Airlines Returns Refunds ਦੁਨੀਆਂ ਦੀਆਂ ਕਈ ਏਅਰਲਾਇਨਾਂ ਜਿਸ ਤਰ੍ਹਾਂ ਏਅਰਲਾਈਨ ਇੰਡੀਗੋ ਤੇ ਏਅਰ ਏਸ਼ੀਆ ਇੰਡੀਆ ਨੇ ਹਵਾਈ ਯਾਤਰਾ ਟਿਕਟਾਂ ਦਾ ਰਿਫੰਡ ਦੇਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਮਾਰ ਹੇਠ 25 ਮਾਰਚ ਨੂੰ ਪੂਰੇ ਦੇਸ਼ ‘ਚ ਕੀਤੇ ਗਏ ਲਾਕਡਾਊਂ ਕਾਰਨ ਜੋ ਉਡਾਣਾਂ ਰੱਦ ਹੋਈਆਂ ਹਨ ਉਨ੍ਹਾਂ ਦੇ ਟਿਕਟਾਂ ਦਾ ਰਿਫੰਡ ਇਹ ਹਵਾਬਾਜ਼ੀ ਕੰਪਨੀਆਂ ਟ੍ਰੈਵਲ ਏਜੰਟ ਦੇ ਖ਼ਾਤਿਆਂ ‘ਚ ਪਾਉਣ ਲੱਗੀ ਹੈ। ਟ੍ਰੈਵਲ ਪੋਰਟਲ ਈਜਮਾਈ ਟ੍ਰਿਪ ਡਾਟ ਕਾਮ ਨੇ ਇਹ ਜਾਣਕਾਰੀ ਦਿੱਤੀ ਹੈ। ਟ੍ਰੈਵਲ ਏਜੰਟ ਹੁਣ ਆਪਣੇ ਗਾਹਕਾਂ ਨੂੰ ਰਿਫੰਡ ਜਾਰੀ ਕਰ ਸਕਣਗੇ।
ਈਜ਼ਮਾਈਟ੍ਰਿਪ ਡਾਟ ਕਾਮ ਦੇ ਸੀਈਓ ਨਿਸ਼ਾਂਤ ਪਿੱਟੀ ਨੇ ਕਿਹਾ, ‘ਸਾਰੇ ਹੀ ਯਾਤਰੀ ਜੋ ਟਿਕਟ ਦੀ ਰਿਫੰਡ ਰਾਸ਼ੀ ਨੂੰ ਕ੍ਰੇਡਿਟ ਸ਼ੈੱਲ ‘ਚ ਪਾਉਣ ਦੀ ਬਜਾਇ ਰਿਫੰਡ ਚਾਹੁੰਦੇ ਹਨ ਉਨ੍ਹਾਂ ਨੂੰ ਰਿਫੰਡ ਦਿੱਤਾ ਜਾਵੇਗਾ। ਮੌਜੂਦਾ ਸਮੇਂ ‘ਚ ਏਅਰ ਏਸ਼ੀਆ ਨੇ ਈਜ਼ਮਾਈਟ੍ਰਿਪ ਡਾਟ ਕਾਮ ਦੇ ਮਾਮਲੇ ‘ਚ ਅਜਿਹਾ ਕੀਤਾ ਹੈ ਤੇ ਅਸੀਂ ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖ਼ਾਤਿਆਂ ‘ਚ ਰਾਸ਼ੀ ਵਾਪਸ ਕਰ ਦਿੱਤੀ ਹੈ। ਹਾਲਾਂਕਿ ਅਸੀਂ ਏਅਰ ਏਸ਼ੀਆ ਤੋਂ ਇਹ ਰਾਸ਼ੀ ਟਿਕਟਿੰਗ ਵਾਲੇਟ ‘ਚ ਮਿਲ ਰਹੀ ਹੈ।