For opening hotels, restaurants : ਪੰਜਾਬ ਸਰਕਾਰ ਨੇ ਲੌਕਡਾਊਨ 5.0 ਦੇ ਪਹਿਲਾ ਪੜਾਅ ਵਿਚ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਲਈ ਨਿਯਮ ਤੈਅ ਕਰ ਦਿੱਤੇ ਹਨ। ਇਸ ਸਬੰਧ ਵਿਚ ਸਰਕਾਰ ਨੇ ਗਾਈਡਲਾਈਨ ਜਾਰੀ ਕਰ ਦਿੱਤੀ ਹੈ। 8 ਜੂਨ ਨੂੰ ਕੁਝ ਸ਼ਰਤਾਂ ਨਾਲ ਸ਼ਾਪਿੰਗ ਮਾਲਸ, ਹੋਟਲ, ਰੈਸਟੋਰੈਂਟ ਅਤੇ ਧਾਰਮਿਕ ਥਾਵਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। 15 ਜੂਨ ਨੂੰ ਦੁਬਾਰਾ ਇਨ੍ਹਾਂ ਰਿਆਇਤਾਂ ‘ਤੇ ਵਿਚਾਰ ਹੋਵੇਗਾ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੋਵੇਗਾ।
ਸੋਮਵਾਰ ਨੂੰ ਪੰਜਾਬ ਵਿਚ ਸਾਰੇ ਧਾਰਮਿਕ ਥਾਵਾਂ ਖੁੱਲ੍ਹ ਜਾਣਗੇ। ਸਵੇਰੇ 5.00 ਵਜੇ ਤੋਂ ਲੈ ਕੇ ਸ਼ਾਮ 8.00 ਵਜੇ ਤਕ ਮੰਦਰ, ਮਸਜਿਦ, ਗੁਰਦੁਆਰੇ ਤੇ ਚਰਚ ਖੁੱਲ੍ਹਣਗੇ। ਧਾਰਮਿਕ ਥਾਵਾਂ ਵਿਚ ਇਕ ਸਮੇਂ 20 ਲੋਕ ਹੀ ਇਕੱਠੇ ਹੋ ਸਕਣਗੇ। 8 ਜੂਨ ਤੋਂ ਸੂਬੇ ਵਿਚ ਹੋਟਲ, ਰੈਸਟੋਰੈਂਟ, ਸ਼ਾਪਿੰਗ ਖੋਲ੍ਹਣ ਦੀ ਵੀ ਛੋਟ, ਸ਼ਾਪਿੰਗ ਮਾਲਸ ਵਿਚ ਟੋਕਨ ਲੈ ਕੇ ਹੋਵੇਗੀ ਲੋਕਾਂ ਦੀ ਐਂਟਰੀ, ਸ਼ਾਪਿੰਗ ਮਾਲ ਪ੍ਰਬੰਧਕਾਂ ਨੂੰ 2 ਗਜ ਦੀ ਦੂਰੀ ਦੇ ਨਿਯਮ ਤਹਿਤ ਜ਼ਿਆਦਾਤਰ ਲੋਕਾਂ ਦੀ ਸੀਮਾ ਨਿਰਧਾਰਤ ਕਰਨੀ ਹੋਵੇਗੀ।
ਮਾਲਸ ਵਿਚ ਬਣੇ ਰੈਸਟੋਰੈਂਟ ਅਤੇ ਫੂਡ ਜੁਆਇੰਟ ਵਿਚ ਬੈਠ ਕੇ ਲੋਕ ਖਾਣਾ ਨਹੀਂ ਖਾ ਸਕਣਗੇ। ਇਨ੍ਹਾਂ ਵਿਚੋਂ ਸਿਰਫ ਹੋਮ ਡਲਿਵਰੀ ਜਾਂ ਟੇਕ ਅਵੇਅ ਦੀ ਸਹੂਲਤ ਮਿਲੇਗੀ। ਮਾਲਸ ਵਿਚ ਲਿਫਟ ਸਿਰਫ ਮੈਡੀਕਲ ਐਮਰਜੈਂਸੀ ਜਾਂ ਅਪਾਹਜਾਂ ਲਈ ਹੀ ਚੱਲੇਗੀ। ਮਾਲਸ ਵਿਚ ਕੱਪੜੇ ਦੀਆਂ ਦੁਕਾਨਾਂ ਵਿਚ ਟ੍ਰਾਇਲ ਰੂਮ ਦਾ ਇਸਤੇਮਾਲ ਨਹੀਂ ਹੋਵੇਗਾ। 8 ਤਰੀਕ ਤੋਂ ਪੰਜਾਬ ਵਿਚ ਹੋਟਲ ਤੇ ਹੋਸਪੀਟੈਲਿਟੀ ਉਦਯੋਗ ਖੁੱਲ੍ਹੇਗਾ।
ਹੋਟਲਾਂ ਵਿਚ ਰੈਸਟੋਰੈਂਟ ਵਿਚ ਆ ਕੇ ਖਾਣਾ ਖਾਣ ‘ਤੇ ਰੋਕ ਰਹੇਗੀ। ਹੋਟਲਾਂ ਵਿਚ ਰੁਕਣ ਵਾਲੇ ਯਾਤਰੀਆਂ ਨੂੰ ਉਨ੍ਹਾਂ ਕਮਰਿਆਂ ਵਿਚ ਹੀ ਭੋਜਨ ਦੀ ਸਹੂਲਤ ਦੇਣੀ ਹੋਵੇਗਾ। ਹੋਟਲਾਂ ਵਿਚ ਸਵੇਰੇ 5 ਤੋਂ 9 ਵਜੇ ਵਿਚ ਹੀ ਯਾਤਰੀ ਬਾਹਰ ਨਿਕਲ ਸਕਣਗੇ। ਹੋਟਲਾਂ ਵਿਚ ਯਾਤਰੀਆਂ ਨੂੰ ਟ੍ਰੇਨ ਜਾਂ ਏਅਰ ਟਿਕਟ ਦੇ ਆਧਾਰ ‘ਤੇ ਇਕ ਹੀ ਸਮੇਂ ਬਾਹਰ ਨਿਕਲਣ ਦੀ ਛੋਟ ਮਿਲੇਗੀ। ਅਜਿਹੇ ਲੋਕਾਂ ਦੀ ਯਾਤਰਾ ਟਿਕਟ ਨੂੰ ਹੀ ਪਾਸ ਮੰਨਿਆ ਜਾਵੇਗਾ।