Hand feet hot compress: ਗਰਮੀਆਂ ਵਿੱਚ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ‘ਚੋਂ ਸੇਕ ਨਿਕਲਣ ਦੀ ਸਮੱਸਿਆ ਆਮ ਹੈ। ਇਸ ਕਾਰਨ ਖੁਜਲੀ ਅਤੇ ਤੇਜ਼ ਜਲਣ ਹੁੰਦੀ ਹੈ। ਹਾਲਾਂਕਿ ਲੋਕ ਇਸ ਨੂੰ ਇਕ ਛੋਟੀ ਜਿਹੀ ਸਮੱਸਿਆ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ ਪਰ ਇਹ ਇਕ ਵੱਡੀ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ ਤਾਂ ਜੋ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕੋ।
ਹੱਥਾਂ ਅਤੇ ਪੈਰਾਂ ‘ਚੋਂ ਸੇਕ ਨਿਕਲਣ ਦੇ ਕਾਰਨ…
- ਹੱਥਾਂ ਅਤੇ ਪੈਰਾਂ ‘ਚ ਬਲੱਡ ਸਰਕੂਲੇਸ਼ਨ ਹੌਲੀ ਹੋਣਾ
- ਨਸਾਂ ਕਮਜ਼ੋਰ ਹੋਣੀਆਂ
- ਵੱਧਦੀ ਉਮਰ
- ਸ਼ੂਗਰ
- ਹਾਈ ਬਲੱਡ ਪ੍ਰੈਸ਼ਰ ਦੇ ਕਾਰਨ
- ਜ਼ਿਆਦਾ ਸ਼ਰਾਬ ਪੀਣੀ
- ਦਵਾਈਆਂ ਜਾਂ ਕੀਮੋਥੈਰੇਪੀ ਦੇ ਮਾੜੇ ਪ੍ਰਭਾਵ
- ਖੂਨ ਦੀਆਂ ‘ਚ ਸੋਜ
- ਬਲੱਡ vessels ‘ਚ ਇੰਫੈਕਸ਼ਨ
- ਗੁਰਦੇ ਨਾਲ ਜੁੜੀਆਂ ਬਿਮਾਰੀਆਂ
- ਨਿਊਰੋਪੈਥੀ ਦੀ ਬਿਮਾਰੀ
- ਸਰੀਰ ਵਿਚ ਪੌਸ਼ਟਿਕ ਤੱਤ ਦੀ ਕਮੀ ਜਿਵੇਂ ਵਿਟਾਮਿਨ ਬੀ, ਫੋਲਿਕ ਐਸਿਡ ਜਾਂ ਕੈਲਸੀਅਮ ਵੀ ਇਸ ਸਮੱਸਿਆ ਦਾ ਕਾਰਨ ਬਣ ਸਕਦੇ ਹਨ।
ਹੱਥਾਂ ਅਤੇ ਪੈਰਾਂ ‘ਚੋਂ ਨਿਕਲਦੇ ਸੇਕ ਨੂੰ ਦੂਰ ਕਰਨ ਲਈ ਦੇ ਘਰੇਲੂ ਨੁਸਖ਼ੇ…
- ਮਹਿੰਦੀ ਵਿਚ ਸਿਰਕਾ ਜਾਂ ਨਿੰਬੂ ਦਾ ਰਸ ਮਿਲਾਕੇ ਪੇਸਟ ਬਣਾਉਣ ਤੋਂ ਬਾਅਦ ਇਸ ਨੂੰ ਤਲੀਆਂ ‘ਤੇ ਲਗਾਓ। ਇਸ ਨਾਲ ਪੈਰਾਂ ਦੀ ਜਲਣ ਦੂਰ ਹੋ ਜਾਵੇਗੀ।
- ਰੋਜ਼ਾਨਾ ਮੁਲਤਾਨੀ ਮਿੱਟੀ ਦਾ ਪੇਸਟ ਲਗਾਉਣ ਨਾਲ ਪੈਰਾਂ ਦੇ ਤਲੀਆਂ ਦੀ ਜਲਣ ਵੀ ਖਤਮ ਹੋ ਜਾਂਦੀ ਹੈ।
- ਹੱਥਾਂ ਅਤੇ ਪੈਰਾਂ ਦੀ ਮਾਲਸ਼ ਨਾਲ ਪੈਰਾਂ ਵਿਚ ਬਲੱਡ ਸਰਕੂਲੇਸ਼ਨ ਵਧਦਾ ਹੈ ਜਿਸ ਕਾਰਨ ਨਾ ਤਾਂ ਪੈਰ ਜਲਦੇ ਹਨ ਅਤੇ ਨਾ ਹੀ ਉਨ੍ਹਾਂ ਵਿਚ ਦਰਦ ਹੁੰਦਾ ਹੈ।
- 2 ਚਮਚ ਗਰਮ ਪਾਣੀ ਵਿਚ 1 ਚਮਚ ਸਰ੍ਹੋਂ ਦਾ ਤੇਲ ਮਿਲਾਓ। ਫਿਰ ਆਪਣੇ ਪੈਰਾਂ ਨੂੰ ਕੁਝ ਸਮੇਂ ਲਈ ਇਸ ਪਾਣੀ ਵਿਚ ਰੱਖੋ। ਇਹ ਪੈਰਾਂ ਦੀ ਗਰਮੀ ਨੂੰ ਵੀ ਦੂਰ ਕਰਦਾ ਹੈ।
- ਡਾਇਟ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ ਜੋ ਠੰਡੀਆਂ ਹੁੰਦੀਆਂ ਹਨ ਜਿਵੇਂ ਕਿ ਗੰਨੇ ਦਾ ਰਸ, ਦਹੀ, ਅਨਾਰ, ਲੱਸੀ, ਖੀਰੇ, ਤਰਬੂਜ, ਅੰਬ, ਨਾਰੀਅਲ ਪਾਣੀ, ਪਾਲਕ, ਤੁਲਸੀ, ਲੀਚੀ, ਨਿੰਬੂ ਆਦਿ।
- ਸੇਂਦਾ ਨਮਕ ਪੈਰਾਂ ਦੀ ਜਲਣ ਤੋਂ ਤੁਰੰਤ ਰਾਹਤ ਦੇਣ ਵਿਚ ਸਹਾਇਤਾ ਕਰਦਾ ਹੈ। ਮੈਗਨੀਸ਼ੀਅਮ ਸਲਫੇਟ ਨਾਲ ਬਣਿਆ ਸੇਂਦਾ ਨਮਕ ਸੋਜ ਅਤੇ ਦਰਦ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ। ਇਸ ਦੇ ਲਈ ਗਰਮ ਪਾਣੀ ਦੇ ਇੱਕ ਟੱਬ ਵਿੱਚ ਅੱਧਾ ਕੱਪ ਸੇਂਦਾ ਨਮਕ ਪਾ ਕੇ ਇਸ ਵਿੱਚ ਆਪਣੇ ਪੈਰ ਪਾਓ।
- ਸਿਰਕਾ ਪੈਰਾਂ ਦੀ ਜਲਣ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਇੱਕ ਚਮਚ ਗਰਮ ਪਾਣੀ ਵਿੱਚ ਦੋ ਚਮਚ ਕੱਚਾ ਅਤੇ ਪਰਫੁੱਲਤ ਸਿਰਕਾ ਮਿਲਾਓ। ਅਜਿਹਾ ਕਰਨ ਨਾਲ ਤੁਹਾਡੇ ਪੈਰਾਂ ਦੀ ਜਲਣ ਦੂਰ ਹੋ ਜਾਵੇਗੀ।
- ਇਹ ਤਾਂ ਅਸੀਂ ਜਾਣਦੇ ਹਾਂ ਕਿ ਸਵੇਰੇ-ਸਵੇਰੇ ਜਲਦੀ ਉੱਠ ਕੇ ਹਰੇ ਘਾਹ ਉੱਤੇ ਨੰਗੇ ਪੈਰ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਨਾਲ ਹੀ ਪੈਰਾਂ ਦਾ ਬਲੱਡ ਸਰਕੂਲੇਸ਼ਨ ਵੱਧਦਾ ਹੈ। ਜਿਸ ਨਾਲ ਖੁਜਲੀ ਜਾਂ ਜਲਣ ਦੀ ਕੋਈ ਸਮੱਸਿਆ ਨਹੀਂ ਹੁੰਦੀ ਹੈ।