Cyclone Nisarga: ਕੋਰੋਨਾ ਸੰਕਟ ਅਤੇ ਚੱਕਰਵਾਤ ਅਮਫਾਨ ਤੋਂ ਬਾਅਦ ਹੁਣ ਭਾਰਤ ‘ਤੇ ਇੱਕ ਹੋਰ ਮੁਸੀਬਤ ਆਉਂਦੀ ਹੋਈ ਦਿਖਾਈ ਦੇ ਰਹੀ ਹੈ । ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫਾਨ ਨਿਸਰਗ ਅੱਜ ਜਾਂ ਕੱਲ੍ਹ ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ ਨਾਲ ਟਕਰਾ ਸਕਦਾ ਹੈ। ਚੱਕਰਵਾਤ ਨਿਸਰਗ ਤੇਜ਼ੀ ਨਾਲ ਦੇਸ਼ ਦੇ ਪੱਛਮੀ ਖੇਤਰਾਂ ਵੱਲ ਵਧ ਰਿਹਾ ਹੈ, ਅਜਿਹੇ ਵਿੱਚ ਰਾਜ ਅਤੇ ਕੇਂਦਰ ਪੂਰੀ ਤਰ੍ਹਾਂ ਅਲਰਟ ਹਨ ।
ਮੌਸਮ ਵਿਭਾਗ ਅਨੁਸਾਰ ਚੱਕਰਵਾਤ ਉੱਤਰ-ਪੂਰਬ ਵੱਲ ਵਧਣ ਤੋਂ ਬਾਅਦ ਹਰੀਹਰੇਸ਼ਵਰ (ਰਾਏਗੜ, ਮਹਾਰਾਸ਼ਟਰ) ਅਤੇ ਦਮਨ ਦੇ ਵਿਚਕਾਰ ਉੱਤਰੀ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ ਤੱਟਾਂ ਨਾਲ 3 ਜੂਨ ਦੀ ਸ਼ਾਮ ਜਾਂ ਰਾਤ ਤੱਕ ਟਕਰਾ ਸਕਦਾ ਹੈ। ਦਰਅਸਲ, ਹਰੀਹਰੇਸ਼ਵਰ ਸ਼ਹਿਰ ਮੁੰਬਈ ਅਤੇ ਪੁਣੇ ਦੋਵਾਂ ਤੋਂ 200 ਕਿਲੋਮੀਟਰ ਅਤੇ ਦਮਨ ਤੋਂ 360 ਕਿਲੋਮੀਟਰ ਦੀ ਦੂਰੀ ‘ਤੇ ਹੈ ।ਮੌਸਮ ਵਿਭਾਗ ਅਨੁਸਾਰ 2 ਜੂਨ ਦੀ ਸਵੇਰ ਨੂੰ ਉੱਤਰ ਵੱਲ ਅਤੇ ਫਿਰ ਉੱਤਰ-ਉੱਤਰ-ਪੂਰਬ ਵੱਲ ਜਾਣ ਤੋਂ ਬਾਅਦ ਹਰਿਹਰੇਸ਼ਵਰ (ਰਾਏਗੜ, ਮਹਾਰਾਸ਼ਟਰ) ਅਤੇ ਦਮਨ 3 ਜੂਨ ਦੀ ਸ਼ਾਮ ਜਾਂ ਰਾਤ ਤਕ ਉੱਤਰੀ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ ਤੱਟਾਂ ‘ਤੇ ਪੈਣ ਦੀ ਸੰਭਾਵਨਾ ਹੈ ।
ਜਦੋਂ ਇਹ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਤਬਦੀਲ ਹੋ ਜਾਵੇਗਾ ਤਾਂ ਹਵਾ ਦੀ ਗਤੀ 105 ਤੋਂ 115 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ ਅਤੇ ਇਸ ਦੀ ਗਤੀ 3 ਜੂਨ ਨੂੰ ਸਵੇਰੇ 5.30 ਵਜੇ 125 ਕਿਲੋਮੀਟਰ ਪ੍ਰਤੀ ਘੰਟਾ ਦੀ ਪਹੁੰਚ ਜਾਵੇਗੀ । 4 ਜੂਨ ਸ਼ਾਮ ਨੂੰ 5.30 ਵਜੇ ਚੱਕਰਵਾਤ ਕਮਜ਼ੋਰ ਹੋ ਜਾਵੇਗਾ ਅਤੇ ਹਵਾ ਦੀ ਗਤੀ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ‘ਤੇ ਰਹੇਗੀ ।
ਦੱਸ ਦੇਈਏ ਕਿ ਚੱਕਰਵਾਤ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਕਿਉਂਕਿ 3 ਜੂਨ ਨੂੰ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਮਛੇਰਿਆਂ ਨੂੰ ਅਗਲੇ ਕੁਝ ਦਿਨਾਂ ਲਈ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ।