The 43rd death due : ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ। ਅੱਜ ਜਿਲ੍ਹਾ ਲੁਧਿਆਣਾ ਵਿਖੇ ਕੋਰੋਨਾ ਨਾਲ 8ਵੀਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 51 ਸਾਲਾ ਦੇ ਰੂਪ ਵਿਚ ਹੋਈ ਹੈ। ਉਹ ਛਾਉਣੀ ਦਾ ਰਹਿਣ ਵਾਲਾ ਸੀ। ਉਹ ਕਾਫੀ ਦਿਨਾਂ ਤੋਂ ਦਯਾਨੰਦ ਹਸਪਤਾਲ ਵਿਚ ਦਾਖਲ ਸੀ। ਅੱਜ ਸਵੇਰੇ ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਤੇ ਅੱਜ ਲਗਭਗ ਸਵੇਰੇ 7.30 ਵਜੇ ਉਸ ਦੀ ਮੌਤ ਹੋ ਗਈ। ਉਸ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਅਤੇ ਸ਼ਾਮ ਨੂੰ ਉਸ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵਲੋਂ ਦਿੱਤੀ ਗਈ। ਇਸ ਤਰ੍ਹਾਂ ਜਿਲ੍ਹਾ ਲੁਧਿਆਣਾ ਵਿਖੇ ਹੋਣ ਵਾਲੀ ਇਹ 8ਵੀਂ ਮੌਤ ਸੀ ਤੇ ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 43 ਤਕ ਪੁੱਜ ਗਿਆ ਹੈ।
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ NRI ਸਮੇਤ 3 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਸੀ। ਇਹ ਔਰਤ ਵਿਦੇਸ਼ ਯਾਤਰਾ ਕਰਕੇ ਮੁੰਬਈ ਵਾਪਸ ਆਈ ਸੀ। 2 ਮਹੀਨੇ ਬਾਅਦ ਉਹ ਵਾਪਸ ਪੁੱਜੀ ਤਾਂ ਟੈਸਟ ਵਿਚ ਉਸ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਪਾਜੀਟਿਵ ਹੋਣ ‘ਤੇ ਉਸ ਨੂੰ MCH ਵਰਧਮਾਨ ਹਸਪਤਾਲ ਵਿਕੇ ਭਰਤੀ ਕਰਵਾਇਆ ਗਿਆ। ਉਕਤ ਔਰਤ ਹੈਬੋਵਾਲ ਦੀ ਰਹਿਣ ਵਾਲੀ ਹੈ। ਇਸੇ ਤਰ੍ਹਾਂ ਦੂਜਾ ਮਰੀਜ਼ ਮਾਡਲ ਟਾਊਨ ਦੇ ਨਿੱਜੀ ਹਸਪਤਾਲ ਵਿਚ ਕਿਸੇ ਰੋਗ ਦਾ ਇਲਾਜ ਕਰਵਾਉਣ ਲਈ ਭਰਤੀ ਕਰਵਾਇਆ ਗਿਆ। ਅਹਿਤਿਆਤ ਦੇ ਤੌਰ ‘ਤੇ ਉਸ ਦੇ ਸੈਂਪਲ ਵੀ ਟੈਸਟ ਲਈ ਭੇਜੇ ਗਏ ਸਨ ਜਿਥੇ ਉਸ ਦੀ ਰਿਪੋਰਟ ਪਾਜੀਟਿਵ ਆਈ ਤੇ ਤੀਜਾ ਵਿਅਕਤੀ 27 ਸਾਲਾ ਸਮਰਾਲਾ ਦਾ ਹੈ ਜੋ ਨਵੀਂ ਦਿੱਲੀ ਤੋਂ 20 ਮਈ ਨੂੰ ਵਾਪਸ ਆਇਆ ਸੀ। ਉਨ੍ਹਾਂ ਦੱਸਿਆ ਕਿ 6363 ਦੀ ਰਿਪੋਰਟਾਂ ਉਨ੍ਹਾਂ ਨੂੰ ਮਿਲੀਆਂ ਹਨ ਤੇ 6091 ਲੋਕਾਂ ਦੇ ਟੈਸਟ ਨੈਗੇਟਿਵ ਪਾਏ ਗਏ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦੇ ਕਿ ਅੱਜ ਲਗਭਗ 217 ਲੋਕਾਂ ਦੀ ਰਿਪੋਰਟ ਭੇਜੀ ਗਈ ਹੈ ਜਿਨ੍ਹਾਂ ਵਿਚੋਂ 196 ਦੀ ਰਿਪੋਰਟ ਨੈਗੇਟਿਵ ਹੈ ਤੇ 20 ਵਿਅਕਤੀਆਂ ਦੀ ਰਿਪੋਰਟ ਪੈਂਡਿੰਗ ਹੈ।