Arrears can be deposited till June 30 : ਪੰਜਾਬ ਸਰਕਾਰ ਵੱਲੋ ਆਮ ਜਨਤਾ ਨੂੰ ਵਿਸੇਸ਼ ਸਹੂਲਤ ਦਿੰਦਿਆਂ ਸਰਕਾਰੀ ਹੁਕਮਾਂ ਮੁਤਾਬਿਕ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਦੇ ਬਕਾਇਆ 31 ਮਈ, 2020 ਤੱਕ ਇਕਮੁਸ਼ਤ ਜਮਾਂ ਕਰਵਾਉਣ ਤੇ ਸਾਰੇ ਵਿਆਜ/ਜੁਰਮਾਨੇ ਦੀ ਮੁਆਫੀ ਦੇ ਨਾਲ-ਨਾਲ ਬਣਦੇ ਹਾਊਸ ਜਾਂ ਪ੍ਰਾਪਰਟੀ ਟੈਕਸ ਤੇ 10 ਫੀਸਦੀ ਦੀ ਵਿਸੇਸ਼ ਛੋਟ ਦੇਣ ਦਾ ਫੈਸਲਾ ਲਿਆ ਗਿਆ ਸੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ ਅਰਵਿੰਦ ਪਾਲ ਸਿੰਘ ਸੰਧੂ ਨੇ ਨਗਰ ਕੌਂਸਲ ਫਾਜ਼ਿਲਕਾ ਦੀ ਹਦੂਦ ਅੰਦਰ ਰਹਿੰਦੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਪੰਜਾਬ ਵਿੱਚ ਕੋਵਿਡ-19 ਦੇ ਮੱਦੇਨਜ਼ਰ ਕਰਫਿਊ ਲੱਗਣ ਅਤੇ ਲਾਕਡਾਉਨ ਹੋਣ ਕਰਕੇ ਸਰਕਾਰ ਵੱਲੋ ਵਿਸੇਸ਼ ਛੋਟ ਵਿੱਚ ਹੋਰ ਵਾਧਾ ਕਰਦੇ ਹੋਏ ਹੁਣ ਇਸਦੀ ਆਖਰੀ ਮਿਤੀ 30 ਜੂਨ 2020 ਤੱਕ ਵਧਾ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਸਦੇ ਨਾਲ ਹੀ ਪਾਣੀ ਅਤੇ ਸੀਵਰੇਜ ਦੇ ਬਕਾਇਆ ਨੂੰ ਵੀ ਇਕਮੁਸ਼ਤ ਜਮਾਂ ਕਰਵਾਉਣ ਤੇ 10 ਫੀਸਦੀ ਸਰਚਾਰਜ ਤੋ 30 ਜੂਨ 2020 ਤੱਕ ਛੋਟ ਦਿੱਤੀ ਗਈ ਹੈ।
ਕਾਰਜ ਸਾਧਕ ਅਫ਼ਸਰ ਸ੍ਰੀ ਰਜ਼ਨੀਸ ਕੁਮਾਰ ਨੇ ਫਾਜ਼ਿਲਕਾ ਨਗਰ ਕੌਂਸਲ ਦੀ ਹਦੂਦ ਅੰਦਰ ਰਹਿ ਰਹੇ ਹਰ ਆਮ ਅਤੇ ਖਾਸ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 30 ਜੂਨ, 2020 ਤੱਕ ਆਪਣਾ ਬਣਦਾ ਪ੍ਰਾਪਰਟੀ ਟੈਕਸ/ਹਾਊਸ ਟੈਕਸ, ਪਾਣੀ ਅਤੇ ਸੀਵਰੇਜ ਦੇ ਬਕਾਇਆ ਨੂੰ ਜਮ੍ਹਾ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਸੇ ਵੀ ਦਫ਼ਤਰੀ ਕੰਮਕਾਜ਼ ਵਾਲੇ ਦਿਨ ਨਗਰ ਕੋਸ਼ਲ ਫਾਜਿਲਕਾ ਦੇ ਦਫ਼ਤਰ ਵਿਖੇ ਪੁੱਛ ਗਿੱਛ ਕੀਤੀ ਜਾ ਸਕਦੀ ਹੈ।
ਉਨਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਆਨਲਾਈਨ ਵੀ ਜਮ੍ਹਾ ਕਰਵਾਏ ਜਾ ਸਕਦੇ ਹਨ। ਇਸ ਦੇ ਲਈ ਆਨਲਾਈਨ ਜਮ੍ਹਾ ਕਰਵਾਉਣ ਦੇ ਚਾਹਵਾਨ ਲੋਕ ਦਫ਼ਤਰ ਦੀ ਵੈਬਸਾਈਟ https://mseva.lgpunjab.gov.in/citizen ’ਤੇ ਟੈਕਸ ਦੀ ਅਦਾਇਗੀ ਕਰ ਸਕਦੇ ਹਨ।