Corona’s wrath does not : ਅੰਮ੍ਰਿਤਸਰ ਵਿਚ ਇਕ ਵਾਰ ਫਿਰ ਕੋਰੋਨਾ ਧਮਾਕਾ ਹੋਇਆ ਹੈ। ਅੱਜ 11 ਨਵੇਂ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਕੋਰੋਨਾ ਨੇ ਅੰਮ੍ਰਿਤਸਰ ਨੂੰ ਆਪਣੀ ਲਪੇਟ ਵਿਚ ਪੂਰੀ ਤਰ੍ਹਾਂ ਲਿਆ ਹੋਇਆ ਹੈ ਤੇ ਦਿਨੋ-ਦਿਨ ਇਹ ਆਪਣੇ ਪੈਰ ਪਸਾਰ ਰਿਹਾ ਹੈ। ਅੰਮ੍ਰਿਤਸਰ ਵਿਚ ਹੁਣ ਤਕ 373 ਮਰੀਜ਼ ਕੋਰੋਨਾ ਪਾਜੀਟਿਵ ਦੇ ਪਾਏ ਗਏ ਹਨ ਜਿਨ੍ਹਾਂ ਵਿਚੋਂ 7 ਲੋਕ ਕੋਰੋਨਾ ਦੀ ਬਲੀ ਚੜ੍ਹ ਗਏ ਹਨ। ਭਾਵੇਂ ਪ੍ਰਸ਼ਾਸਨ ਵਲੋਂ ਹਰ ਅਹਿਤਿਆਤ ਵਾਇਰਸ ਨੂੰ ਕੰਟਰੋਲ ਕਰਨ ਲਈ ਵਰਤੀ ਜਾ ਰਹੀ ਹੈ ਪਰ ਫਿਰ ਵੀ ਇਸ ਦੇ ਮਰੀਜ਼ਾਂ ਦੀ ਗਿਣਤੀ ਕਿਸੇ ਤਰ੍ਹਾਂ ਤੋਂ ਵੀ ਘਟਣ ਦਾ ਨਾਂ ਨਹੀਂ ਲੈ ਰਹੀ। ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਪ੍ਰਸ਼ਾਸਨ ਦੀ ਚਿੰਤਾ ਵੀ ਵਧ ਗਈ ਹੈ।
ਅੰਮ੍ਰਿਤਸਰ ਵਿਚ ਹੁਣ ਤਕ ਲਗਭਗ 301 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਬੁੱਧਵਾਰ ਨੂੰ ਵੀ 18 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ ਵੀਰਵਾਰ ਨੂੰ 6 ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਸੀ। ਜਿਨ੍ਹਾਂ ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਘਰਾਂ ਵਿਚ ਪਰਤਣ ਦੀ ਇਜਾਜ਼ਤ ਦਿੱਤੀ ਗਈ ਹੈ ਉਨ੍ਹਾਂ ਨੂੰ ਨਾਲ ਹੀ ਹਦਾਇਤ ਵੀ ਕੀਤੀ ਗਈ ਹੈ ਕਿ ਉਹ ਥੋੜ੍ਹੇ ਦਿਨਾਂ ਤਕ ਘਰਾਂ ਵਿਚ ਹੀ ਕੁਆਰੰਟਾਈਨ ਹੋ ਕੇ ਰਹਿਣ ਤਾਂ ਜੋ ਵਾਇਰਸ ਦੇ ਇਸ ਵਧਦੇ ਖਤਰੇ ਨੂੰ ਕੰਟਰੋਲ ਕੀਤਾ ਜਾ ਸਕੇ। ਕਲ ਸੂਬੇ ਵਿਚ ਕੋਰੋਨਾ ਨਾਲ ਲਗਾਤਾਰ 2 ਮੌਤਾਂ ਹੋਈਆਂ ਸਨ। ਇਸ ਤਰ੍ਹਾਂ ਪੰਜਾਬ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 42 ਤਕ ਪੁੱਜ ਗਿਆ ਹੈ। ਹੁਣ ਤੱਕ ਸੂਬੇ ਵਿਚ ਕਰੋਨਾ ਪੌਜਟਿਵ ਲੋਕਾਂ ਦੀ ਗਿਣਤੀ 2290 ਤੱਕ ਪਹੁੰਚ ਚੁੱਕੀ ਹੈ ।
25 ਮਈ ਨੂੰ ਮੋਹਾਲੀ ਵਿਚ ਮੁੰਬਈ ਦੀ ਫਲਾਈਟ ਤੋਂ ਵਾਪਸ ਆਏ 8 ਯਾਤਰੀ ਇੰਫੈਕਟਿਡ ਪਾਏ ਗਏ ਸਨ। ਇਨ੍ਹਾਂ ਵਿਚੋਂ ਮੁਹਾਲੀ ਦੇ 3, ਲੁਧਿਆਣਾ ਦੇ 2, ਜਲੰਧਰ, ਪਟਿਆਲਾ ਅਤੇ ਬਰਨਾਲਾ ਦੇ ਇੱਕ-ਇੱਕ ਵਿਅਕਤੀ ਹਨ। ਸਾਰੇ ਕੁਆਰੰਟੀਨ ਸਨ. ਹੁਸ਼ਿਆਰਪੁਰ ਵਿੱਚ 1 ਪਰਿਵਾਰ ਦੇ 4 ਵਿਅਕਤੀ ਸਕਾਰਾਤਮਕ ਪਾਏ ਗਏ। ਪਠਾਨਕੋਟ ਵਿੱਚ ਪਿਤਾ-ਪੁੱਤਰ, ਤਰਨਤਾਰਨ ਵਿੱਚ 2 ਯੂਐਸਏ ਅਤੇ ਮਹਾਰਾਸ਼ਟਰ ਤੋਂ ਵਾਪਸ ਆਏ, ਮੁਹਾਲੀ ਵਿੱਚ 1 ਐਨਆਰਆਈ, ਅੰਮ੍ਰਿਤਸਰ ਵਿੱਚ 7, ਲੁਧਿਆਣਾ ਵਿੱਚ 2 ਅਤੇ ਮੋਗਾ ਵਿੱਚ 2 ਐਨਆਰਆਈ ਸੰਕਰਮਿਤ ਪਾਏ ਗਏ। ਦੱਸ ਦੱਈਏ ਕਿ ਹੁਣ ਵਿਦੇਸ਼ ਤੋਂ ਪਰਤੇ ਲੋਕਾਂ ਦੇ ਸੈਂਪਲਾਂ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਇਨ੍ਹਾਂ ਨੂੰ ਆਈਸੋਲੇਸ਼ਨ ਵਿਚ 5 ਦਿਨ ਰੱਖਣ ਤੋਂ ਬਾਅਦ ਸੈਂਪਲ ਲਏ ਜਾਣਗੇ। ਰਿਪੋਰਟ ਨੈਗਟਿਵ ਆਉਣ ਤੇ ਵੀ ਉਨ੍ਹਾਂ ਨੂੰ 14 ਦਿਨ ਲਈ ਕੁਆਰੰਟੀਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਏਅਰ ਪੋਰਟ ਤੇ ਵੀ ਸਕ੍ਰਿਨਿੰਗ ਕੀਤੀ ਜਾ ਰਹੀ ਹੈ।