Breastfeeding during Corona Virus: ਕੋਰੋਨਾ ਵਾਇਰਸ ਨੂੰ ਲੈ ਕੇ ਬੱਚੇ, ਵੱਡੇ, ਬਜ਼ੁਰਗ ਅਤੇ ਔਰਤਾਂ ਸਾਰੇ ਚਿੰਤਤ ਹਨ। ਜਿਵੇਂ ਕਿ ਹਰ ਕੋਈ ਜਾਣਦਾ ਹੈ ਵਾਇਰਸ ਤੋਂ ਬਚਣ ਲਈ ਸਮਾਜਕ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ, ਭਾਵੇਂ ਤੁਸੀਂ ਘਰ ਵਿੱਚ ਹੋ ਜਾਂ ਬਾਹਰ। ਜਦੋਂ ਤੋਂ Lockdown ‘ਚ ਛੋਟ ਦਿੱਤੀ ਗਈ ਹੈ ਬਾਹਰੋਂ ਘਰ ਪਰਤਣ ਵਾਲੇ ਵਿਅਕਤੀ ਨੂੰ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜੇ ਗੱਲ ਕਰੀਏ ਬ੍ਰੈਸਟ ਫੀਡਿੰਗ ਕਰਨ ਵਾਲੀਆਂ ਔਰਤਾਂ ਦੀ ਤਾਂ ਕੁਝ ਔਰਤਾਂ ਦੇ ਮਨ ‘ਚ ਡਰ ਹੈ ਕਿ ਬ੍ਰੈਸਟ ਫੀਡਿੰਗ ਕਰਨ ਨਾਲ ਕਿਤੇ ਬੱਚੇ ‘ਤੇ ਕੋਈ ਗ਼ਲਤ ਅਸਰ ਨਹੀਂ ਪੈ ਜਾਵੇ।
ਬ੍ਰੈਸਟ ਫੀਡਿੰਗ ਕਰਾਉਣਾ ਨਾ ਬੰਦ ਕਰੋ: ਮਾਵਾਂ ਦੇ ਮਨ ‘ਚ ਬੱਚਿਆਂ ਦੇ ਲਈ ਇਹ ਡਰ ਬੈਠਣਾ ਲਾਜ਼ਮੀ ਹੈ। ਖ਼ਾਸ ਤੌਰ ‘ਤੇ ਜੋ ਔਰਤਾਂ ਕੰਮ ਕਰ ਰਹੀਆਂ ਹਨ ਉਨ੍ਹਾਂ ਦੇ ਮਨ ‘ਚ ਜ਼ਿਆਦਾ ਡਰ ਹੈ। ਪਰ ਤੁਹਾਨੂੰ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। WHO ਦੀ ਰਿਪੋਰਟ ਦੇ ਅਨੁਸਾਰ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈਟਵਰਕ (ਆਈਬੀਐਫਐਨ) ਅਤੇ ਸੰਯੁਕਤ ਰਾਸ਼ਟਰ ਚਿਲਡਰਨ ਫੰਡ (ਯੂਨੀਸੇਫ) ਨੇ ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਾਂ ਦੇ ਦੁੱਧ ਤੋਂ ਸੰਕ੍ਰਮਣ ਦਾ ਕੋਈ ਖ਼ਤਰਾ ਨਹੀਂ ਹੈ।
ਬ੍ਰੈਸਟ ਫੀਡਿੰਗ ਕਰਾਉਣ ਨਾਲ ਇਕ ਖ਼ਤਰਾ: ਜਿਵੇਂ ਕਿ ਇਹ ਸੁਣਿਆ ਅਤੇ ਦੇਖਿਆ ਜਾ ਰਿਹਾ ਹੈ ਕਿ ਛੋਟੇ ਬੱਚਿਆਂ ਵਿਚ ਵੀ ਕੋਰੋਨਾ ਵਾਇਰਸ ਪਾਇਆ ਜਾ ਰਿਹਾ ਹੈ। ਕਾਰਨ ਬੱਚਿਆਂ ਦਾ ਕਮਜ਼ੋਰ ਇਮਿਊਨ ਸਿਸਟਮ ਹੈ। ਜੇ ਮਾਂ ਬੱਚੇ ਨੂੰ ਦੁੱਧ ਨਹੀਂ ਪਿਲਾਏਗੀ ਤਾਂ ਬੱਚਿਆਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ ਸਮਾਂ ਰਹਿੰਦੇ ਸਫਾਈ ਦਾ ਖਿਆਲ ਰੱਖਦਿਆਂ ਰੁਟੀਨ ਵਿੱਚ ਮਾਂ ਬੱਚੇ ਨੂੰ ਦੁੱਧ ਪਿਲਾਏ। ਬੱਚਿਆਂ ਨੂੰ ਵਾਇਰਸਾਂ ਦੇ ਡਰੋਂ ਬ੍ਰੈਸਟ ਫੀਡਿੰਗ ਕਰਾਉਣਾ ਬੰਦ ਨਾ ਕਰੋ। ਇਹ ਸਿਰਫ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਕੋਰੋਨਾ ਦੇ ਚਲਦੇ ਬ੍ਰੈਸਟ ਫੀਡਿੰਗ ਦੌਰਾਨ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ
- ਬ੍ਰੈਸਟ ਫੀਡਿੰਗ ਕਰਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ। ਦੁੱਧ ਪਿਲਾਉਂਦੇ ਸਮੇਂ ਹੈਂਡ ਸੇਨੇਟਾਈਜਰ ਦੀ ਵਰਤੋਂ ਨਾ ਕਰੋ।
- ਬੱਚੇ ਨੂੰ ਬ੍ਰੈਸਟ ਫੀਡਿੰਗ ਕਰਾਉਣ ਲਈ ਗੋਦ ‘ਚ ਲੈਣ ਤੋਂ ਪਹਿਲਾਂ ਮਾਸਕ ਜ਼ਰੂਰ ਪਹਿਨੋ।
- ਖੰਘ ਜਾਂ ਜ਼ੁਕਾਮ ਹੋਣ ‘ਤੇ ਖ਼ਾਸ ਤੌਰ ‘ਤੇ ਮਾਸਕ ਪਹਿਨਕੇ ਰੱਖੋ।
- ਟਿਸ਼ੂ ਜਾਂ ਮਾਸਕ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਡਿਸਪੋਜ਼ ਕਰ ਦਿਓ ਅਤੇ ਦੁਬਾਰਾ ਹੱਥ ਧੋਵੋ।