Odisha Plane Crash: ਓਡੀਸ਼ਾ: ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਕਮਾਖਯਾਨਗਰ ਖੇਤਰ ਨੇੜੇ ਇੱਕ ਸਿਖਲਾਈ ਜਹਾਜ਼ ਸੋਮਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ । ਇਸ ਹਾਦਸੇ ਵਿੱਚ ਟ੍ਰੇਨੀ ਪਾਇਲਟ ਅਤੇ ਉਸ ਦੇ ਟ੍ਰੇਨਰ ਦੀ ਮੌਤ ਹੋ ਗਈ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਿਖਿਆਰਥੀ ਜ਼ਿਲ੍ਹੇ ਦੇ ਕੰਕਰਬਾਡਾ ਪੁਲਿਸ ਰੇਂਜ ਅਧੀਨ ਪੈਂਦੇ ਬਿਰਸਲਾ ਵਿਖੇ ਸਰਕਾਰੀ ਹਵਾਬਾਜ਼ੀ ਸਿਖਲਾਈ ਸੰਸਥਾ ਵਿਖੇ ਉਡਾਣ ਦੀ ਸਿਖਲਾਈ ਲੈ ਰਹੇ ਸਨ । ਇਸ ਸਬੰਧੀ ਢੇਂਕਨਾਲ ਦੇ ਐਡੀਸ਼ਨਲ ਜ਼ਿਲਾ ਮੈਜਿਸਟ੍ਰੇਟ ਬੀ. ਕੇ. ਨਾਇਕ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਿਰਾਸਲਾ ਵਿੱਚ ਸਿਖਲਾਈ ਜਹਾਜ਼ ਸਰਕਾਰੀ ਹਵਾਬਾਜ਼ੀ ਸਿਖਲਾਈ ਸੰਸਥ ਦੀ ਹਵਾਈ ਪੱਟੀ ‘ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ।
ਇਸ ਤੋਂ ਅੱਗੇ ਨਾਇਕ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਦੋਹਾਂ ਨੂੰ ਕਾਮਾਖਿਆ ਨਗਰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਅਧਿਕਾਰੀਆਂ ਨੇ ਦੱਸਿਆ ਕਿ ਸੀਨੀਅਰ ਪੁਲਸ ਮੁਲਾਜ਼ਮ ਅਤੇ ਜ਼ਿਲਾ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ ਅਤੇ ਇਸ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ । ਇਸ ਮਾਮਲੇ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੇ ਪਿੱਛੇ ਤਕਨੀਕੀ ਵਜ੍ਹਾ ਹੋ ਸਕਦੀ ਹੈ।
ਕਮਾਖਯਾਨਗਰ ਥਾਣੇ ਦੇ ਇੰਚਾਰਜ ਏ.ਦਲੂਆ ਨੇ ਦੱਸਿਆ ਕਿ ਟ੍ਰੇਨਰ ਮਰਦ ਸੀ, ਜਦੋਂ ਕਿ ਟ੍ਰੇਨਰ ਦੀ ਪਛਾਣ ਨਹੀਂ ਹੋ ਸਕੀ ਹੈ। ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ । ਸੂਤਰਾਂ ਅਨੁਸਾਰ ਹਵਾਈ ਜਹਾਜ਼ ਉਡਾਣ ਭਰਨ ਤੋਂ ਬਾਅਦ ਅਚਾਨਕ ਜ਼ਮੀਨ ‘ਤੇ ਡਿੱਗ ਗਿਆ, ਜਿਸ ਨਾਲ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ।