Corona Virus Effects women: ਕੋਰੋਨਾ ਵਾਇਰਸ ਨੇ ਦੁਨੀਆਂ ਭਰ ਨੂੰ ਮੁਸੀਬਤ ਵਿਚ ਪਾ ਰੱਖਿਆ ਹੈ। ਬੱਚੇ, ਬਜ਼ੁਰਗ ਅਤੇ ਨੌਜਵਾਨ ਕੋਈ ਵੀ ਇਸ ਵਾਇਰਸ ਤੋਂ ਸੁਰੱਖਿਅਤ ਨਹੀਂ ਹੈ। ਹਾਲਾਂਕਿ ਤਾਜ਼ਾ ਖੋਜਾਂ ਅਨੁਸਾਰ, ਕੋਰੋਨਾ ਵਾਇਰਸ ਸੰਕ੍ਰਮਣ ਦਾ ਪ੍ਰਭਾਵ ਔਰਤਾਂ ‘ਤੇ ਕਮਜ਼ੋਰ ਸਾਬਤ ਹੋ ਰਿਹਾ ਹੈ। ਦਰਅਸਲ ਔਰਤਾਂ ਦਾ ਇਮਿਊਨ ਸਿਸਟਮ ਦੂਜਿਆਂ ਲੋਕਾਂ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ ਜਿਸ ਕਾਰਨ ਕੋਰੋਨਾ ਉਨ੍ਹਾਂ ‘ਤੇ ਜ਼ਿਆਦਾ ਪ੍ਰਭਾਵ ਨਹੀਂ ਦਿਖਾ ਪਾ ਰਿਹਾ ਹੈ।
ਅੰਕੜਿਆਂ ਅਨੁਸਾਰ ਪੰਜਾਬ ਵਿੱਚ ਹੁਣ ਤੱਕ ਕੁੱਲ 2300 ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ 37 ਫੀਸਦ ਔਰਤਾਂ ਅਤੇ 63 ਫੀਸਦ ਮਰਦ ਹਨ। ਮਰਦਾਂ ਦੀ ਮੌਤ ਦਰ 66.50 ਪ੍ਰਤੀਸ਼ਤ ਹੈ ਜਦੋਂ ਕਿ ਔਰਤਾਂ ਦੀ 33.50 ਹੈ। ਪੁਰਸ਼ਾਂ ਦਾ ਰਿਕਵਰੀ ਰੇਟ 47% ਅਤੇ ਔਰਤਾਂ ਦਾ 53% ਹੈ। ਇੰਨਾ ਹੀ ਨਹੀਂ ਪੰਜਾਬ ਵਿੱਚ 70 ਤੋਂ 90 ਸਾਲ ਦੀਆਂ ਔਰਤਾਂ ਵੀ ਕੋਰੋਨਾ ਤੋਂ ਠੀਕ ਹੋ ਚੁੱਕੀਆਂ ਹਨ। ਹਾਲਾਂਕਿ ਕੋਰੋਨਾ ਵਾਲੇ ਬਹੁਤ ਸਾਰੇ ਬਜ਼ੁਰਗ ਆਦਮੀਆਂ ਵਿੱਚ ਸੁਧਾਰ ਦੇਖਿਆ ਗਿਆ ਹੈ।
ਵਿਗਿਆਨਕ ਕਾਰਨ: ਰਿਸਰਚ ਦੀ ਮੰਨੀਏ ਤਾਂ ਮਹਿਲਾਵਾਂ ਦੇ ਐਸਟ੍ਰੋਜਨ ਹਾਰਮੋਨ ਜੀਨਜ਼ ਜ਼ਿਆਦਾ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਮਿਊਨਿਟੀ ਜੀਨਜ਼ ਦਾ ਜ਼ਿਆਦਾਤਰ ਸਥਾਨ ਐਕਸ ਕ੍ਰੋਮੋਸੋਮ ‘ਤੇ ਪਾਇਆ ਜਾਂਦਾ ਹੈ ਜੋ ਕਿ ਔਰਤ ‘ਚ ਡਬਲ ਹੁੰਦੇ ਹਨ। ਪੁਰਸ਼ਾਂ ਵਿਚ ਐਕਸ-ਵਾਈ ਕ੍ਰੋਮੋਸੋਮ ਹੁੰਦੇ ਹਨ। ਇਹੀ ਕਾਰਨ ਹੈ ਕਿ ਔਰਤਾਂ ਕੋਰੋਨਾ ਨਾਲ ਲੜਨ ਲਈ ਵਧੇਰੇ ਸਮਰੱਥ ਹਨ।
ਜੀਵਨ ਸ਼ੈਲੀ ਦਾ ਅਸਰ: ਔਰਤਾਂ ਆਪਣੀ ਜੀਵਨ ਸ਼ੈਲੀ ਪ੍ਰਤੀ ਬਹੁਤ ਸੁਚੇਤ ਰਹਿੰਦੀਆਂ ਹਨ। ਉਹ ਦਿਨ ਭਰ ਦਫਤਰ ਜਾਂ ਘਰੇਲੂ ਕੰਮਾਂ ਦੁਆਰਾ ਐਕਟਿਵ ਰਹਿੰਦੀਆਂ ਹਨ। ਜਦ ਕਿ ਆਦਮੀ ਸਿਰਫ ਕੰਮ ਲਈ ਘਰ ਤੋਂ ਬਾਹਰ ਨਿਕਲਦੇ ਹਨ। ਉੱਥੇ ਹੀ ਤਮਾਕੂਨੋਸ਼ੀ, ਸਿਗਰੇਟ ਅਤੇ ਤੰਬਾਕੂ ਕਾਰਨ ਉਨ੍ਹਾਂ ਦੀ ਸਾਹ ਪ੍ਰਣਾਲੀ ਔਰਤਾਂ ਨਾਲੋਂ ਜ਼ਿਆਦਾ ਕਮਜ਼ੋਰ ਹੁੰਦਾ ਹੈ।
ਗਰਭਵਤੀ ਔਰਤਾਂ ਰਹਿਣ ਜ਼ਿਆਦਾ ਐਕਟਿਵ: ਗਰਭਵਤੀ ਔਰਤਾਂ ਨੂੰ ਕੋਰੋਨਾ ਵਾਇਰਸ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਕਿਉਂਕਿ ਇਸ ਮਿਆਦ ਦੇ ਦੌਰਾਨ ਉਨ੍ਹਾਂ ਦੀ ਪ੍ਰਤੀਰੋਧੀ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਜਿਨ੍ਹਾਂ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਅਨੀਮੀਆ ਜਾਂ ਦਿਲ ਨਾਲ ਸਬੰਧਤ ਕੋਈ ਬਿਮਾਰੀ ਹੈ ਉਨ੍ਹਾਂ ਨੂੰ ਵੀ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।