New Zealand eliminates Covid-19: ਨਿਊਜ਼ੀਲੈਂਡ ਨੇ ਇਤਿਹਾਸ ਰਚ ਦਿੱਤਾ ਹੈ । ਦੇਸ਼ ਦੀ ਸਰਹੱਦ ਬੰਦ ਕਰਨ ਦੇ ਤਿੰਨ ਮਹੀਨਿਆਂ ਬਾਅਦ ਨਿਊਜ਼ੀਲੈਂਡ ਨੇ ਆਪਣੇ ਦੇਸ਼ ਵਿੱਚ ਕੋਰੋਨਾ ਵਾਇਰਸ ਕੇਸ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ । ਜਿਸ ਕਾਰਣ ਸੋਮਵਾਰ ਅੱਧੀ ਰਾਤ ਤੋਂ ਦੇਸ਼ ਵਿੱਚੋਂ ਲਾਕਡਾਊਨ ਨੂੰ ਹਰ ਦਿੱਤਾ ਜਾਵੇਗਾ । ਹੁਣ ਨਿਊਜ਼ੀਲੈਂਡ ਵਿੱਚ ਕੋਈ ਕੋਰੋਨਾ ਮਰੀਜ਼ ਨਹੀਂ ਹੈ । ਜਿਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
ਦਰਅਸਲ, ਸੋਮਵਾਰ ਨੂੰ, ਨਿਊਜ਼ੀਲੈਂਡ ਨੇ ਆਖਰੀ ਕੋਰੋਨਾ ਮਰੀਜ਼ ਦੇ ਠੀਕ ਹੋਣ ਦੀ ਘੋਸ਼ਣਾ ਕੀਤੀ । ਪਿਛਲੇ 17 ਦਿਨਾਂ ਤੋਂ ਇਸ ਦੇਸ਼ ਵਿੱਚ ਕੋਰੋਨਾ ਦਾ ਇੱਕ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ । ਨਿਊਜ਼ੀਲੈਂਡ ਵਿੱਚ ਕੋਰੋਨਾ ਦੇ ਆਖਰੀ ਮਰੀਜ਼ ਦੀ ਉਮਰ 50 ਸਾਲ ਤੋਂ ਵੱਧ ਸੀ । ਆਕਲੈਂਡ ਵਿੱਚ ਰਹਿਣ ਵਾਲੀ ਇੱਕ ਔਰਤ ਵਿੱਚ ਪਿਛਲੇ 48 ਘੰਟਿਆਂ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਏ । ਇਸ ਤੋਂ ਬਾਅਦ ਉਸਨੂੰ ਸੇਂਟ ਮਾਰਗਰੇਟ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ।
ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਦਾ ਦੇਸ਼ ਲੇਵਨ-1 ਅਲਰਟ ਤੋਂ ਅੱਗੇ ਵਧੇਗਾ । ਉਨ੍ਹਾਂ ਕਿਹਾ ਕਿ ਸੋਮਵਾਰ ਅੱਧੀ ਰਾਤ ਤੋਂ ਵਿਆਹ, ਅੰਤਮ ਸੰਸਕਾਰ ਅਤੇ ਜਨਤਕ ਆਵਾਜਾਈ ਬਿਨ੍ਹਾਂ ਕਿਸੇ ਪਾਬੰਦੀਆਂ ਦੇ ਸ਼ੁਰੂ ਕੀਤੀ ਜਾਵੇਗੀ ।
ਸਾਰੇ ਕੇਸ ਖਤਮ ਹੋਣ ਤੋਂ ਬਾਅਦ ਨਿਊਜ਼ੀਲੈਂਡ ਨੇ ਇੱਕ ਐਪ ਲਾਂਚ ਕੀਤਾ ਹੈ ਜਿਸ ਦੀ ਸਹਾਇਤਾ ਨਾਲ ਸਿਹਤ ਦੇਖਭਾਲ ਪੇਸ਼ੇਵਰਾਂ ਨੂੰ ਕੇਸ ਅਪਡੇਟਸ ਮਿਲਣਗੇ । ਇੱਥੇ ਸਰਗਰਮੀਆਂ ਦਰਸਾਈਆਂ ਗਈਆਂ ਕਿਉਂਕਿ ਕੋਰੋਨਾ ਕੇਸ ਖਤਮ ਹੋ ਗਿਆ ਅਤੇ ਅੰਤ ਵਿੱਚ ਸਥਾਨਕ ਸੰਚਾਰ ਰੋਕ ਦਿੱਤਾ ਗਿਆ । ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਯੋਜਨਾ ਵੀ ਬਣਾਈ ਗਈ । ਮਾਈਕ੍ਰੋਬਾਇਓਲੋਜੀ ਦੇ ਪ੍ਰੋਫੈਸਰ ਸੋਕਸੀ ਵਿਲੇਸ ਦੇ ਅਨੁਸਾਰ ਇਸ ਤੋਂ ਸਿੱਖਣ ਦੀ ਜ਼ਰੂਰਤ ਹੈ ਕਿ ਇਹ ਕੀਤਾ ਜਾ ਸਕਦਾ ਹੈ । ਵਿਲੇਸ ਆਕਲੈਂਡ ਯੂਨੀਵਰਸਿਟੀ ਦੀ ਬਾਇਓਲਿਮੀਨੇਸੈਂਟ ਸੁਪਰਬੱਗਜ਼ ਲੈਬ ਦੇ ਮੁਖੀ ਹਨ ।
ਦੱਸ ਦਈਏ ਕਿ ਨਿਊਜ਼ੀਲੈਂਡ ਦੀ ਆਬਾਦੀ ਲਗਭਗ 49 ਲੱਖ ਹੈ । 28 ਫਰਵਰੀ ਨੂੰ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੋਰੋਨਾ ਦੇ ਕੁੱਲ 1504 ਕੇਸ ਸਾਹਮਣੇ ਆਏ ਸਨ, ਇਨ੍ਹਾਂ ਵਿੱਚੋਂ 22 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ ।