Petrol diesel price hiked: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਐਤਵਾਰ ਨੂੰ 60 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ । ਇਹ ਵਾਧਾ 82 ਦਿਨਾਂ ਬਾਅਦ ਕੀਤਾ ਗਿਆ ਹੈ, ਕਿਉਂਕਿ ਇਸ ਤੋਂ ਪਹਿਲਾਂ ਤੇਲ ਕੰਪਨੀਆਂ ਹਰ ਦਿਨ ਕੀਮਤਾਂ ਨਿਰਧਾਰਤ ਕਰਦੀਆਂ ਸਨ । ਦਿੱਲੀ ਵਿੱਚ ਪੈਟਰੋਲ ਦੀ ਨਵੀਂ ਕੀਮਤ 71.86 ਰੁਪਏ ਹੋ ਗਈ, ਜਦਕਿ ਸ਼ਨੀਵਾਰ ਨੂੰ ਇੱਕ ਲੀਟਰ ਦੀ ਕੀਮਤ 71.26 ਰੁਪਏ ਸੀ । ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ 69.39 ਰੁਪਏ ਤੋਂ ਵੱਧ ਕੇ 69.99 ਰੁਪਏ ਹੋ ਗਈ ਹੈ ।
ਇਸ ਸਬੰਧੀ ਸਰਕਾਰੀ ਤੇਲ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਰੋਜ਼ਾਨਾ ਦੇ ਅਧਾਰ ‘ਤੇ ਕੀਮਤਾਂ ਨਿਰਧਾਰਤ ਕੀਤੀਆਂ ਜਾਂਦੀਆਂ ਸਨ, ਹੁਣ ਇਸ ਨੂੰ ਫਿਰ ਤੋਂ ਚਾਲੂ ਕਰ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਤੇਲ ਕੰਪਨੀਆਂ ਏਟੀਐਫ ਅਤੇ ਐਲਪੀਜੀ ਦੀਆਂ ਕੀਮਤਾਂ ਨਿਯਮਤ ਰੂਪ ਵਿੱਚ ਨਿਰਧਾਰਤ ਕਰਦੀਆਂ ਸਨ, ਪਰ ਇਹ 16 ਮਾਰਚ ਤੋਂ ਬੰਦ ਹੋ ਗਈਆਂ ਸਨ । ਲਾਕਡਾਊਨ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ । ਇਸ ਦਾ ਕਾਰਨ ਇਹ ਸੀ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ । ਇਸ ਨੂੰ ਦੂਰ ਕਰਨ ਲਈ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਐਕਸਾਈਜ਼ ਡਿਊਟੀ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ ।
ਜ਼ਿਕਰਯੋਗ ਹੈ ਕਿ 6 ਮਈ ਨੂੰ ਸਰਕਾਰ ਨੇ ਪੈਟਰੋਲ ‘ਤੇ 10 ਰੁਪਏ ਅਤੇ ਡੀਜ਼ਲ ‘ਤੇ 13 ਰੁਪਏ ਦਾ ਐਕਸਾਈਜ਼ ਡਿਊਟੀ ਵਿੱਚ ਵਾਧਾ ਕੀਤਾ ਗਿਆ ਸੀ । ਹਾਲਾਂਕਿ, ਤੇਲ ਕੰਪਨੀਆਂ ਨੇ ਖਰੀਦਦਾਰਾਂ ‘ਤੇ ਇਸਦਾ ਬੋਝ ਨਹੀਂ ਪਾਇਆ ਕਿਉਂਕਿ ਪੂਰੇ ਦੇਸ਼ ਵਿੱਚ ਲਾਕਡਾਊਨ ਕਾਰਨ ਖਰਚੇ ਦੀ ਸਮੱਸਿਆ ਵਿੱਚ ਵਾਧਾ ਹੋਇਆ ਸੀ । ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਤੇਲ ਕੰਪਨੀਆਂ ਨੇ ਐਕਸਾਈਜ਼ ਡਿਊਟੀ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ. ਤੇਲ ਕੰਪਨੀਆਂ ਨੇ ਵੀ ਅਲਟਰਾ ਕਲੀਨ ਬੀਐਸ-VI ਈਂਧਨ ‘ਤੇ ਉਹੀ ਤਰੀਕਾ ਅਪਣਾਇਆ, ਜਿਸ ਨੂੰ 1 ਅਪ੍ਰੈਲ ਨੂੰ 1 ਰੁਪਏ ਪ੍ਰਤੀ ਲੀਟਰ ਵਧਾ ਦਿੱਤਾ ਗਿਆ ਸੀ ।
ਦੱਸ ਦੇਈਏ ਕਿ ਤੇਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਮੁੰਬਈ ਅਤੇ ਕੋਲਕਾਤਾ ਵਿੱਚ ਪੈਟਰੋਲ ਦੀ 78.91 ਰੁਪਏ ਅਤੇ ਕੋਲਕਾਤਾ ‘ਚ 73.89 ਰੁਪਏ ਪ੍ਰਤੀ ਲੀਟਰ ਹੋ ਗਈ ਹੈ । ਚੇੱਨਈ ਵਿੱਚ ਪੈਟਰੋਲ ਦੀ ਕੀਮਤ 53 ਪੈਸੇ ਦੇ ਵਾਧੇ ਨਾਲ 76.07 ਰੁਪਏ ਹੋ ਗਈ ਹੈ । ਮੁੰਬਈ ਵਿੱਚ ਡੀਜ਼ਲ ਦੀ ਦਰ ਵਿੱਚ 58 ਪੈਸੇ ਦਾ ਵਾਧਾ ਕੀਤਾ ਗਿਆ ਹੈ । ਹੁਣ ਇਸ ਦੀ ਦਰ ਵਧਾ ਕੇ 68.79 ਰੁਪਏ ਕਰ ਦਿੱਤੀ ਗਈ ਹੈ । ਕੋਲਕਾਤਾ ਵਿੱਚ ਡੀਜ਼ਲ ਦੀ ਕੀਮਤ 55 ਪੈਸੇ ਵੱਧ ਕੇ 66.17 ਰੁਪਏ ਹੋ ਗਈ ਹੈ । ਚੇੱਨਈ ਵਿੱਚ ਡੀਜ਼ਲ ਦੀ ਕੀਮਤ 68.22 ਰੁਪਏ ਤੋਂ ਵੱਧ ਕੇ 68.74 ਰੁਪਏ ਹੋ ਗਈ ਹੈ ।