10 and 3 year old : ਸ਼ਹਿਰ ਦੇ ਬਾਪੂਧਾਮ ਵਿਚ ਸ਼ੁੱਕਰਵਾਰ ਨੂੰ ਦੋ ਬੱਚਿਆਂ ਦੀ ਰਿਪੋਰਟ ਪਾਜੀਟਿਵ ਆਈ। ਇਨ੍ਹਾਂ ਵਿਚ ਇਕ 10 ਸਾਲ ਦਾ ਅਤੇ ਇਕ 3 ਸਾਲ ਦੀ ਬੱਚੀ ਹੈ। ਇਨ੍ਹਾਂ ਦੋਵਾਂ ਦਾ ਇਲਾਜ GMCH ਵਿਚ ਚੱਲ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਵੀਰਵਾਰ ਨੂੰ 80 ਸਾਲਾ ਬਜ਼ੁਰਗ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਪਾਈ ਗਈ ਹੈ।ਇਹ ਔਰਤ ਵੀ ਬਾਪੂਧਾਮ ਕਾਲੋਨੀ ਦੀ ਰਹਿਣ ਵਾਲੀ ਹੈ ਜਿਸ ਨੂੰ ਇਲਾਜ ਲਈ ਸੈਕਟਰ-16 ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤਰ੍ਹਾਂ ਕੋਰੋਨਾ ਦੇ ਐਕਟਿਵ ਮਾਮਲੇ 83 ਹੋ ਗਏ ਹਨ। ਇਸ ਤੋਂ ਪਹਿਲਾਂ ਸੈਕਟਰ-30 ਵਿਚ ਰਹਿਣ ਵਾਲੀ 80 ਸਾਲਾ ਮ੍ਰਿਤਕ ਮਹਿਲਾ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਉਸ ਦੇ ਸੰਪਰਕਾਂ ਵਿਚੋਂ ਦੋ ਪਰਿਵਾਰਕ ਮੈਂਬਰ ਅਤੇ ਇਕ ਗੁਆਂਢੀ ਦੇ ਸੈਂਪਲ ਲਏ ਗਏ ਸਨ ਜੋ ਨੈਗੇਟਿਵ ਆਏ।
ਨਵੇਂ ਮਰੀਜ਼ਾਂ ਵਿਚ ਸੈਕਟਰ-78 ਦਾ 36 ਸਾਲਾ ਵਿਅਕਤੀ ਅਤੇ ਡੇਰਾਬੱਸੀ ਦਾ ਰਹਿਣ ਵਾਲਾ 39 ਸਾਲਾ ਵਿਅਕਤੀ ਹੈ। ਦੋਵੇਂ ਦਿੱਲੀ ਤੋਂ ਵਾਪਸ ਆਏ ਹਨ ਅਤੇ ਇਨ੍ਹਾਂ ਨੂੰ ਗਿਆਨ ਸਾਗਰ ਕੋਰੋਨਾ ਸੈਂਟਰ ਵਿਖੇ ਭੇਜਿਆ ਗਿਆ ਹੈ। ਜਿਲ੍ਹੇ ਵਿਚ ਬੁੱਧਵਾਰ ਨੂੰ ਕੁੱਲ 7 ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤਕ 17 ਕੇਸ ਐਕਟਿਵ ਅਤੇ 103 ਲੋਕ ਬਿਲਕੁਲ ਠੀਕ ਹੋ ਚੁੱਕੇ ਹਨ।
ਚੰਡੀਗੜ੍ਹ ਵਿਚ ਬੁੱਧਵਾਰ ਨੂੰ ਸੈਕਟਰ-21 ਵਿਚ ਰਹਿਣ ਵਾਲੇ 25 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਉਕਤ ਨੌਜਵਾਨ ਹੁਣੇ ਜਿਹੇ ਦਿਲੀ ਤੋਂ ਵਾਪਸ ਆਇਆ ਸੀ। ਹਾਲਾਂਕਿ ਇਸ ਕੇਸ ਨੂੰ ਸਿਹਤ ਵਿਭਾਗ ਨੇ ਚੰਡੀਗੜ੍ਹ ਦੇ ਕੋਰੋਨਾ ਅੰਕੜਿਆਂ ਨਹੀਂ ਮੰਨਿਆ ਹੈ। ਕੋਰੋਨਾ ਦੇ ਕੁੱਲ 301 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 82 ਮਾਮਲੇ ਐਕਟਿਵ ਹਨ ਜਦੋਂ ਕਿ ਹੁਣ ਤਕ ਸ਼ਹਿਰ ਵਿਚ 214 ਕੋਰੋਨਾ ਪਾਜੀਟਿਵ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਜਾ ਚੁੱਕੇ ਹੈ। ਸ਼ਹਿਰ ਵਿਚ ਹੁਣ ਤਕ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।