Bindi Benefits: ਔਰਤ ਦੇ ਮੱਥੇ ‘ਤੇ ਸਜੀ ਛੋਟੀ ਜਾਂ ਵੱਡੀ ਆਕਾਰ ਦੀ ਬਿੰਦੀ ਨਾ ਸਿਰਫ ਹਿੰਦੂ ਸਭਿਆਚਾਰ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ ਬਲਕਿ ਇਸਨੂੰ ਸੁਹਾਗ ਦੀ ਨਿਸ਼ਾਨੀ ਵੀ ਮੰਨੀ ਜਾਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਬਿੰਦੀਆਂ ਦਾ ਰੰਗ ਜਿਨ੍ਹਾਂ ਗਹਿਰਾ ਹੁੰਦਾ ਹੈ ਪਤੀ ਦੇ ਨਾਲ ਪਿਆਰ ਵੀ ਉਨ੍ਹਾਂ ਹੀ ਗਹਿਰਾ। ਜਿੱਥੇ ਹਿੰਦੂ ਸਭਿਆਚਾਰ ਵਿਚ ਇਸ ਨੂੰ ਸੁਹਾਗਣ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਉੱਥੇ ਹੀ ਜੇ ਵਿਗਿਆਨਕ ਤੌਰ ‘ਤੇ ਦੇਖਿਆ ਜਾਵੇ ਤਾਂ ਔਰਤਾਂ ਨੂੰ ਬਿੰਦੀ ਲਗਾਉਣ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਹਾਂ, ਇਹ ਸੁਣਨਾ ਥੋੜਾ ਅਜੀਬ ਹੈ ਪਰ ਅੱਖਾਂ ਅਤੇ ਆਈਬ੍ਰੋ ਦੇ ਵਿਚਕਾਰ ਚਮਕਦਾਰ ਬਿੰਦੀ ਔਰਤਾਂ ਨੂੰ ਬਹੁਤ ਸਾਰੇ ਸਰੀਰਕ ਲਾਭ ਦਿੰਦੀ ਹੈ। ਜੇ ਤੁਸੀਂ ਬਿੰਦੀ ਨਹੀਂ ਲਗਾਉਂਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਇਸ ਦੇ ਫਾਇਦੇ ਜਾਣ ਕੇ ਲਗਾਉਣਾ ਸ਼ੁਰੂ ਕਰ ਦੇਵੋ, ਆਓ ਜਾਣਦੇ ਹਾਂ ਬਿੰਦੀ ਲਗਾਉਣ ਦੇ ਫਾਇਦੇ…
ਸਰੀਰ ‘ਚ ਰਹਿੰਦੀ ਹੈ ਐਨਰਜ਼ੀ: ਇਹ ਮੰਨਿਆ ਜਾਂਦਾ ਹੈ ਕਿ ਭੋਂਹੋ ਦੇ ਵਿਚਕਾਰ ਤਾਂਤਰਿਕ ਬਿੰਦੂ ਪਾਇਆ ਜਾਂਦਾ ਹੈ ਜਿਸ ਨੂੰ ਅਜਾ ਚੱਕਰ ਕਿਹਾ ਜਾਂਦਾ ਹੈ ਇਹ ਬੁੱਧੀ ਦੇ ਨਾਲ ਨਿਯੰਤਰਣ ਦਾ ਚੱਕਰ ਵੀ ਹੁੰਦਾ ਹੈ। ਅਜਾ ਚੱਕਰ ‘ਤੇ ਬਿੰਦੀ ਲਗਾਉਣ ਨਾਲ ਸਰੀਰ ਦੀ ਐਨਰਜ਼ੀ ਬਰਕਰਾਰ ਰਹਿੰਦੀ ਹੈ ਇਸ ਲਈ ਬਿੰਦੀ ਲਗਾਉਣ ਵਾਲੀਆਂ ਔਰਤਾਂ ਦੂਸਰਿਆਂ ਤੋਂ ਇਲਾਵਾ ਆਪਣੇ ਆਪ ‘ਤੇ ਜਲਦੀ ਨਿਯੰਤਰਣ ਪਾ ਲੈਂਦੀਆਂ ਹਨ।
ਵੱਧਦਾ ਹੈ ਫੋਕਸ: ਇਹ ਕਿਹਾ ਜਾਂਦਾ ਹੈ ਕਿ ਉਹ ਜਗ੍ਹਾ ਜਿੱਥੇ ਬਿੰਦੀ ਲਗਾਈ ਜਾਂਦੀ ਹੈ ਉਹ ਹਮੇਸ਼ਾਂ ਐਕਟਿਵ ਰਹਿੰਦੀ ਹੈ। ਇਸ ਲਈ ਮੱਥੇ ‘ਤੇ ਬਿੰਦੀ ਲਗਾਉਣ ਨਾਲ ਇਹ ਬਿੰਦੂ ਜਾਗ ਜਾਂਦਾ ਹੈ ਜਿਸ ਨਾਲ ਮਾਨਸਿਕ ਸ਼ਾਂਤੀ ਵੱਧ ਜਾਂਦੀ ਹੈ ਅਤੇ ਮਨ ਦੀ ਇਕਾਗਰਤਾ ਵੀ ਵੱਧਣ ਲੱਗਦੀ ਹੈ। ਤਣਾਅ ਬਹੁਤ ਦੂਰ ਰਹਿੰਦਾ ਹੈ।
