Mi NoteBook 14: ਸ਼ਿਓਮੀ ਨੇ ਅੱਜ ਭਾਰਤ ‘ਚ ਦੋ ਨਵੇਂ ਲੈਪਟਾਪ ਲਾਂਚ ਕਰ ਦਿੱਤੇ ਹਨ , ਮੀ ਨੋਟਬੁਕ ਅਤੇ ਮੀ ਨੋਟਬੁਕ ਹੋਰਿਜਨ ਏਡਿਸ਼ਨ। ਸ਼ਿਓਮੀ ਦੇ ਇਹ ਲੈਪਟਾਪ ਬੇਹੱਦ ਸਲਿਮ ਡਿਜਾਇਨ ਵਾਲੇ ਹਨ। ਇਹਨਾਂ ‘ਚ ਪਤਲੇ ਬੇਜਲ , ਦਮਦਾਰ ਬੈਟਰੀ ਲਾਇਫ ਕਈ ਦਮਦਾਰ ਫੀਚਰਸ ਹਨ। ਇਹ ਦੋਨੋ ਲੈਪਟਾਪ 17 ਜੂਨ ਤੋਂ mi.com , ਅਮੇਜਨ ਇੰਡਿਆ , ਮੀ ਹੋਮ ਅਤੇ ਮੀ ਸਟੂਡੀਓ ‘ਤੇ ਉਪਲੱਭਧ ਹੋਣਗੇ ਅਤੇ ਜਲਦ ਹੀ ਆਫਲਾਇਨ ਸਟੋਰ ‘ਤੇ ਵੀ ਲੈਪਟਾਪ ਉਪਲੱਬਧ ਕਰਵਾਏ ਜਾਣਗੇ।
MI ਨੋਟਬੁਕ 14 ਹੋਰਿਜਨ ਏਡਿਸ਼ਨ ਨੂੰ ਦੋ ਵਾਰੀਏਂਟ ਵਿੱਚ ਪੇਸ਼ ਕੀਤਾ ਗਿਆ ਹੈ – 512 GB ਅਤੇ i5 ਨੂੰ 54,999 ਰੁਪਏ ਅਤੇ 512 GB ਅਤੇ i7 ਨੂੰ 59,999 ਰੁਪਏ ‘ਚ ਪੇਸ਼ ਕੀਤਾ ਹੈ। MI ਨੋਟਬੁਕ 14 ਨੂੰ ਤਿੰਨ ਵੇਰੀਏਂਟ ‘ਚ ਪੇਸ਼ ਕੀਤਾ ਗਿਆ ਹੈ। MI ਨੋਟਬੁਕ 14 – 256 GB ਦੀ ਕੀਮਤ 41,999 ਰੁਪਏ , 512 GB ਦੀ 44,999 ਰੁਪਏ ਅਤੇ 512GB + Navidia ਗਰਾਫਿਕਸ ਕਾਰਡ ਵਾਲਾ ਵੇਰੀਏਂਟ 47,999 ਰੁਪਏ ‘ਚ ਪੇਸ਼ ਕੀਤਾ ਗਿਆ ਹੈ।
ਸ਼ਿਓਮੀ ਦੇ ਲੈਪਟਾਪ ਦੀ ਬੈਟਰੀ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਦਸ ਘੰਟੇ ਦਾ ਬੈਕਅਪ ਦੇਵੇਗੀ। ਇਸਦੇ ਨਾਲ ਹੀ ਇਸ ਵਿੱਚ 65W ਦਾ ਚਾਰਜਰ ਦਿੱਤਾ ਗਿਆ ਹੈ ਜਿਸਦੇ ਨਾਲ 0 ਤੋਂ 50 ਫੀਸਦੀ ਚਾਰਜ ਹੋਣ ‘ਚ ਸਿਰਫ 35 ਮਿੰਟ ਦਾ ਸਮਾਂ ਲੱਗਦਾ ਹੈ। ਸ਼ਿਓਮੀ ਦੇ ਮੀ ਨੋਟਬੁਕ 14 ‘ਚ ਇੰਟੇਲ 10 Gen ਪ੍ਰੋਸੇਸਰ ਦਿੱਤਾ ਗਿਆ ਹੈ। ਸ਼ਿਓਮੀ ਦੇ ਲੈਪਟਾਪ Intel i7 10 Gen ਅਤੇ Intel i5 10Gen ਪ੍ਰੋਸੇਸਰ ਦੇ ਨਾਲ ਪੇਸ਼ ਕੀਤੇ ਗਏ ਹਨ। ਇਹ ਹੀ ਨਹੀਂ , 8GB ਦੀ ਰੈਮ ਅਤੇ ਸਟੋਰੇਜ ਲਈ 512GB ਦੀ ਹਾਰਡ ਡਿਸਕ ਡਰਾਇਵ ਦਿੱਤੀ ਗਈ ਹੈ। ਸ਼ਿਓਮੀ ਦੇ ਨੋਟਬੁਕ ਦਾ ਭਾਰ 1.35 ਕਿੱਲੋਗ੍ਰਾਮ ਹੈ।