Pregnancy Exercise tips: ਗਰਭ ਅਵਸਥਾ ਦੌਰਾਨ ਔਰਤ ਨੂੰ ਇਕ ਨਹੀਂ ਬਲਕਿ ਦੋ ਜ਼ਿੰਦਗੀਆਂ ਦੀ ਸਿਹਤ ਦਾ ਧਿਆਨ ਰੱਖਣਾ ਹੁੰਦਾ ਹੈ। ਤੰਦਰੁਸਤ ਸਰੀਰ ਅਤੇ ਰੋਜ਼ਾਨਾ ਕਸਰਤ ਦੀ ਰੁਟੀਨ ਤੁਹਾਡੇ ਬੱਚੇ ਦੇ ਜਨਮ ਦੀ ਤਿਆਰੀ ਵਿਚ ਮਦਦ ਕਰਦੀ ਹੈ। ਹਾਲਾਂਕਿ ਤੁਹਾਨੂੰ physical Exercise ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਬੱਚੇ ਜਾਂ ਤੁਹਾਡੇ ਲਈ ਕੋਈ ਨੁਕਸਾਨ ਨਾ ਹੋਵੇ।
ਪ੍ਰੈਗਨੈਂਸੀ ਵਿੱਚ ਫਾਲੋ ਕਰੋ Exercise Tips
- ਅਜਿਹਾ Exercise routine plan ਕਰੋ ਜਿਸ ‘ਚ ਤੁਹਾਡੀ ਥੋੜ੍ਹੀ ਮਿਹਨਤ ਲੱਗੇ
- ਪ੍ਰੈਗਨੈਂਸੀ ਦੇ ਆਖਰੀ ਹਫ਼ਤਿਆਂ ਦੌਰਾਨ ਕਸਰਤ ਕਰਨਾ ਬੰਦ ਕਰੋ।
- ਅਜਿਹੀ ਕਸਰਤ ਨਾ ਕਰੋ ਜਿਸ ਨਾਲ ਤੁਹਾਨੂੰ ਸਾਹ ਲੈਣਾ ਮੁਸ਼ਕਲ ਹੁੰਦੀ ਹੈ।
- ਜੇ ਤੁਸੀਂ ਰੈਗੂਲਰ Exercise ਨਹੀਂ ਕਰਦੇ ਤਾਂ ਪ੍ਰੈਗਨੈਂਸੀ ਦੌਰਾਨ ਮੁਸ਼ਕਲ Exercise ਨਾ ਕਰੋ।
- ਹਫ਼ਤੇ ਵਿਚ 3 ਵਾਰ ਲਗਭਗ 15 ਮਿੰਟ ਦੇ ਸੈਸ਼ਨ ਨਾਲ ਸ਼ੁਰੂਆਤ ਕਰੋ।
- ਫਿਰ ਹੌਲੀ-ਹੌਲੀ ਇੱਕ ਹਫ਼ਤੇ ਵਿੱਚ 5 ਵਾਰ 30 ਮਿੰਟ ਦਾ ਸੈਸ਼ਨ ਬਣਾਓ।
- ਸਿਹਤਮੰਦ ਤਰਲ ਪਦਾਰਥ ਅਤੇ ਪਾਣੀ ਦਾ ਸੇਵਨ ਕਰਕੇ ਆਪਣੇ-ਆਪ ਨੂੰ ਹਾਈਡਰੇਟ ਰੱਖੋ।
ਕਿਸੇ ਸਿਖਿਅਤ ਮੈਡੀਕਲ ਪੇਸ਼ੇਵਰ ਤੋਂ ਸਲਾਹ ਲਓ ਕਿ ਪ੍ਰੈਗਨੈਂਸੀ ਦੌਰਾਨ ਕਿਹੜੀ Exercise ਕਰਨੂੰ ਚਾਹੀਦੀ ਹੈ। ਇਸ ਤੋਂ ਇਲਾਵਾ ਵਾਕਿੰਗ, ਤੈਰਾਕੀ, ਘੱਟ ਪ੍ਰਭਾਵ ਵਾਲੀਆਂ ਐਰੋਬਿਕਸ ਆਦਿ ਐਕਟੀਵਿਟੀ ਨੂੰ ਵੀ ਆਪਣੀ ਰੁਟੀਨ ਵਿਚ ਸ਼ਾਮਲ ਕਰ ਸਕਦੇ ਹੋ।
ਵਰਕਆਊਟ ਵਿੱਚ ਕੀ ਨਹੀਂ ਕਰਨਾ ਚਾਹੀਦਾ
- ਘੋੜ ਸਵਾਰੀ, ਜਿਮਨਾਸਟਿਕ, ਸਕੇਟਿੰਗ ਆਦਿ ਐਕਟੀਵਿਟੀ ਨਾ ਕਰੋ। ਉਨ੍ਹਾਂ ‘ਚ ਡਿੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ।
- ਕਰਾਟੇ, ਜੂਡੋ, ਮਾਰਸ਼ਲ ਆਰਟਸ, ਕਿੱਕਬਾਕਸਿੰਗ ਆਦਿ ਜਿਹੀਆਂ ਕਾਨਟੈਕਟ ਸਪੋਰਟਸ ਤੋਂ ਦੂਰ ਰਹੋ।
- ਟੈਨਿਸ, ਫੁੱਟਬਾਲ, ਰਗਬੀ ਵਰਗੀਆਂ ਖੇਡਾਂ ਤੋਂ ਪਰਹੇਜ਼ ਕਰੋ।
ਪ੍ਰੈਗਨੈਂਸੀ ਦੌਰਾਨ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ: ਇਸ ਸਮੇਂ ਦੇ ਦੌਰਾਨ ਅਜਿਹੀ Exercise ਕਰਨੀਆਂ ਚਾਹੀਦੀਆਂ ਹਨ ਜੋ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਪ੍ਰੈਗਨੈਂਸੀ ਦੌਰਾਨ ਵਾਧੂ ਭਾਰ ਚੁੱਕਣ ਵਿੱਚ ਮਦਦ ਕਰਨ ਅਤੇ ਨਾਲ ਹੀ ਪਿੱਠ ਦਰਦ ਨੂੰ ਵੀ ਘੱਟ ਕਰਨ। ਪੇਲਵਿਕ Exercise ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦੀ ਹੈ।