Harsimrat Badal wishes Sikh : ਅਨਮੋਲ ਕੌਰ ਨਾਰੰਗ ਵੈਸਟ ਪੁਆਇਂਟ ਵਿਖੇ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਉਸ ਨੂੰ ਸੈਕੰਡ ਲੈਫਟੀਨੈਂਟ ਅਨਮੋਲ ਕੌਰ ਨੂੰ ਹੁਣ ਯੂ.ਐੱਸ ਫ਼ੌਜ ਵਿਚ ਏਅਰ ਡਿਫੈਂਸ ਤੋਪਖਾਨੇ ‘ਚ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ’ਤੇ ਕੈਬਨਿਟ ਮੰਤਰੀ ਹਰਸਿਮਤ ਕੌਰ ਬਾਦਲ ਪਹਿਲੀ ਸਿੱਖ ਔਰਤ ਵਜੋਂ ਸ਼ਾਮਲ ਹੋਣ ‘ਤੇ ਅਨਮੋਲ ਕੌਰ ਨੂੰ ਵਧਾਈ ਦਿੱਤੀ ਹੈ।
ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਅਨਮੋਲ ਕੌਰ ਨਾਰੰਗ ਨੇ ਪਹਿਲੀ ਸਿੱਖ ਮਹਿਲਾ ਵਜੋਂ ਵੈਸਟ ਪੁਆਇੰਟ ਆਰਮੀ ਅਕੈਡਮੀ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਕੇ ਇਤਿਹਾਸ ਸਿਰਜਿਆ ਹੈ। ਇਹ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਇਸ ਲਈ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਅਨਮੋਲ ਕੌਰ ਦੀ ਪ੍ਰਾਪਤੀ ਨੂੰ ਕੌਮ ਲਈ ਵੱਡਾ ਮਾਣ ਦੱਸਦਿਆਂ ਆਖਿਆ ਕਿ ਅੱਜ ਦੇਸ਼ ਦੁਨੀਆਂ ਅੰਦਰ ਸਿੱਖਾਂ ਵੱਲੋਂ ਮਿਸਾਲੀ ਮੱਲਾਂ ਮਾਰੀਆਂ ਜਾ ਰਹੀਆਂ ਹਨ। ਇਸ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਪੂਰੀ ਦੁਨੀਆਂ ਅੰਦਰ ਹੋਰ ਵੀ ਪੁਖਤਾ ਹੋ ਰਹੀ ਹੈ। ਉਨ੍ਹਾਂ ਅਨਮੋਲ ਕੌਰ ਨਾਰੰਗ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਸਾਰੇ ਨੌਜਵਾਨਾਂ ਲਈ ਇਕ ਪ੍ਰੇਰਣਾਸ੍ਰੋਤ ਬਣ ਗਈ ਹੈ।
ਦੱਸਣਯੋਗ ਹੈ ਕਿ ਸਾਲ 2020 ਦੀ ਕਲਾਸ ਵਿਚੋਂ ਉਹ ਸੈਕਿੰਡ ਲੈਫ਼ਟੀਨੈਂਟ ਵਜੋਂ ਪਾਸ ਹੋਈ ਹੈ। ਉਸ ਨੇ ਸਕੂਲੀ ਪੜ੍ਹਾਈ ਮਗਰੋਂ ਅਪਣਾ ਕੈਰੀਅਰ ਚੁਣਿਆ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਨਮੋਲ ਕੌਰ ‘ਤੇ ਮਾਣ ਹੈ। ਅਨਮੋਲ ਕੌਰ ਨੇ ਇਸ ਮੌਕੇ ਕਿਹਾ ਕਿ ਵੈਸਟ ਪੁਆਇੰਟ ਤੋਂ ਗ੍ਰੈਜੂਏਟ ਹੋਣ ਦਾ ਆਪਣਾ ਸੁਪਣਾ ਪੂਰਾ ਹੋਣ ’ਤੇ ਉਸ ਨੂੰ ਬਹੁਤ ਮਾਣ ਹੈ ਤੇ ਉਹ ਬਹੁਤ ਉਤਸ਼ਾਹਿਤ ਮਹਿਸੂਸ ਕਰ ਰਹੀ ਹੈ। ਅਨਮੋਲ ਨਾਰੰਗ ਓਕਲਾਹੋਮਾ ਦੇ ਲਾਟਨ ਦੇ ਫੋਰਟ ਸਿਲ ਵਿਖੇ ਆਪਣਾ ਬੇਸਿਕ ਆਫੀਸਰ ਲੀਡਰਸ਼ਿਪ ਕੋਰਸ ਪੂਰਾ ਕਰੇਗੀ। ਬੀਓਐਲਸੀ ਦੇ ਸਫਲਤਾਪੂਰਵਕ ਸੰਪੰਨ ਹੋਣ ਦੇ ਬਾਅਦ, ਉਹ ਨਾਨ-ਪ੍ਰਾਫਿਟ ਸੰਗਠਨ ਸਿੱਖ ਗੱਠਜੋੜ ਮੁਤਾਬਕ ਜਨਵਰੀ 2021 ਵਿੱਚ, ਜਾਪਾਨ ਦੇ ਓਕੀਨਾਵਾ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਪ੍ਰਵੇਸ਼ ਕਰੇਗੀ।