Blood Donate tips: ਖੂਨਦਾਨ ਇੱਕ ਅਜਿਹਾ ਮਹਾਦਾਨ ਹੈ ਜੋ ਕਿਸੀ ਵਿਅਕਤੀ ਨੂੰ ਜੀਵਨਦਾਨ ਕਰ ਸਕਦਾ ਹੈ। ਹਾਲਾਂਕਿ ਲੋਕ ਅਕਸਰ ਖੂਨਦਾਨ ਕਰਨ ਤੋਂ ਝਿਜਕਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਨਾਲ ਨੁਕਸਾਨ ਹੋਵੇਗਾ ਜਦੋਂਕਿ ਇਸ ਤਰ੍ਹਾਂ ਨਹੀਂ ਹੁੰਦਾ। ਖੂਨਦਾਨ ਦੌਰਾਨ ਪੂਰੀ ਧਿਆਨ ਰੱਖਿਆ ਜਾਂਦਾ ਹੈ ਜਿਸ ਨਾਲ ਡੋਨੇਟਰ ਨੂੰ ਕੋਈ ਨੁਕਸਾਨ ਨਾ ਹੁੰਦਾ। ਆਓ ਅਸੀਂ ਤੁਹਾਨੂੰ ਖੂਨਦਾਨ ਨਾਲ ਜੁੜੀਆਂ ਕੁਝ ਗੱਲਾਂ ਦੱਸਦੇ ਹਾਂ ਜਿਨ੍ਹਾਂ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ।
ਕੌਣ ਕਰ ਸਕਦਾ ਹੈ Blood Donate ?
- 18 ਤੋਂ 65 ਸਾਲ ਦੇ ਵਿਚਕਾਰ ਇੱਕ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ ਜਿਸ ਦਾ ਵਜ਼ਨ ਭਾਰ 45 ਕਿਲੋਗ੍ਰਾਮ ਤੋਂ ਵੱਧ, ਹੀਮੋਗਲੋਬਿਨ 12.5 ਗ੍ਰਾਮ ਤੋਂ ਵੱਧ ਹੈ।
- ਇੱਕ ਵਾਰ ਖੂਨਦਾਨ ਦੇ 3 ਮਹੀਨਿਆਂ ਬਾਅਦ ਤੁਸੀਂ ਫ਼ਿਰ ਖੂਨਦਾਨ ਕਰ ਸਕਦੇ ਹੋ।
- ਖੂਨਦਾਨ ਕਰਨ ਵੇਲੇ ਪੇਟ ਭਰਿਆ (ਨਾਸ਼ਤਾ ਜਾਂ ਭੋਜਨ) ਹੋਣਾ ਚਾਹੀਦਾ ਹੈ।
- ਤੁਸੀਂ 18 ਤੋਂ 60 ਸਾਲ ਦੀ ਉਮਰ ਤੱਕ ਖੂਨਦਾਨ ਕਰ ਸਕਦੇ ਹੋ।
- ਖੂਨਦਾਨ ਕਰਨ ਤੋਂ ਪਹਿਲਾਂ ਹਲਕਾ ਭੋਜਨ ਖਾਓ ਅਤੇ ਇੱਕ ਦਿਨ ਪਹਿਲਾਂ ਜ਼ਿਆਦਾ ਪਾਣੀ ਪੀਓ।
- ਖੂਨਦਾਨ ਵਿੱਚ ਸਿਰਫ 1 ਯੂਨਿਟ ਖੂਨ ਲਿਆ ਜਾਂਦਾ ਹੈ। 1 ਯੂਨਿਟ ਵਿਚ ਤਕਰੀਬਨ 1 ਪਿੰਟ (400-525 ਮਿ.ਲੀ.) ਖੂਨ ਹੁੰਦਾ ਹੈ ਜੋ 3 ਲੋਕਾਂ ਦੀ ਜਾਨ ਬਚਾ ਸਕਦਾ ਹੈ।
‘O Negative’ ਖੂਨ ਹੈ ਸਭ ਤੋਂ ਖ਼ਾਸ: ‘O Negative’ ਬਲੱਡ ਗਰੁੱਪ ਨੂੰ ਯੂਨੀਵਰਸਲ ਡੋਨਰ ਕਿਹਾ ਜਾਂਦਾ ਹੈ ਕਿਉਂਕਿ ਇਹ ਕਿਸੇ ਵੀ ਬਲੱਡ ਗਰੁੱਪ ਦੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ। ਉੱਥੇ ਹੀ ਜੇ ਕਿਸੇ ਨਵਜੰਮੇ ਬੱਚੇ ਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ ਅਤੇ ਉਸਦਾ ਬਲੱਡ ਗਰੁੱਪ ਨਾ ਪਤਾ ਹੋਵੇ ਤਾਂ ਉਸਨੂੰ ‘O Negative’ ਬਲੱਡ ਹੀ ਦਿੱਤਾ ਜਾਂਦਾ ਹੈ।
ਕੌਣ ਨਹੀਂ ਕਰ ਸਕਦਾ ਖੂਨਦਾਨ ?
- ਪੀਰੀਅਡਜ਼ ਜਾਂ ਬ੍ਰੈਸਟ ਫੀਡਿੰਗ ਕਰਾਉਣ ਵਾਲੀਆਂ ਔਰਤਾਂ ਖੂਨ ਦਾਨ ਨਹੀਂ ਕਰ ਸਕਦੀਆਂ।
- ਜੇ ਕਿਸੇ ਨੇ ਖੂਨ ਦਾਨ ਕਰਨ ਤੋਂ 48 ਘੰਟੇ ਪਹਿਲਾਂ ਸ਼ਰਾਬ ਪੀਤੀ ਹੈ ਤਾਂ ਉਹ ਵੀ ਖੂਨ ਨਹੀਂ ਦੇ ਸਕਦਾ।
- 18 ਸਾਲ ਤੋਂ ਘੱਟ ਉਮਰ ਅਤੇ 65 ਸਾਲ ਤੋਂ ਵੱਧ ਉਮਰ ਦਾ ਵਿਅਕਤੀ
- ਜਿਨ੍ਹਾਂ ਦਾ ਹੀਮੋਗਲੋਬਿਨ ਦਾ ਪੱਧਰ 12 ਪ੍ਰਤੀਸ਼ਤ ਤੋਂ ਘੱਟ ਹੈ।
- ਜਿਨ੍ਹਾਂ ਦਾ ਭਾਰ 45 ਕਿੱਲੋਗ੍ਰਾਮ ਤੋਂ ਘੱਟ ਹੁੰਦਾ ਹੈ ਉਹ ਵੀ ਖੂਨ ਨਹੀਂ ਦੇ ਸਕਦੇ।
- ਕੈਂਸਰ, ਦਿਲ ਦੀ ਬਿਮਾਰੀ, ਗੁਰਦੇ ਦੀ ਬਿਮਾਰੀ, ਮਿਰਗੀ, ਗਲੈਂਡ ਰੋਗ ਤੋਂ ਪੀੜਤ ਵਿਅਕਤੀ।
- ਜਿਨ੍ਹਾਂ ਦਾ ਅਚਾਨਕ ਭਾਰ ਘਟਣਾ, ਸ਼ਾਈਜ਼ੋਫਰੀਨੀਆ ਜਾਂ ਸ਼ੂਗਰ ਦੀ ਸ਼ਿਕਾਇਤ ਹੋਵੇ।
- ਇਸ ਤੋਂ ਇਲਾਵਾ ਐਚਆਈਵੀ, ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਸਿਫਿਲਿਸ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਲੋਕ ਵੀ ਖੂਨਦਾਨ ਨਹੀਂ ਕਰ ਸਕਦੇ।
ਕਿਸ ਬਲੱਡ ਗਰੁੱਪ ਦੇ ਲੋਕ ਕਿੰਨ੍ਹਾ ਲੋਕਾਂ ਨੂੰ ਸਕਦੇ ਹਨ ਖੂਨਦਾਨ ?
- A Positive ਲੋਕ : A+ ਅਤੇ AB+
- A Negative ਲੋਕ: A-, A+, AB-, AB+
- B Positive ਲੋਕ: B+, AB+
- B Negative ਲੋਕ: B-, B+, AB-, AB+
- O Positive ਲੋਕ: O+, A+, B+, AB+
- O Negative ਲੋਕ: O-, O+, A-, A+, B-, B+, AB-, AB+
- AB+ Positive ਲੋਕ: A+
- AB- Negative ਲੋਕ: AB-, AB+
ਖੂਨਦਾਨ ਕਰਨ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖੋ
- ਇਸ ਤੋਂ ਤੁਰੰਤ ਬਾਅਦ ਤੇਜ਼ ਧੁੱਪ ਵਿਚ ਜਾਣ ਤੋਂ ਬਚੋ।
- ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹੋ।
- ਕਾਰ ਡ੍ਰਾਇਵਿੰਗ, ਸਾਈਕਲ ਜਾਂ ਕੋਈ ਹੋਰ ਖਤਰਨਾਕ ਕੰਮ 2-3 ਘੰਟੇ ਨਾ ਕਰੋ।
- ਲੰਬੇ ਸਮੇਂ ਲਈ ਨਹੀਂ ਖੜ੍ਹਣਾ ਚਾਹੀਦਾ।
- ਘੱਟੋ-ਘੱਟ ਅੱਧੇ ਘੰਟੇ ਲਈ ਆਰਾਮ ਕਰਨਾ ਚਾਹੀਦਾ ਹੈ।
- ਤੰਬਾਕੂਨੋਸ਼ੀ, ਤੰਬਾਕੂ ਜਾਂ ਕਿਸੇ ਹੋਰ ਕਿਸਮ ਦੀ ਨਸ਼ਿਆਂ ਦਾ ਸੇਵਨ ਨਾ ਕਰੋ।
- ਖੂਨਦਾਨ ਸਭ ਤੋਂ ਵੱਡਾ ਦਾਨ ਹੈ ਇਸ ਲਈ ਇਸ ਦਾਨ ਵਿਚ ਵੱਡੇ ਪੱਧਰ ਤੇ ਹਿੱਸਾ ਲਓ। ਤੁਹਾਡੀ ਇਕ ਕੋਸ਼ਿਸ਼ ਕਿਸੇ ਨੂੰ ਜ਼ਿੰਦਗੀ ਦੇ ਸਕਦੀ ਹੈ।