Salt Lassi benefits: ਗਰਮੀਆਂ ਵਿਚ ਤੇਜ਼ ਧੁੱਪ ਤੋਂ ਬਚਣ ਲਈ ਲੱਸੀ ਪੀਤੀ ਜਾਂਦੀ ਹੈ। ਇਸ ਵਿਚ ਕੈਲਸੀਅਮ, ਫਾਸਫੋਰਸ, ਵਿਟਾਮਿਨ, ਆਇਰਨ, ਐਂਟੀ-ਆਕਸੀਡੈਂਟ ਤੱਤ ਪਾਏ ਜਾਂਦੇ ਹਨ। ਇਸ ਨੂੰ ਇੱਕ ਸਿਹਤਮੰਦ ਡ੍ਰਿੰਕ ਦੇ ਤੌਰ ਤੇ ਮੰਨਿਆ ਜਾ ਸਕਦਾ ਹੈ। ਹਰ ਰੋਜ਼ 1 ਗਲਾਸ ਨਮਕੀਨ ਲੱਸੀ ਦਾ ਸੇਵਨ ਕਰਨ ਨਾਲ ਸਰੀਰ ਠੰਡਾ ਹੋਣ ਦੇ ਨਾਲ-ਨਾਲ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ। ਸਰੀਰ ਦੀ ਇਮਿਊਨਿਟੀ ਵੱਧਦੀ ਹੈ। ਇਹ ਪੇਟ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਕੇ ਉਸ ਨੂੰ ਫਰੈਸ਼ ਕਰਨ ਵਿਚ ਸਹਾਇਤਾ ਕਰਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਨਮਕੀਨ ਲੱਸੀ ਪੀਣ ਨਾਲ ਸਰੀਰ ਨੂੰ ਕੀ ਫਾਇਦੇ ਹੁੰਦੇ ਹਨ।
ਸਰੀਰ ਦੀ ਗਰਮੀ ਕਰੇ ਘੱਟ: ਲੱਸੀ ਵਿੱਚ ਕੈਲਸੀਅਮ, ਪੋਟਾਸ਼ੀਅਮ, ਵਿਟਾਮਿਨ, ਪਾਣੀ ਅਤੇ ਇਲੈਕਟ੍ਰੋਲਾਈਟਸ ਹੁੰਦੇ ਹਨ। ਸਰੀਰ ਵਿਚ ਪਾਣੀ ਦੀ ਕਮੀ ਇਸ ਦੀ ਵਰਤੋਂ ਨਾਲ ਦੂਰ ਹੁੰਦੀ ਹੈ। ਇਸ ਨਾਲ ਸਰੀਰ ਦੀ ਗਰਮੀ ਦੂਰ ਹੁੰਦੀ ਹੈ ਅਤੇ ਠੰਢਾ ਹੋਣ ਦਾ ਅਹਿਸਾਸ ਹੁੰਦਾ ਹੈ। ਲੱਸੀ ਵਿਚ ਲੈਕਟਿਕ ਐਸਿਡ ਵੱਡੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਇਸ ਨੂੰ ਨਿਯਮਿਤ ਰੂਪ ਵਿੱਚ ਲੈਣ ਨਾਲ ਇਮਿਊਨਿਟੀ ਤੇਜ਼ੀ ਨਾਲ ਵੱਧ ਜਾਂਦੀ ਹੈ। ਅਜਿਹੀ ਸਥਿਤੀ ਵਿਚ ਸਰੀਰ ਜਲਦੀ ਹੀ ਬੀਮਾਰੀਆਂ ਤੋਂ ਸੁਰੱਖਿਅਤ ਹੁੰਦਾ ਹੈ। ਲੱਸੀ ਵਿੱਚ ਬਹੁਤ ਘੱਟ ਮਾਤਰਾ ਵਿੱਚ ਕੈਲੋਰੀ ਅਤੇ ਫੈਟ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨਾ ਪੇਟ ਅਤੇ ਭੋਜਨ ਪਾਈਪ ਦੀਆਂ ਕੰਧਾਂ ‘ਤੇ ਜਮਾਂ ਫੈਟ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ।ਇਸ ਤਰ੍ਹਾਂ ਇਹ ਭਾਰ ਘਟਾਉਣ ਵਿਚ ਵੀ ਲਾਭਕਾਰੀ ਹੈ।
ਜਲਦੀ ਭੋਜਨ ਹਜ਼ਮ ਕਰੇ: ਲੱਸੀ ਵਿੱਚ ਵਿਟਾਮਿਨ, ਕੈਲਸ਼ੀਅਮ, ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟਰੀਆ ਗੁਣ ਹੁੰਦੇ ਹਨ। ਇਸ ਲਈ 1 ਗਲਾਸ ਲੱਸੀ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸਦੇ ਨਾਲ ਹੀ ਪੇਟ ਦੀਆਂ ਤਕਲੀਫਾਂ ਤੋਂ ਵੀ ਰਾਹਤ ਮਿਲਦੀ ਹੈ। ਦੁਪਹਿਰ ਦੇ ਖਾਣੇ ਤੋਂ ਬਾਅਦ ਇਸ ਨੂੰ ਪੀਣਾ ਸਭ ਤੋਂ ਵਧੀਆ ਆਪਸ਼ਨ ਹੈ। ਜਿਨ੍ਹਾਂ ਲੋਕਾਂ ਨੂੰ ਐਸਿਡਿਟੀ ਦੀ ਸਮੱਸਿਆ ਹੈ। ਲੱਸੀ ਦਾ ਸੇਵਨ ਉਨ੍ਹਾਂ ਲਈ ਲਾਭਕਾਰੀ ਹੈ। ਇਸਦੀ ਠੰਢਕ ਕਾਰਨ ਇਹ ਪੇਟ ਦੇ ਦਰਦ, ਹਾਰਟ ਬਰਨ, ਬਦਹਜ਼ਮੀ ਅਤੇ ਐਸਿਡਿਟੀ ਆਦਿ ਤੋਂ ਤੁਰੰਤ ਰਾਹਤ ਪ੍ਰਦਾਨ ਕਰਦਾ ਹੈ।
ਯੂਰੀਨ ਨਾਲ ਜੁੜੀ ਸਮੱਸਿਆਵਾਂ ਤੋਂ ਰਾਹਤ: ਰੋਜ਼ 1 ਗਲਾਸ ਨਮਕੀਨ ਲੱਸੀ ਦਾ ਸੇਵਨ ਕਰਨ ਨਾਲ ਯੂਰਿਨ ਦੌਰਾਨ ਜਲਣ ਤੋਂ ਛੁਟਕਾਰਾ ਮਿਲਦਾ ਹੈ। ਗੁਰਦੇ ਦੇ ਪੱਥਰ ਦੀ ਸਮੱਸਿਆ ਲਈ ਲੱਸੀ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਬੱਚਿਆਂ ਨੂੰ ਗਰਮੀ ਦੇ ਕਾਰਨ ਅਕਸਰ ਦਸਤ ਦੀ ਸਮੱਸਿਆ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਬੱਚੇ ਨੂੰ ਲੱਸੀ ਦੇਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦੇ ਪੇਟ ਨੂੰ ਆਰਾਮ ਮਿਲਦਾ ਹੈ। ਇਸਦੇ ਨਾਲ ਹੀ ਜਦੋਂ ਬੱਚਿਆਂ ਦੇ ਦੰਦ ਨਿਕਲਣ ਸਮੇ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ।