World Milk Day: ਦੁਨੀਆ ਭਰ ‘ਚ ਅੱਜ ਯਾਨਿ 1 ਜੂਨ ਨੂੰ World Milk Day ਮਨਾਇਆ ਜਾਂਦਾ ਹੈ। United Nations ਦੇ Food And Agriculture Organisation ਦੁਆਰਾ 20 ਸਾਲ ਪਹਿਲਾ ਦੁਨੀਆਂ ਭਰ ‘ਚ ਲੋਕਾਂ ਨੂੰ ਦੁੱਧ ਦੇ ਫ਼ਾਇਦੇ ਦੱਸਣ ਲਈ ਇਸ ਦਿਵਸ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਇਸ ਦਿਨ ਦਾ ਮੁੱਖ ਉਦੇਸ਼ ਡੇਅਰੀ ਸੈਕਟਰ ਨੂੰ ਉਤਸ਼ਾਹਿਤ ਕਰਨਾ ਸੀ। ਦੁੱਧ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਵਿਚ ਸਾਰੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਪਰ ਦੁੱਧ ਪੀਣ ਦਾ ਵੀ ਸਹੀ ਸਮਾਂ ਹੈ। ਆਓ ਅਸੀਂ ਤੁਹਾਨੂੰ ਦੁੱਧ ਪੀਣ ਦਾ ਸਹੀ ਸਮਾਂ ਅਤੇ ਦੁੱਧ ਪੀਣ ਦੇ ਫਾਇਦੇ ਦੱਸਦੇ ਹਾਂ…
ਦੁੱਧ ਪੀਣ ਦੇ ਫ਼ਾਇਦੇ
- ਵਜ਼ਨ ਕੰਟਰੋਲ ਕਰੇ
- ਐਸੀਡਿਟੀ
- ਮਜ਼ਬੂਤ ਹੱਡੀਆਂ
- ਨੀਂਦ ਦੀ ਸਮੱਸਿਆ ਦੂਰ
- ਤਣਾਅ ਨੂੰ ਕਰੇ ਘੱਟ
- ਦਿਲ ਲਈ ਫ਼ਾਇਦੇਮੰਦ
- ਅੱਖਾਂ ਦੀ ਰੋਸ਼ਨੀ ਕਰੇ ਤੇਜ਼
- ਗਲੇ ਦੀ ਸਮੱਸਿਆ
- Dehydration
ਦੁੱਧ ਪੀਣ ਦਾ ਸਹੀ ਸਮਾਂ
- ਜੇ ਤੁਸੀਂ ਸਵੇਰੇ ਕੋਈ ਕਸਰਤ ਕਰਦੇ ਹੋ ਤਾਂ 1 ਗਲਾਸ ਦੁੱਧ ਪੀਓ। ਇਹ ਸਰੀਰ ਵਿਚ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰੇਗਾ।
- ਜੇਕਰ ਤੁਹਾਨੂੰ ਪਾਚਨ ਦੀ ਸਮੱਸਿਆ ਹੈ ਤਾਂ ਸਵੇਰੇ ਇਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।
- ਦੁਪਿਹਰ ਵੇਲੇ ਦੁੱਧ ਪੀਣਾ ਬਜ਼ੁਰਗਾਂ ਲਈ ਲਾਭਕਾਰੀ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਤਾਕਤ ਦਿੰਦਾ ਹੈ।
- ਸ਼ਾਮ ਨੂੰ ਦੁੱਧ ਪੀਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
- ਇਨਸੌਮਨੀਆ ਦੀ ਸਥਿਤੀ ਵਿਚ ਰਾਤ ਨੂੰ ਹਲਕਾ ਗਰਮ ਦੁੱਧ ਪੀਣਾ ਲਾਭਕਾਰੀ ਹੈ। ਪਰ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਦੁੱਧ ਨਾ ਪੀਓ।
- ਗਰਭਵਤੀ ਔਰਤਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਗੁਣਗੁਣਾ ਦੁੱਧ ਪੀਣਾ ਚਾਹੀਦਾ ਹੈ।
ਦੁੱਧ ਪੀਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ
- ਕਮਜ਼ੋਰ ਪਾਚਨ, ਸਕਿਨ ਦੀਆਂ ਸਮੱਸਿਆਵਾਂ, ਖੰਘ, ਬਦਹਜ਼ਮੀ ਅਤੇ ਪੇਟ ਦੇ ਕੀੜਿਆਂ ਤੋਂ ਪੀੜਤ ਲੋਕਾਂ ਨੂੰ ਦੁੱਧ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਦੁੱਧ ਨੂੰ ਕਦੇ ਵੀ ਭੋਜਨ ਨਾਲ ਨਹੀਂ ਪੀਣਾ ਚਾਹੀਦਾ ਕਿਉਂਕਿ ਇਹ ਜਲਦੀ ਹਜ਼ਮ ਨਹੀਂ ਹੁੰਦਾ।
- ਆਯੁਰਵੈਦ ਦੇ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਸ਼ਾਮ ਦੇ ਖਾਣੇ ਤੋਂ ਦੋ ਘੰਟੇ ਬਾਅਦ ਹੀ ਪੀਓ।