Sugarcane Juice health benefits: ਗਰਮੀਆਂ ਵਿਚ ਗੰਨੇ ਦਾ ਜੂਸ ਜ਼ਿਆਦਾ ਮਾਤਰਾ ਵਿਚ ਸੇਵਨ ਕੀਤਾ ਜਾਂਦਾ ਹੈ। ਇਹ ਲਗਭਗ ਹਰ ਇਕ ਦਾ ਪੰਸਦੀਦਾ ਅਤੇ ਪੀਣ ਵਾਲਾ ਡਰਿੰਕ ਹੈ। ਇਸ ਦੇ ਸੇਵਨ ਨਾਲ ਸਰੀਰ ਤਾਜਾ ਰਹਿੰਦਾ ਹੈ। ਪੀਣ ਵਿਚ ਸਵਾਦ ਹੋਣ ਦੇ ਨਾਲ ਇਹ ਬਹੁਤ ਮਹਿੰਗਾ ਵੀ ਨਹੀਂ ਹੁੰਦਾ। ਇਸ ਦੇ ਜੂਸ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ, ਆਇਰਨ, ਮੈਗਨੀਸ਼ੀਅਮ, ਫਾਸਫੋਰਸ ਆਦਿ ਪੋਸ਼ਕ ਤੱਤਾਂ ਦੀ ਵੱਡੀ ਮਾਤਰਾ ਹੁੰਦੀ ਹੈ। ਇਹ ਸਰੀਰ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਅਤੇ ਐਨਰਜ਼ੀ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਛੋਟੇ ਅਤੇ ਵੱਡੇ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਲਈ ਸਹਿ-ਸਾਬਤ ਹੁੰਦਾ ਹੈ। ਖੂਨ ਦਾ ਵਹਾਅ ਪੂਰੇ ਸਰੀਰ ਵਿਚ ਸਹੀ ਤਰ੍ਹਾਂ ਹੁੰਦਾ ਹੈ। ਇਸਦੇ ਨਾਲ ਗੁਣਾਂ ਨਾਲ ਭਰਪੂਰ ਗੰਨੇ ਦੇ ਰਸ ਦਾ ਸੇਵਨ ਸ਼ੂਗਰ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਵਿਰੁੱਧ ਲੜਨ ਦੀ ਤਾਕਤ ਪ੍ਰਦਾਨ ਕਰਦਾ ਹੈ। ਇਸ ਲਈ ਹਰ ਰੋਜ਼ 1 ਗਲਾਸ ਗੰਨੇ ਦਾ ਰਸ ਪੀਣਾ ਚਾਹੀਦਾ ਹੈ। ਇਸ ਲਈ ਆਓ ਅੱਜ ਅਸੀਂ ਜਾਣਦੇ ਹਾਂ ਕਿ ਗੰਨੇ ਦਾ ਜੂਸ ਕਿਵੇਂ ਸਾਡੇ ਸਰੀਰ ਲਈ ਲਾਭਕਾਰੀ ਹੈ।
ਕਬਜ਼ ਦੀ ਸਮੱਸਿਆ: ਅੱਜ ਕੱਲ ਲੋਕਾਂ ਵਿੱਚ ਕਬਜ਼ ਦੀ ਸਮੱਸਿਆ ਆਮ ਹੈ। ਇਸ ਸਥਿਤੀ ਵਿਚ ਇਸ ਤੋਂ ਛੁਟਕਾਰਾ ਪਾਉਣ ਲਈ ਗੰਨੇ ਦੇ ਰਸ ਦਾ ਸੇਵਨ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਹ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਤੇ ਪੇਟ ਦੇ ਦਰਦ, ਗੈਸ ਦੀਆਂ ਪ੍ਰੇਸ਼ਾਨੀਆਂ ਆਦਿ ਤੋਂ ਛੁਟਕਾਰਾ ਦਿਵਾਉਂਦਾ ਹੈ। ਪੋਟਾਸ਼ੀਅਮ ਅਤੇ ਫਾਈਬਰ ਪਾਚਨ ਸ਼ਕਤੀ ਵਿੱਚ ਵਾਧਾ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਖਾਣਾ-ਪੀਣਾ ਨਹੀਂ ਪਚਦਾ ਉਨ੍ਹਾਂ ਨੂੰ ਹਰ ਰੋਜ਼ 1 ਗਲਾਸ ਗੰਨੇ ਦਾ ਰਸ ਲੈਣਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਦਿਲ ਲਈ ਫ਼ਾਇਦੇਮੰਦ: ਗੰਨੇ ਦੇ ਰਸ ਦਾ ਸੇਵਨ ਕਰਨ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਇਹ ਸਰੀਰ ਵਿਚ ਕੋਲੇਸਟ੍ਰੋਲ ਦੀ ਮਾਤਰਾ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇਹ ਨਾੜੀਆਂ ਵਿਚ ਫੈਟ ਜਮ੍ਹਾਂ ਹੋਣ ਤੋਂ ਬਚਾਉਂਦਾ ਹੈ। ਨਾਲ ਹੀ ਪੂਰੇ ਸਰੀਰ ਵਿਚ ਖੂਨ ਦਾ ਸਹੀ ਤਰ੍ਹਾਂ ਵਗਦਾ ਹੈ। ਗੰਨੇ ਦਾ ਰਸ ਪੀਣ ਨਾਲ ਪ੍ਰੋਸਟੇਟ ਅਤੇ ਛਾਤੀ ਦੇ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ਵਿਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਆਦਿ ਦੀ ਵੱਡੀ ਮਾਤਰਾ ਹੁੰਦੀ ਹੈ। ਇਸ ਸਥਿਤੀ ਵਿੱਚ ਇਸਦੀ ਵਰਤੋਂ ਕੈਂਸਰ ਨਾਲ ਲੜਨ ਵਿੱਚ ਸ਼ਕਤੀ ਪ੍ਰਦਾਨ ਕਰਦੀ ਹੈ।
ਜੇ ਸ਼ੂਗਰ ਹੈ: ਇਸ ‘ਚ ਕੁਦਰਤੀ ਖੰਡ ਹੋਣ ਕਾਰਨ ਇਸ ਉੱਪਰ ਵਾਧੂ ਚੀਨੀ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਸਦਾ ਗਲਾਈਸੈਮਿਕ ਇੰਡੈਕਸ ਘੱਟ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਇਸ ਨੂੰ ਅਸਾਨੀ ਨਾਲ ਪੀ ਸਕਦੇ ਹਨ। ਇਹ ਉਨ੍ਹਾਂ ਲਈ ਬਹੁਤ ਲਾਭਕਾਰੀ ਅਤੇ ਪੌਸ਼ਟਿਕ ਡਰਿੰਕ ਹੈ। ਇਸ ਦੇ ਰਸ ਵਿਚ ਕੁਦਰਤੀ ਤੌਰ ‘ਤੇ ਚੀਨੀ ਹੁੰਦੀ ਹੈ। ਇਹ ਸਰੀਰ ਵਿਚ ਜਮ੍ਹਾਂ ਹੋਣ ਵਾਲੇ ਖ਼ਰਾਬ ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ ,ਨਾਲ ਹੀ ਇਸ ਵਿਚ ਘੁਲਣਸ਼ੀਲ ਫਾਈਬਰ ਹੋਣ ਨਾਲ ਸਰੀਰ ਦਾ ਭਾਰ ਸੰਤੁਲਨ ਰਹਿੰਦਾ ਹੈ।