ਸਿਰ ਦਰਦ ਤੋਂ ਛੁਟਕਾਰਾ: ਬਿੰਦੀ ਲਗਾਉਣ ਨਾਲ acupressure ਹੁੰਦਾ ਹੈ। ਅਜਾ ਚੱਕਰ ਦੇ ਬਿੰਦੂ ‘ਤੇ ਬਿੰਦੀ ਲਗਾਉਣ ਨਾਲ ਸਾਡੇ ਸਰੀਰ ਵਿਚ ਖੂਨ ਦਾ ਦੌਰਾ ਸਹੀ ਢੰਗ ਨਾਲ ਚਲਦਾ ਰਹਿੰਦਾ ਹੈ ਜਿਸ ਨਾਲ ਨਾੜੀਆਂ ਅਤੇ ਖੂਨ ਦੇ ਸੈੱਲ ਚਲਦੇ ਰਹਿੰਦੇ ਹਨ ਅਤੇ ਦਰਦ ਖਤਮ ਹੋ ਜਾਂਦਾ ਹੈ। ਬਿੰਦੀ ਲਗਾਉਣ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਮਨ ਸ਼ਾਂਤ ਰਹਿੰਦਾ ਹੈ। ਚਿਹਰੇ, ਗਰਦਨ ਅਤੇ ਪਿੱਠ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ ਜਿਸ ਨਾਲ ਇਨਸੌਮਨੀਆ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।
ਅੱਖਾਂ ਲਈ ਫਾਇਦੇਮੰਦ: ਮੱਥੇ ਦੇ ਵਿਚਕਾਰ ਜਿੱਥੇ ਬਿੰਦੀ ਲਗਾਈ ਜਾਂਦੀ ਹੈ ਉਹ supratrochlear nerve ਨਾਲ ਸੰਬੰਧਿਤ ਹੁੰਦੀ ਹੈ ਜੋ ਅੱਖਾਂ ਨੂੰ ਵੱਖੋ-ਵੱਖਰੇ ਦਿਸ਼ਾਵਾਂ ਵਿਚ ਦੇਖਣ ਵਿਚ ਸਹਾਇਤਾ ਕਰਦੀ ਹੈ। ਬਿੰਦੀ ਲਗਾਉਣ ਨਾਲ ਸਾਡੀਆਂ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਅਤੇ ਅੱਖਾਂ ਦੀਆਂ ਮਾਸਪੇਸ਼ੀਆਂ ‘ਤੇ ਦਬਾਅ ਹੋਣ ਕਾਰਨ ਰੋਸ਼ਨੀ ਵੀ ਤੇਜ਼ ਹੁੰਦੀ ਹੈ।
ਸੁਣਨ ਦੀ ਯੋਗਤਾ ਤੇਜ਼: ਜਿਨ੍ਹਾਂ ਔਰਤਾਂ ਨੂੰ ਘੱਟ ਸੁਣਦਾ ਹੈ ਉਹਨਾਂ ਲਈ ਬਿੰਦੀ ਲਗਾਉਣਾ ਫ਼ਾਇਦੇਮੰਦ ਹੈ। ਜਿਸ ਜਗ੍ਹਾ ਬਿੰਦੀ ਲਗਾਈ ਜਾਂਦੀ ਹੈ ਉਸ ਸਥਾਨ ਨਾਲ ਕੰਨ ਨਾਲ ਜੁੜੀ ਹੋਈ ਨਾੜੀ ਗੁਜਰਦੀ ਹੈ ਜਦੋਂ ਅਸੀਂ ਬਿੰਦੀ ਲਗਾਉਂਦੇ ਹਾਂ ਤਾਂ ਉੱਥੇ ਦਬਾਅ ਪੈਂਦਾ ਹੈ ਜਿਸ ਨਾਲ ਸੁਣਨ ਦੀ ਯੋਗਤਾ ਵੱਧਦੀ ਹੈ। ਬਿੰਦੀ ਲਗਾਉਣ ਨਾਲ ਮਾਸਪੇਸ਼ੀਆਂ ਐਕਟਿਵ ਰਹਿੰਦੀਆਂ ਹਨ ਜੋ ਬਲੱਡ ਸਰਕੂਲੇਸ਼ਨ ਨੂੰ ਵਧਾਉਂਦੀ ਹੈ। ਬਿੰਦੀ ਲਗਾਉਣ ਨਾਲ ਸਕਿਨ ‘ਤੇ ਦਬਾਅ ਪੈਂਦਾ ਹੈ ਜਿਸ ਨਾਲ ਚਿਹਰੇ ਦੀਆਂ ਝੁਰੜੀਆਂ ਘੱਟ ਹੋ ਜਾਂਦੀਆਂ ਹਨ।