੋਟੀਨ ਬਣਾਉਂਦੇ ਹਨ । ਇਹ ਪ੍ਰੋਟੀਨ ਕੋਰੋਨਾ ਵਾਇਰਸ ਤੋਂ ਇਲਾਵਾ ਡੇਂਗੂ ਅਤੇ ਐੱਚਆਈਵੀ ਭਾਵ ਏਡਜ਼ ਵਿਸ਼ਾਣੂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ । ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਪ੍ਰੋਟੀਨ ਦੀ ਵਰਤੋਂ ਐਂਟੀਵਾਇਰਲ ਦਵਾਈਆਂ ਬਣਾਉਣ ਲਈ ਕੀਤੀ ਜਾਏਗੀ । ਜਿਸਦੇ ਨਾਲ ਕਲੀਨਿਕਲ ਟ੍ਰਾਇਲਾਂ ਦੇ ਭਾਰ ਨੂੰ ਘੱਟ ਕੀਤਾ ਜਾ ਸਕੇਗਾ ।
bioRxiv ਜਰਨਲ ਵਿੱਚ ਪ੍ਰਕਾਸ਼ਿਤ ਖੋਜ ਅਨੁਸਾਰ ਇਹ ਬੈਕਟੀਰੀਆ ਖੋਜਕਰਤਾਵਾਂ ਨੂੰ ਏਡੀਜ਼ ਏਜੀਪੀਟੀ ਜਾਤੀ ਦੇ ਮੱਛਰ ਦੇ ਅੰਦਰ ਲੱਭੇ ਗਏ ਹਨ । ਬੈਕਟਰੀਆ ਦੇ ਜੀਨੋਮ ਕ੍ਰਮ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਉਸ ਵਿਚੋਂ ਨਿਕਲਣ ਵਾਲੇ ਪ੍ਰੋਟੀਨ ਦੀ ਪਛਾਣ ਕੀਤੀ ਗਈ । ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਇਹ ਪ੍ਰੋਟੀਨ ਕਈ ਵਾਇਰਸਾਂ ਨੂੰ ਬੇਅਸਰ ਕਰਨ ਦੇ ਸਮਰੱਥ ਹੈ । ਦਰਅਸਲ, ਬੈਕਟੀਰੀਆ ਦਾ ਪ੍ਰੋਟੀਨ ਲਾਈਪੇਜ ਨਾਲ ਲੈਸ ਹੁੰਦਾ ਹੈ । ਲਾਈਪੇਜ ਇੱਕ ਕਿਸਮ ਦਾ ਐਨਜ਼ਾਈਮ ਹੈ ਜੋ ਪ੍ਰੋਟੀਨ ਵਾਇਰਸ ਨੂੰ ਅਯੋਗ ਕਰਨ ਦੀ ਯੋਗਤਾ ਰੱਖਦਾ ਹੈ । ਇਸ ਤੋਂ ਪਹਿਲਾਂ ਸਾਲ 2010 ਵਿੱਚ ਹੋਈ ਇੱਕ ਖੋਜ ਵਿੱਚ ਪਾਇਆ ਗਿਆ ਸੀ ਕਿ ਲਿਪੋਪ੍ਰੋਟੀਨ ਲਾਈਪੇਜ ਨਾਮਕ ਇੱਕ ਰਸਾਇਣ ਹੈਪੇਟਾਈਟਸ-ਸੀ ਵਾਇਰਸ ਨੂੰ ਨਿਰਪੱਖ ਬਣਾਉਂਦਾ ਹੈ ।
ਇਸ ਤੋਂ ਬਾਅਦ 2017 ਵਿੱਚ ਕੀਤੀ ਗਈ ਇੱਕ ਖੋਜ ਦੇ ਅਨੁਸਾਰ ਨਾਜਾ ਮੋਸਾਮਬਿਕਾ ਨਾਮ ਦੇ ਸੱਪ ਦੇ ਜ਼ਹਿਰ ਵਿੱਚ ਫਾਸਫੋ ਲਾਈਪੇਜ ਪ੍ਰੋਟੀਨ ਮਿਲਿਆ, ਜੋ ਹੈਪੇਟਾਈਟਸ-ਸੀ, ਡੇਂਗੂ ਅਤੇ ਜਾਪਾਨੀ ਇਨਸੇਫਲਾਈਟਿਸ ਨੂੰ ਬੇਅਸਰ ਕਰ ਰਿਹਾ ਸੀ । ਇਸ ਖੋਜ ਵਿੱਚ ਬੀਜਿੰਗ ਦੀ ਸਿਨਘੁਆ ਯੂਨੀਵਰਸਿਟੀ, ਅਕੈਡਮੀ ਆਫ ਮਿਲਟਰੀ ਮੈਡੀਕਲ ਸਾਇੰਸ ਅਤੇ ਸ਼ੇਨਜ਼ੇਨ ਰੋਗ ਰੋਕਥਾਮ ਅਤੇ ਨਿਯੰਤਰਣ ਕੇਂਦਰ ਦੇ ਖੋਜਕਰਤਾ ਸ਼ਾਮਿਲ ਹਨ । ਇਸ ਤੋਂ ਇਲਾਵਾ ਅਮਰੀਕਾ ਦੀ ਕਨੇਕਿੱਟਕਿੱਟ ਯੂਨੀਵਰਸਿਟੀ ਦੇ ਵਿਗਿਆਨੀ ਵੀ ਖੋਜ ਵਿੱਚ ਸ਼ਾਮਿਲ ਰਹੇ ਹਨ।
ਚੀਨੀ ਖੋਜਕਰਤਾਵਾਂ ਵੱਲੋਂ ਕੀਤੀ ਗਈ ਨਵੀਂ ਖੋਜ ਦੇ ਅਨੁਸਾਰ ਕੋਰੋਨਾ ਦੇ ਇਲਾਜ ਤੋਂ ਬਾਅਦ ਲੰਬੇ ਸਮੇਂ ਤੱਕ ਇਹ ਵਾਇਰਸ ਫੇਫੜਿਆਂ ਵਿੱਚ ਲੁਕਿਆ ਰਹਿ ਸਕਦਾ ਹੈ । ਉਨ੍ਹਾਂ ਅਨੁਸਾਰ ਚੀਨ ਵਿੱਚ ਵੀ ਅਜਿਹੇ ਮਾਮਲੇ ਆਏ ਜਦੋਂ ਹਸਪਤਾਲ ਵਿੱਚੋਂ ਡਿਸਚਾਰਜ ਹੋਣ ਤੋਂ 70 ਦਿਨਾਂ ਬਾਅਦ ਮਰੀਜ਼ ਪਾਜ਼ੀਟਿਵ ਪਾਇਆ ਗਿਆ ਹੈ । ਦੱਖਣੀ ਕੋਰੀਆ ਵਿੱਚ ਵੀ ਇਲਾਜ ਤੋਂ ਬਾਅਦ 160 ਵਿਅਕਤੀ ਕੋਰੋਨਾ ਪਾਜ਼ੀਟਿਵ ਮਿਲੇ ਹਨ । ਅਜਿਹੇ ਹੀ ਮਾਮਲੇ ਚੀਨ, ਮਕਾਓ, ਤਾਈਵਾਨ, ਵੀਅਤਨਾਮ ਵਿੱਚ ਵੀ ਸਾਹਮਣੇ ਆਏ ਹਨ ।