Punjab police personnel will : ਅੰਮ੍ਰਿਤਸਰ ਜ਼ਿਲੇ ਵਿਚ ਪੁਲਿਸ ਮੁਲਾਜ਼ਮਾਂ ਨੂੰ ਹੁਣ ਕੋਵਿਡ-19 ਦਾ ਟੈਸਟ ਕਰਵਾਉਣ ਲਈ ਵੇਰਕਾ ਅਤੇ ਨਾਰਾਇਣਗੜ੍ਹ ਦੇ ਸਰਕਾਰੀ ਹਸਪਤਾਲਾਂ ਵਿਚ ਜਾਣਾ ਪਏਗਾ ਕਿਉਂਕਿ ਸਰਕਾਰੀ ਜ਼ਲਿਆਂਵਾਲਾ ਬਾਗ ਮੈਮੋਰੀਅਲ ਹਸਪਤਾਲ ਵਿਚ ਹੁਣ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਕੋਵਿਡ-19 ਦੇ ਸੈਂਪਲ ਨਹੀਂ ਲਏ ਜਾਣਗੇ। ਜ਼ਿਲਾ ਪ੍ਰਸ਼ਾਸਨ ਦੀ ਪਹਿਲ ’ਤੇ ਸਿਹਤ ਵਿਭਾਗ ਨੇ ਇਹ ਕਦਮ ਸੋਸ਼ਲ ਡਿਸਟੈਂਸਿੰਗ ਮੈਂਟੇਨ ਕਰਨ ਅਤੇ ਆਮ ਲੋਕਾਂ ਨੂੰ ਇਸ ਨਾਲ ਆਉਣ ਵਾਲੀ ਪ੍ਰੇਸ਼ਾਨੀ ਘੱਟ ਕਰਨ ਲਈ ਚੁੱਕਿਆ ਗਿਆ ਹੈ।
ਜਾਣਕਾਰੀ ਮੁਤਾਬਕ ਕੋਰੋਨਾ ਇਨਫੈਕਸ਼ਨ ਦੀ ਸ਼ੁਰੂਆਤ ਤੋਂ ਹੀ ਸਿਵਲ ਹਸਰਪਤਾਲ ਵਿਚ ਕੋਰੋਨਾ ਦੇਸੈਂਪਲ ਲਏ ਜਾਣੇ ਸ਼ੁਰੂ ਕੀਤੇ ਗਏ ਸਨ. ਪਹਿਲਾਂ ਆਮ ਜਾਂ ਸ਼ੱਕੀ ਵਿਅਕਤੀ ਦਾ ਇਥੇ ਸੈਂਪਲ ਲਿਆ ਜਾਂਦਾ ਸੀ, ਫਿਰ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਵਿਚ ਟੈਸਟ ਲਈ ਭੇਜਿਆ ਜਾਂਦਾ ਰਿਹਾ ਹੈ। ਇਸ ਤੋਂ ਬਾਅਦ ਮਹਾਮਾਰੀ ਦੇ ਵਧਣ ਨਾਲ ਇਥੇ ਆਉਣ ਵਾਲੀਆਂ ਗਰਭਵਤੀ ਔਰਤਾਂ ਅਤੇ ਹੋਰ ਬੀਮਾਰੀਆਂ ਵਾਲਿਆਂ ਦੇ ਵੀ ਸੈਂਪਲ ਲਏ ਜਾਣ ਲੱਗ ਪਏ। ਉਧਰ ਕੁਝ ਦਿਨ ਪਹਿਲਾਂ ਜਦੋਂ ਪੁਲਿਸ ਅਤੇ ਨਗਰ ਨਿਗਮ ਮੁਲਾਜ਼ਮ ਇਸ ਵਾਇਰਸ ਦੀ ਲਪੇਟ ਵਿਚ ਆਏ ਤਾਂ ਉਨ੍ਹਾਂ ਦੇ ਸੈਂਪਲ ਵੀ ਇਥੇ ਲਏ ਜਾਣ ਲੱਗ ਪਏ। ਦੋ ਵਿਭਾਗਾਂ ਦੀ ਸੈਂਪਲਿੰਗ ਵਧਣ ਕਾਰਨ ਇਸ ਹਸਪਤਾਲ ਵਿਚ ਭੀੜ ਜਮ੍ਹਾ ਹੋਣ ਲੱਗੀ, ਜਿਸ ਦੇ ਚੱਲਦਿਆਂ ਆਮ ਆਦਮੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਵੀ ਨਹੀਂ ਹੁੰਦੀ ਸੀ। ਜਿਸ ਦੇ ਚੱਲਦਿਆਂ ਸਿਹਤ ਵਿਭਾਗ ਨੇ ਪੁਲਿਸ ਮੁਲਾਜ਼ਮਾਂ ਦੇ ਸੈਂਪਲਾਂ ਵਾਸਤੇ ਵੇਰਕਾ ਅਤੇ ਨਾਰਾਇਣਗੜ੍ਹ ਹਸਪਤਾਲਾਂ ਵਿਚ ਇਸ ਦੀ ਵਿਵਸਥਾ ਕਰ ਦਿੱਤੀ ਹੈ।