Mansi Sharma old video new year : ਟੀਵੀ ਤੇ ਬਾਲੀਵੁਡ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦਸ ਦੇਈਏ ਕਿ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣਾ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੀ ਸਹੇਲੀ ਨਾਲ ਕਾਫੀ ਮਸਤੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ।

ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ – ‘@khushhhh 31 ਦਸੰਬਰ 2016 ਮੈਨੂੰ ਅਜੇ ਵੀ ਯਾਦ ਹੈ ਜਦੋਂ ਅਸੀਂ ਦੋਵੇਂ ਬੋਰ ਹੋ ਰਹੇ ਸੀ। ਪੂਰੀ ਦੁਨੀਆ ਪਾਰਟੀ ਕਰ ਰਹੀ ਸੀ ਅਸੀਂ ਦੋਵੇਂ ਇਹ ਸੋਚ ਰਹੇ ਸੀ ਕਿ ਸਾਨੂੰ ਨਵੇਂ ਸਾਲ ਲਈ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਦੋਵੇਂ ਇਸ ਪਾਰਟੀ ਲਈ ਗਏ ਭਾਵੇਂ ਜਗ੍ਹਾ ਬਹੁਤ ਅਜੀਬ ਸੀ ਪਰ ਅਸੀਂ ਬਹੁਤ ਮਜ਼ੇ ਕੀਤੇ। ਅਸੀਂ ਨੱਚ ਰਹੇ ਸੀ ਜਿਵੇਂ ਕੋਈ ਸਾਨੂੰ ਨਹੀਂ ਦੇਖ ਰਿਹਾ…’
ਵੀਡੀਓ ‘ਚ ਮਾਨਸੀ ਸ਼ਰਮਾ ਆਪਣੀ ਸਹੇਲੀ ਖੁਸ਼ੀ ਸ਼ਾਹ ਦੇ ਨਾਲ ਜੰਮਕੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੀ ਹੈ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਮਾਨਸੀ ਸ਼ਰਮਾ ਦੀ ਟਾਂ ਉਹਨਾਂ ਨੇ 12 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਅੱਜ ਕੱਲ੍ਹ ਮਾਨਸੀ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਆਪਣੇ ਬੇਟੇ ਦੇ ਨਾਲ ਕੁਆਲਿਟੀ ਸਮਾਂ ਬਿਤਾ ਰਹੀ ਹੈ। ਉਨ੍ਹਾਂ ਦੇ ਬੇਟੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ। ਮਾਨਸ਼ੀ ਸ਼ਰਮਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਟੀਵੀ ਇੰਡਸਟਰੀ ਦੇ ਕਈ ਨਾਮੀ ਸੀਰੀਅਲ ‘ਚ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ਪੰਜਾਬੀ ਫ਼ਿਲਮ ਪਰਿੰਦੇ ‘ਚ ਯੁਵਰਾਜ ਹੰਸ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਵੇਗੀ। ਹਰ ਮਾਤਾ ਪਿਤਾ ਦੀ ਤਰ੍ਹਾਂ ਇਹ ਕਪਲ ਵੀ ਆਪਣੇ ਬੇਟੇ ਰੇਦਾਨ (hredaan) ਦੇ ਪਾਲਣ ਪੋਸ਼ਣ ‘ਚ ਕੋਈ ਕਮੀ ਨਹੀਂ ਰੱਖ ਰਹੇ ਹਨ। ਉਹ ਅਕਸਰ ਹੀ ਆਪਣੇ ਬੇਟੇ ਦੀਆਂ ਕਿਊਟ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਨੇ ਆਪਣੇ ਕਿਊਟ ਪੁੱਤਰ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਾਨਸੀ ਨੇ ਲਿਖਿਆ ਸੀ ਕਿ 12 ਮਈ 2020 ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਕਿਉਂਕਿ ਮੈਂ ਮਾਂ ਬਣ ਗਈ ਹਾਂ। ਹਰੀਦਾਨ ਯੁਵਰਾਜ ਹੰਸ ਮੇਰੀ ਜ਼ਿੰਦਗੀ ‘ਚ ਆ ਗਿਆ। ਮੈਨੂੰ ਹਾਲੇ ਵੀ ਯਾਦ ਹੈ ਕਿ ਮੇਰੀ ਮੰਮੀ ਇਸ ਖੂਬਸੂਰਤ ਗੱਲ ਦੇ ਨਾਲ “ਜਦੋਂ ਤੂੰ ਮਾਂ ਬਣੇਗੀ ਓਦੋਂ ਪਤਾ ਲੱਗੇਗਾ” ਕਹਿੰਦੀ ਸੀ ਅਤੇ ਮੈਨੂੰ ਹੁਣ ਇਸ ਗੱਲ ਦਾ ਅਹਿਸਾਸ ਹੋਇਆ ਕਿ ਮਾਪੇ ਸਾਡੀ ਖੁਸ਼ੀ ਲਈ ਪਤਾ ਨਹੀਂ ਕੀ ਕੁਝ ਕਰਦੇ ਹਨ।






















