Feet Pain home remedies: ਪੈਰਾਂ ਵਿੱਚ ਦਰਦ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਕਈ ਵਾਰ ਲਗਾਤਾਰ ਖੜ੍ਹੇ ਰਹਿਣਾ ਜਾਂ ਲੰਬੇ ਸਮੇਂ ਲਈ ਬੈਠਣਾ ਵੀ ਲੱਤਾਂ ਵਿਚ ਦਰਦ ਦਾ ਕਾਰਨ ਬਣਦਾ ਹੈ। ਕਈ ਵਾਰ Muscle Strain ਹੋਣ ਦੇ ਕਾਰਨ ਅਕਸਰ ਪੈਰਾਂ ਵਿਚ ਦਰਦ ਹੁੰਦਾ ਹੈ। ਜਿਸ ਵਿਚ ਪੈਰਾਂ ਦੇ ਨਾਲ-ਨਾਲ ਲੱਤਾਂ ਵਿਚ ਵੀ ਦਰਦ ਹੁੰਦਾ ਹੈ। ਪੈਰਾਂ ਵਿੱਚ ਦਰਦ ਦਾ ਇੱਕ ਕਾਰਨ ਗਠੀਏ ਦੀ ਸਮੱਸਿਆ ਵੀ ਹੈ। ਛੋਟੇ ਬੱਚਿਆਂ ਦੇ ਪੈਰਾਂ ‘ਚ ਰਾਤ ਦੇ ਸਮੇਂ ਦਰਦ ਹੁੰਦਾ ਹੈ। ਇਹ ਦਰਦ ਜਾਂ ਤਾਂ ਜ਼ਿਆਦਾ ਉਛਲ-ਕੂਦ ਦੇ ਕਾਰਨ ਹੁੰਦਾ ਹੈ ਜਾਂ ਸਰੀਰ ਵਿੱਚ ਕੈਲਸ਼ੀਅਮ ਜਾਂ ਖੂਨ ਦੀ ਕਮੀ ਕਾਰਨ ਹੁੰਦਾ ਹੈ। ਆਓ ਜਾਣਦੇ ਹਾਂ ਅੱਜ ਪੈਰਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖ਼ਿਆਂ ਬਾਰੇ…
ਬਰਫ ਨਾਲ ਸਿਕਾਈ: ਜੇ ਲੱਤਾਂ ਵਿੱਚ ਦਰਦ ਹੋਣ ਦਾ ਕਾਰਨ ਜ਼ਿਆਦਾ ਉਛਲ ਕੂਦ ਅਤੇ ਥਕਾਵਟ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਬਰਫ ਦੀ ਪੱਟੀ ਨਾਲ ਸਿਕਾਈ ਕਰੋ। ਇਸ ਨਾਲ ਨਸਾਂ ਨੂੰ ਆਰਾਮ ਮਿਲੇਗਾ, ਥਕਾਵਟ ਦੂਰ ਹੋਵੇਗੀ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ। ਸਵੇਰ ਹੋਣ ਤੱਕ ਪੈਰਾਂ ਦਾ ਸਾਰਾ ਦਰਦ ਖਤਮ ਹੋ ਜਾਵੇਗਾ।
