WHO Warns Pandemic Indirect: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਗੰਭੀਰ ਪ੍ਰਭਾਵ ਪੈ ਸਕਦਾ ਹੈ. WHO ਨੇ ਕਿਹਾ ਹੈ ਕਿ ਕੋਰੋਨਾ ਬੀਮਾਰੀ ਦੀ ਤੁਲਨਾ ਵਿੱਚ ਮਹਾਂਮਾਰੀ ਕਾਰਨ ਖਰਾਬ ਹੋਏ ਹਾਲਤਾਂ ਕਾਰਨ ਜ਼ਿਆਦਾ ਨੁਕਸਾਨ ਹੋ ਸਕਦਾ ਹੈ।
WHO ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਅਪ੍ਰਤੱਖ ਪ੍ਰਭਾਵ ਔਰਤਾਂ, ਬੱਚਿਆਂ ਅਤੇ ਕਿਸ਼ੋਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦਾ ਹੈ। WHO ਦੇ ਮੁਖੀ ਟੇਡਰੋਸ ਐਡਹੈਨਮ ਗੈਬਰੇਈਅਸ ਨੇ ਕਿਹਾ ਕਿ ਕੋਰਨਾ ਦੇ ਅਸਿੱਧੇ ਪ੍ਰਭਾਵ ਕਾਰਨ ਇਸ ਵਿਸ਼ੇਸ਼ ਸਮੂਹ ‘ਤੇ ਜੋ ਮਾੜਾ ਪ੍ਰਭਾਵ ਪਵੇਗਾ, ਉਹ ਕੋਵਿਡ-19 ਵਾਇਰਸ ਨਾਲ ਹੋਈਆਂ ਮੌਤਾਂ ਤੋਂ ਵੀ ਭਿਆਨਕ ਹੋ ਸਕਦੇ ਹਨ।
WHO ਦੇ ਡਾਇਰੈਕਟਰ ਜਨਰਲ ਟੇਡਰੋਸ ਨੇ ਕਿਹਾ ਕਿ ਕਈ ਥਾਵਾਂ ‘ਤੇ ਮਹਾਂਮਾਰੀ ਕਾਰਨ ਸਿਹਤ ਪ੍ਰਣਾਲੀ ‘ਤੇ ਵੀ ਦਬਾਅ ਵਧਿਆ ਹੈ । ਇਸ ਕਰਕੇ ਗਰਭ ਅਵਸਥਾ ਅਤੇ ਜਣੇਪੇ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਔਰਤਾਂ ਦੀ ਮੌਤ ਦਾ ਖਤਰਾ ਵੱਧ ਸਕਦਾ ਹੈ।
ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਨਟਾਲੀਆ ਕਨੇਮ ਨੇ ਇਸ ਸਥਿਤੀ ਬਾਰੇ ਕਿਹਾ ਹੈ ਕਿ ਮਹਾਂਮਾਰੀ ਦੇ ਅੰਦਰ ਇੱਕ ਮਹਾਂਮਾਰੀ ਪੈਦਾ ਹੋ ਗਈ ਹੈ। ਨਟਾਲੀਆ ਕਨੇਮ ਨੇ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਹਰ 6 ਮਹੀਨਿਆਂ ਵਿੱਚ ਲਾਕਡਾਊਨ ਕਰਕੇ 4.7 ਕਰੋੜ ਔਰਤਾਂ ਗਰਭ ਨਿਰੋਧ ਦੀ ਸਹੂਲਤ ਗੁਆ ਦੇਣਗੀਆਂ । ਇਸ ਦੇ ਕਾਰਨ 6 ਮਹੀਨਿਆਂ ਦੇ ਲਾਕਡਾਊਨ ਵਿੱਚ ਬਿਨ੍ਹਾਂ ਇੱਛਾ ਦੇ 70 ਲੱਖ ਜਨਮ ਲੈਣਗੇ।