3 new Corona Positive cases : ਕਲ ਲੁਧਿਆਣਾ ਵਿਚ ਤਾਇਨਾਤ 49 ਸਾਲਾ ਕੋਰੋਨਾ ਪਾਜੀਟਿਵ ਜਵਾਨ ਦੀ ਵੀਰਵਾਰ ਨੂੰ CMC ਹਸਪਤਾਲ ਵਿਚ ਮੌਤ ਹੋ ਗਈ। ਇਸ ਤੋਂ ਇਲਾਵਾ ਜਿਲ੍ਹੇ ਵਿਚ ਵੀਰਵਾਰ ਨੂੰ ਕੋਰੋਨਾ ਪਾਜੀਟਿਵ ਦੇ 3 ਹੋਰ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ ਜਗਰਾਓਂ ਦੇ ਪਿੰਡ ਮੱਲਾ ਦੀ 59 ਸਾਲਾ ਔਰਤ, ਰਿਸ਼ੀ ਨਗਰ ਦੀ 27 ਸਾਲਾ ਨੌਜਵਾਨ ਤੇ ਅੰਮ੍ਰਿਤਸਰ ਦੀ ਔਰਤ ਸ਼ਾਮਲ ਹਨ। ਇਨ੍ਹਾਂ ਵਿਚੋਂ ਸਿਰਫ ਦੋ ਮਾਮਲੇ ਹੀ ਜਿਲ੍ਹੇ ਦੇ ਅੰਕੜੇ ਵਿਚ ਦਰਜ ਕੀਤੇ ਜਾਣਗੇ। ਜਿਲ੍ਹੇ ਵਿਚ ਕੁੱਲ 181 ਕੋਰੋਨਾ ਪਾਜੀਟਿਵ ਮਾਮਲੇ ਹੋ ਗਏ ਹਨ ਇਨ੍ਹਾਂ ਵਿਚੋਂ 30 ਹੀ ਐਕਟਿਵ ਕੇਸ ਹਨ ਅਤੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਜਵਾਨ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ। ਇਹ ਜਵਾਨ 18 ਮਈ ਨੂੰ ਕੋਰੋਨਾ ਪਾਜੀਟਿਵ ਪਾਇਆ ਗਿਆ ਸੀ। ਸਿਵਲ ਸਰਜਨ ਡਾ. ਬੱਗਾ ਨੇ ਦੱਸਿਆ ਕਿ 18 ਮਈ ਦੀ ਰਾਤ ਨੂੰ ਇਸ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਸੀ। 19 ਮਈ ਨੂੰ ਉਸ ਨੂੰ ਮਦਰ ਐਂਡ ਚਾਈਲਡ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਤੇ 22 ਮਈ ਨੂੰ ਸਿਹਤ ਵਿਗੜਨ ਕਾਰਨ ਸੀ. ਐੱਮ. ਸੀ. ਐੱਚ. ਰੈਫਰ ਕਰ ਦਿੱਤਾ ਗਿਆ ਤੇ 21 ਮਈ ਦੀ ਰਾਤ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ ਤੇ ਆਕਸੀਜਨ ਦਾ ਲੈਵਲ ਵੀ ਕਾਫੀ ਘੱਟ ਸੀ। ਸੀ. ਐੱਮ. ਸੀ. ਐੱਚ. ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ਲੂਥਰ ਨੇ ਦੱਸਿਆ ਕਿ ਜਦੋਂ ਜਵਾਨ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਉਦੋਂ ਵੀ ਉਸ ਨੂੰ ਬੁਖਾਰ ਤੇ ਸਾਹ ਲੈਣ ਵਿਚ ਤਕਲੀਫ ਸੀ। ਦੁਪਹਿਰ 2 ਵਜ ਕੇ 5 ਮਿੰਟ ‘ਤੇ ਮਰੀਜ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੰਜਾਬ ਵਿਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਅਜੇ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਸੂਬੇ ਵਿਚ ਲਗਾਤਾਰ ਜਾਰੀ ਹੈ। ਪੰਜਾਬ ‘ਚ ਕੋਰੋਨਾ ਦੇ ਕੇਸ ਮੁੜ ਵੱਧ ਰਹੇ ਹਨ। ਇਸ ਸਮੇਂ ਅੰਮ੍ਰਿਤਸਰ ਵਿਚ 48, ਜਲੰਧਰ ਵਿਚ 28, ਲੁਧਿਆਣਾ ਵਿਚ 34, ਤਰਨਤਾਰਨ ਵਿਚ 4, ਗੁਰਦਾਸਪੁਰ ਵਿਚ 8, ਹੁਸ਼ਿਆਰਪੁਰ ਵਿਚ 17, ਪਟਿਆਲਾ ਵਿਚ 12 ਤੇ ਨਵਾਂਸ਼ਹਿਰ ਵਿਚ 4 ਐਕਟਿਵ ਮਾਮਲੇ ਹਨ। ਜਦਿਕ ਪੂਰੇ ਪੰਜਾਬ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 183 ਹੈ। ਕੋਰੋਨਾ ਵਾਇਰਸ ਨਾਲ ਹੁਣ ਤਕ ਸੂਬੇ ਵਿਚ 42 ਮੌਤਾਂ ਹੋ ਚੁੱਕੀਆਂ ਹਨ।