ਪੈਰਾਂ ਦੀ ਮਸਾਜ: ਸਰ੍ਹੋਂ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ। ਸੌਣ ਤੋਂ ਪਹਿਲਾਂ ਨਮਕੀਨ ਕੋਸੇ ਪਾਣੀ ਵਿਚ ਪੈਰਾਂ ਨੂੰ 5-10 ਮਿੰਟ ਲਈ ਰੱਖੋ, ਇਸ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਨੀਂਦ ਵੀ ਚੰਗੀ ਆਵੇਗੀ ਅਤੇ ਪੈਰਾਂ ਦੇ ਦਰਦ ਵੀ ਖ਼ਤਮ ਹੋ ਜਾਵੇਗਾ।
ਹਾਟ ਅਤੇ ਕੋਲਡ ਵਾਟਰ ਥੈਰੇਪੀ: ਇੱਕ ਟੱਬ ਵਿੱਚ ਠੰਡਾ ਪਾਣੀ ਲਓ। ਇੱਕ ਵਿੱਚ ਹਲਕਾ ਗਰਮ ਪਾਣੀ ਭਰੋ। ਆਪਣੇ ਪੈਰਾਂ ਨੂੰ ਪਹਿਲਾਂ ਇਕ ਟੱਬ ‘ਚ 2 ਮਿੰਟ ਅਤੇ ਦੂਸਰੇ ਹੋਰ ਟੱਬ ਵਿਚ 2 ਮਿੰਟ ਲਈ ਰੱਖੋ। ਅਜਿਹਾ ਕਰਨ ਨਾਲ ਤੁਹਾਡਾ ਦਿਮਾਗੀ ਪ੍ਰਣਾਲੀ ਐਕਟਿਵ ਰਹੇਗੀ। ਤੁਹਾਨੂੰ ਪੈਰ ਦੇ ਦਰਦ ਤੋਂ ਵੀ ਰਾਹਤ ਮਿਲੇਗੀ।
ਏਕਯੂਪ੍ਰੈਸ਼ਰ ਰੋਲਰ: ਇਕੁਪ੍ਰੈਸ਼ਰ ਪੁਆਇੰਟ ਦਬਾਉਣ ਵਾਲਾ ਰੋਲਰ ਤੁਹਾਨੂੰ ਬਾਜ਼ਾਰ ਵਿਚ ਆਰਾਮ ਨਾਲ ਮਿਲੇਗਾ। ਸੌਣ ਤੋਂ ਪਹਿਲਾਂ ਹਰ ਰਾਤ ਇਸ ਸਾਧਨ ਦੀ ਵਰਤੋਂ ਕਰੋ। ਸਰੀਰ ਵਿਚ ਬਲੱਡ ਸਰਕੂਲੇਸ਼ਨ ਠੀਕ ਰਹੇਗਾ। ਜੋ ਤੁਹਾਨੂੰ ਪੈਰਾਂ ਦੇ ਦਰਦ ਤੋਂ ਰਾਹਤ ਦੇਵੇਗਾ। ਇਹ ਸਾਰੇ ਉਪਾਅ ਬੱਚਿਆਂ ਤੇ ਵੀ ਲਾਗੂ ਕੀਤੇ ਜਾ ਸਕਦੇ ਹਨ। ਇਸ ਸਭ ਤੋਂ ਇਲਾਵਾ ਆਪਣੀ ਅਤੇ ਬੱਚਿਆਂ ਦੇ ਭੋਜਨ ਦਾ ਵਿਸ਼ੇਸ਼ ਧਿਆਨ ਰੱਖੋ। ਪੂਰੀ ਨੀਂਦ ਲਓ। ਕਈ ਘੰਟੇ ਇਕ ਜਗ੍ਹਾ ਤੇ ਨਾ ਬੈਠੋ। ਸਰੀਰ ਦਾ ਦਰਦ ਤਾਂ ਹੀ ਹੁੰਦਾ ਹੈ ਜਦੋਂ ਬਲੱਡ ਸਰਕੂਲੇਸ਼ਨ ਸਹੀ ਢੰਗ ਨਾਲ ਨਹੀਂ ਹੋ ਪਾਉਂਦਾ। ਜੇ ਅਗਰ ਤੁਸੀਂ ਸਿਟਿੰਗ ਜੋਬ ਕਰ ਰਹੇ ਹੋ ਤਾਂ ਵਿਚ-ਵਿਚ ਜ਼ਰੂਰ ਉਠੋ ਤਾਂ ਜੋ ਸਰੀਰ ਵਿਚ ਬਲੱਡ ਸਹੀ ਢੰਗ ਨਾਲ ਸਰਕੂਲੇਟ ਹੁੰਦਾ ਰਹੇ।