Immunity Sandesh Sweet: ਕੋਰੋਨਾ ਸੰਕ੍ਰਮਣ ਦੇ ਵਿਚਕਾਰ ਲੋਕਾਂ ਨੂੰ ਇਮਿਊਨਿਟੀ ਨੂੰ ਮਜ਼ਬੂਤ ਬਣਾਈ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੌਰਾਨ ਇਮਿਊਨਿਟੀ ਵਧਾਉਣ ਵਾਲੇ ਫਲ, ਸਬਜ਼ੀਆਂ ਅਤੇ ਹੋਰ ਫ਼ੂਡ ਸਪਲੀਮੈਂਟਸ ਦੀ ਵਿਕਰੀ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਆਯੂਸ਼ ਮੰਤਰਾਲੇ ਨੇ ਇਮਿਊਨਿਟੀ ਵਧਾਉਣ ਲਈ ਕਾੜਾ, ਚਵਨਪ੍ਰਾਸ਼, ਆਯੁਰਵੇਦ ਗੁਣਾਂ ਨਾਲ ਭਰਪੂਰ ਚੀਜ਼ਾਂ ਅਤੇ ਮਸਾਲਿਆਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਕੋਲਕਾਤਾ ਦੀ ਇੱਕ ਦੁਕਾਨ ਵਿੱਚ ‘ਇਮਿਊਨਿਟੀ ਸੰਦੇਸ਼’ ਨਾਮ ਦੀ ਇੱਕ ਮਿਠਆਈ ਤਿਆਰ ਕੀਤੀ ਗਈ ਹੈ। ਜਿਸ ਦੇ ਬਾਰੇ ਦੁਕਾਨਦਾਰ ਦਾ ਦਾਅਵਾ ਹੈ ਕਿ ਇਹ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੀ ਹੈ। ਇਸ ਮਿਠਆਈ ਦੀ ਚਰਚਾ ਸੋਸ਼ਲ ਮੀਡੀਆ ‘ਤੇ ਬਹੁਤ ਹੋ ਰਹੀ ਹੈ।
ਵਿਸ਼ੇਸ਼ ਹੈ ਇਮਿਊਨਿਟੀ ਸੰਦੇਸ਼: ਜੀ ਹਾਂ! ਤੁਸੀਂ ਸਹੀ ਪੜ੍ਹਿਆ। ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੋਲਕਾਤਾ ਦੀ ਮਿਠਾਈ ਦੀ ਦੁਕਾਨ ਨੇ ਇਹ ਵਿਸ਼ੇਸ਼ ਕਿਸਮ ਦੀ ‘ਇਮਿਊਨਿਟੀ ਸੰਦੇਸ਼’ ਬਣਾਇਆ ਹੈ। ਸੋਸ਼ਲ ਮੀਡੀਆ ਵਿਚ ਇਸ ਮਿਠਆਈ ਦੀ ਕਾਫ਼ੀ ਚਰਚਾ ਹੋ ਰਹੀ ਹੈ ਅਤੇ ਇਸ ਮਿਠਆਈ ਨੇ ਸਥਾਨਕ ਅਖਬਾਰਾਂ ਵਿਚ ਵੀ ਸੁਰਖੀਆਂ ਬਟੋਰੀਆਂ ਹਨ। ਦੁਕਾਨ ਦੇ ਮਾਲਕ ਸੁਦੀਪਤ ਮਲਿਕ ਦਾ ਦਾਅਵਾ ਹੈ ਕਿ ਇਹ ਮਿਠਾਈ ਸਰੀਰ ਦੇ ਇਮਿਊਨ ਸਿਸਟਮ ਨੂੰ ਮਜਬੂਤ ਕਰਦੀ ਹੈ।
15 ਕਿਸਮ ਦੇ ਮਸਾਲਿਆਂ ਦੀ ਵਰਤੋਂ: ਸਥਾਨਕ ਖਬਰਾਂ ਅਨੁਸਾਰ ਕੋਲਕਾਤਾ ਵਿੱਚ ਬਲਰਾਮ ਮਲਿਕ ਅਤੇ ਰਾਧਾਰਮਨ ਮਲਿਕ ਦੀ ਮਿਠਾਈ ਦੀ ਦੁਕਾਨ ਬਹੁਤ ਪੁਰਾਣੀ ਅਤੇ ਮਸ਼ਹੂਰ ਹੈ। ਸੁਦੀਪਤ ਮਲਿਕ ਦੇ ਅਨੁਸਾਰ ਇਸ ਮਿਠਾਈ ਵਿੱਚ 15 ਕਿਸਮਾਂ ਦੇ ਮਸਾਲੇ ਵਰਤੇ ਗਏ ਹਨ ਜੋ ਕਿ ਇਮਿਊਨਿਟੀ ਵਧਾਉਣ ਵਿੱਚ ਸਹਾਇਤਾ ਕਰਦੇ ਹਨ। ਅਜਿਹੀਆਂ ਮਿਠਾਈ ਨੂੰ ਤਿਆਰ ਕਰਨ ਲਈ ਇਸ ਦੁਕਾਨ ਦੇ ਮਾਲਕ ਸੁਦੀਪਤ ਮਲਿਕ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਲੜਨ ਲਈ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਇਸ ਲਈ ਮਿਠਾਈ ਬਣਾਉਣ ਤੋਂ ਪਹਿਲਾਂ ਮਾਹਰਾਂ ਦੀ ਸਲਾਹ ਲਈ ਗਈ ਸੀ ਅਤੇ ਉਨ੍ਹਾਂ ਦੇ ਅਨੁਸਾਰ ਇਸ ਵਿਚ 15 ਕਿਸਮ ਦੇ ਮਸਾਲੇ ਵਰਤੇ ਗਏ ਸਨ।
ਖੰਡ ਦੀ ਜਗ੍ਹਾ ਸ਼ਹਿਦ: ਸਥਾਨਕ ਰਿਪੋਰਟਾਂ ਅਨੁਸਾਰ ਸੁਦੀਪਤ ਮਲਿਕ ਨੇ ਦੱਸਿਆ ਕਿ ਮਿਠਾਈ ਵਿਚ ਚੀਨੀ ਦੀ ਵਰਤੋਂ ਨਹੀਂ ਕੀਤਾ ਗਿਆ ਬਲਕਿ ਖੰਡ ਦੇ ਬਜਾਏ ਸ਼ਹਿਦ ਮਿਲਾਇਆ ਗਿਆ ਹੈ। ਇਸ ਤੋਂ ਇਲਾਵਾ 15 ਕਿਸਮ ਦੇ ਰਵਾਇਤੀ ਭਾਰਤੀ ਮਸਾਲੇ ਜਿਵੇਂ ਹਲਦੀ, ਇਲਾਇਚੀ, ਕੇਸਰ, ਜੀਰਾ, ਮੁਲੱਠੀ, ਤੇਜਪੱਤਾ ਦੀ ਵਰਤੋਂ ਕੀਤੀ ਗਈ ਹੈ। ਇਹ ਜੋ ਵਿਸ਼ੇਸ਼ ਕਿਸਮ ਦਾ ‘ਇਮਿਊਨਿਟੀ ਸੰਦੇਸ਼’ ਬਣਾਇਆ ਗਿਆ ਹੈ। ਇਹ ਬਹੁਤ ਮਹਿੰਗਾ ਨਹੀਂ ਹੈ। ਇੱਕ ਪੀਸ ਮਿਠਾਈ ਦੀ ਕੀਮਤ ਸਿਰਫ 25 ਰੁਪਏ ਹੈ। ਸੁਦੀਪਤ ਮਲਿਕ ਦੇ ਅਨੁਸਾਰ ਲੋਕਾਂ ਨੂੰ ਇਸ ਮਿਠਾਈ ਦਾ ਸਵਾਦ ਬਹੁਤ ਪਸੰਦ ਆ ਰਿਹਾ ਹੈ।
ਮੰਗ ਵਧੀ, ਸੋਸ਼ਲ ਮੀਡੀਆ ‘ਤੇ ਤਾਰੀਫ਼: ਦੁਕਾਨ ਮਾਲਕ ਸੁਦੀਪਤ ਮਲਿਕ ਦਾ ਕਹਿਣਾ ਹੈ ਕਿ ਇਸ ਇਮਿਊਨਿਟੀ ਸੰਦੇਸ਼ ਫਿਲਹਾਲ ਬਹੁਤ ਡਿਮਾਂਡ ‘ਚ ਹੈ। ਇਸ ਮਿਠਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕੋਲਕਾਤਾ ਦੇ ਸਥਾਨਕ ਲੋਕਾਂ ਦੁਆਰਾ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਕੋਲਕਾਤਾ ਦੀ ਇੱਕ ਦੁਕਾਨ ਵਿੱਚ ਕੋਰੋਨਾ ਸੰਦੇਸ਼ ਨਾਮ ਦੀ ਇੱਕ ਮਿਠਾਈ ਤਿਆਰ ਕੀਤੀ ਗਈ ਸੀ ਜਿਸਦੀ ਕਾਫ਼ੀ ਚਰਚਾ ਹੋਈ ਸੀ। ਕੋਰੋਨਾ ਸੰਦੇਸ਼ ਨਾਮ ਦੀ ਉਸ ਮਿਠਾਈ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਈਆਂ ਸਨ।