Parliamentary Aarogya Setu app: ਐਪ ਦੀ ਸੁਰੱਖਿਆ ਨੂੰ ਲੈਕੇ ਆਮ ਤੌਰ ‘ਤੇ ਸਵਾਲ ਉੱਠਦੇ ਰਹਿੰਦੇ ਹਨ , ਅਜਿਹੇ ‘ਚ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ-ਟਰੈਕਿੰਗ ਆਰੋਗਿਆ ਸੇਤੂ ਐਪ ‘ਚ ਨਾਗਰਿਕਾਂ ਦੀ ਸੁਰੱਖਿਆ ‘ਤੇ ਵੀ ਸਵਾਲ ਉੱਠ ਰਹੇ ਹਨ। ਇਸੇ ਸਬੰਧੀ ਸੂਚਨਾ ਪ੍ਰਸਾਰ ’ਤੇ ਸੰਸਦ ਪੈਨਲ 17 ਜੂਨ ਨੂੰ ਇੱਕ ਬੈਠਕ ਆਯੋਜਿਤ ਕਰੇਗਾ ਜਿਸ ‘ਚ ਖਾਸ ਤੌਰ ‘ਤੇ ਨਾਗਰਿਕਾਂ ਦੀ ਗੁਪਤ ਜਾਣਕਾਰੀ ਨਾਲ ਸੰਬੰਧਿਤ ਮੁੱਦਿਆਂ ’ਤੇ ਸੂਚਨਾ ਤੇ ਪ੍ਰਸਾਰ ਮੰਤਰਾਲਾ ਦੇ ਅਧਿਕਾਰੀਆਂ ਨੂੰ ਨਾਲ ਚਰਚਾ ਕੀਤੀ ਜਾਵੇਗੀ।
ਸੂਤਰਾਂ ਦੀ ਮੰਨੀਏ ਤਾਂ ਸੂਚਨਾ ਤੇ ਪ੍ਰਸਾਰ ਮੰਤਰਾਲੇ ਤੇ ਸੰਸਦ ਸਥਾਈ ਸੰਮਤੀ ਦੀ ਬੈਠਕ ਪਹਿਲਾਂ 10 ਜੂਨ ਨੂੰ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਪ੍ਰਧਾਨਗੀ ’ਚ ਹੋਣੀ ਸੀ ਪਰ ਇਹ ਮੁਲਤਵੀ ਕਰ ਦਿੱਤੀ ਗਈ। ਇਸ ਦਾ ਮੁੱਖ ਕਾਰਨ ਸੀ ਕਿ ਇਹਦੇ ‘ਤੇ ਫੈਸਲਾ ਨਹੀਂ ਲਿਆ ਜਾ ਸਕਿਆ ਕਿ ਬੈਠਕ ਵੀਡੀਓ ਕਾਨਫਰਾਂਸਿੰਗ ਰਾਹੀਂ ਹੋਵੇਗੀ ਜਾਂ ਨਹੀਂ। ਡਾਟਾ ਸੁਰੱਖਿਆ ਦੇ ਮੁੱਦੇ ਦੀ ਜਾਣਕਾਰੀ ਦੇਣ ਲਈ ਇਲੈਕਟ੍ਰੋਨਿਕ ਤੇ ਸੂਚਨਾ ਪ੍ਰਸਾਰ ਮੰਤਰਾਲੇ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ।
ਵੀਡੀਓ ਕਾਨਫਰਾਂਸਿੰਗ ਰਾਹੀਂ ਹੋਣ ਵਾਲੀ ਇਸ ਬੈਠਕ ‘ਚ ਸੁਰੱਖਿਆ ਦੇ ਮੁੱਦੇ ‘ਤੇ ਚਰਚਾ, ਦੋ ਜਨਰਲ ਸਕੱਤਰਾਂ ਦੀ ਰਿਪੋਰਟ ਮਗਰੋਂ ਬੈਠਕ ਦਾ ਅੰਤਿਮ ਫੈਸਲਾ ਲੋਕ ਸਭਾ ਪ੍ਰਧਾਨ ਓਮ ਬਿਰਲਾ ਤੇ ਰਾਜ ਸਭਾ ਦੇ ਸਭਾਪਤੀ ਐੱਮ ਵੈਂਕਈਆ ਨਾਇਡੂ ‘ਤੇ ਛੱਡਿਆ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਮੰਗਲਵਾਰ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ।