In Gurdaspur 3 more cases : ਜਿਲ੍ਹਾ ਗੁਰਦਾਸਪੁਰ ਵਿਖੇ 3 ਹੋਰ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 2 ਵਿਅਕਤੀ ਪਿੰਡ ਖੁਸ਼ਹਾਲਪੁਰ ਦੇ ਰਹਿਣ ਵਾਲੇ ਹਨ, ਜੋ ਮੱਧ ਪ੍ਰਦੇਸ਼ ਤੋਂ ਵਾਪਸ ਆਇਆ ਸੀ ਤੇ ਤੀਜਾ ਵਿਅਕਤੀ ਪਿੰਡ ਤਲਵੰਡੀ ਦਾ ਹੈ ਜੋ ਗੁਜਰਾਤ ਤੋਂ ਪਿਛਲੇ ਦਿਨੀਂ ਹੀ ਵਾਪਸ ਆਇਆ ਸੀ। ਇਹ ਜਾਣਕਾਰੀ ਸਿਵਲ ਸਰਜਨ ਡਾ. ਕਿਸ਼ਨ ਚੰਦ ਵਲੋਂ ਦਿੱਤੀ ਗਈ। ਇਸ ਤਰ੍ਹਾਂ ਜਿਲ੍ਹਾ ਗੁਰਦਾਸਪੁਰ ਵਿਚ ਕੋਰੋਨਾ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ 11 ਹੋ ਗਈ ਹੈ।
ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤਕ ਜਿਲ੍ਹੇ ਅੰਦਰ 3146 ਸ਼ੱਕੀ ਮਰੀਜ਼ਾਂ ਵਿਚੋਂ 2866 ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 136 ਕੋਰੋਨਾ ਪਾਜੀਟਿਵ ਪਾਏ ਗਏ ਹਨ। 337 ਵਿਅਕਤੀਆਂ ਦੀਆਂ ਰਿਪੋਰਟਾਂ ਪੈਂਡਿੰਗ ਹਨ। ਜਿਲ੍ਹਾ ਗੁਰਦਾਸਪੁਰ ਵਿਖੇ ਕੋਰੋਨਾ ਨਾਲ 3 ਮੌਤਾਂ ਹੋ ਚੁੱਕੀਆਂ ਹਨ। ਰਾਹਤ ਭਰੀ ਖਬਰ ਇਹ ਹੈ ਕਿ 125 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਵੀ ਪਰਤ ਚੁੱਕੇ ਹਨ। ਬਹੁਤ ਸਾਰੇ ਵਿਅਕਤੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਘਰ ਵਿਚ ਹੀ ਏਕਾਂਤਵਾਸ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕੇ। ਧਾਰੀਵਾਲ ਵਿਖੇ 5 ਤੇ ਬਟਾਲਾ ਵਿਖੇ 6 ਕੋਰੋਨਾ ਪਾਜੀਟਿਵ ਵਿਅਕੀਤ ਪਾਏ ਗਏ ਹਨ। ਸੂਬਾ ਸਰਕਾਰ ਵਲੋਂ ਮਾਸਕ ਨਾ ਪਹਿਨਣ ‘ਤੇ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਜਦੋਂ ਕਿ ਹੋਮ ਕੁਆਰੰਟਾਈਨ ਦੀ ਉਲੰਘਣਾ ਕਰਨ ਵਾਲੇ ਨੂੰ 2000 ਰੁਪਏ ਅਤੇ ਜਨਤਕ ਥਾਂ ‘ਤੇ ਥੁੱਕਣ ਵਾਲੇ ਵਿਅਕਤੀ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਸਰਕਾਰ ਵਲੋਂ ਵਾਰ-ਵਾਰ ਲੋਕਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਸੂਬੇ ਵਿਚ ਲੌਕਡਾਊਨ ਵਿਚ ਦਿੱਤੀ ਢਿੱਲ ਦਾ ਵੀ ਲੋਕਾਂ ਵਲੋਂ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ ਜਿਸ ਕਾਰਨ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧ ਰਿਹਾ ਹੈ। ਅੱਜ ਸੂਬੇ ਵਿਚ ਇਕ ਹੋਰ ਮੌਤ ਹੋਣ ਨਾਲ ਇਹ ਅੰਕੜਾ 43 ਤਕ ਪੁੱਜ ਗਿਆ ਹੈ ਤੇ ਜੇ ਲੋਕਾਂ ਵਲੋਂ ਅਹਿਤਿਆਤ ਨਾ ਵਰਤੀ ਗਈ ਤਾਂ ਇਹ ਅੰਕੜਾ ਹੋਰ ਵਧ ਸਕਦਾ ਹੈ।