gst on paratha: ਪੰਜਾਬੀ ਅਤੇ ਪਰੌਂਠਿਆਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ , ਅਜਿਹੇ ‘ਚ ਪਰੌਂਠੇ ਖਾਣ ਦੇ ਸ਼ੌਕੀਨ ਲੋਕਾਂ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਸਾਧੀ ਰੋਟੀ ਦੇ ਮੁਕਾਬਲੇ ਪਰੌਂਠਿਆਂ ਤੇ ਜ਼ਿਆਦਾ ਟੈਕਸ ਲਗਾਇਆ ਜਾਵੇਗਾ। ਇਸ ਖਬਰ ਦੇ ਫੈਲਦੀਆਂ ਹੀ ਲੋਕਾਂ ਨੇ ਮੀਮਜ਼ ਅਤੇ ਚੁਟਕਲਿਆਂ ਬਣਾਉਣੇ ਸ਼ੁਰੂ ਕਰ ਦਿੱਤਾ।
ਇੱਕ ਰਿਪੋਰਟ ਮੁਤਾਬਕ GST ਸਾਰੀਆਂ ਭਾਰਤੀ ਰੋਟੀਆਂ ਨੂੰ ਰੋਟੀਆਂ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ, ਜੋ ਕਿ ਭਾਰਤੀ ਫਲੈਟਬ੍ਰੇਡ ਦਾ ਇੱਕ ਆਮ ਨਾਮ ਹੈ। ਪਰ ਕਰਨਾਟਕ ਦੇ ਅਥਾਰਟੀ ਫਾਰ ਅਡਵਾਂਸ ਰੂਲਿੰਗਜ਼ (ਏਏਆਰ) ਨੇ ਇੱਕ ਅਨੋਖੀ ਦਲੀਲ ਦਿੰਦਿਆਂ ਕਿਹਾ ਕਿ ਪਰੌਂਠੇ ਨੂੰ ਖਾਣ ਤੋਂ ਪਹਿਲਾਂ ਗਰਮ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਪਰੌਂਠੇ ‘ਤੇ ਰੋਟੀ ਨਾਲੋਂ ਵਧੇਰੇ ਟੈਕਸ ਲੱਗਣਾ ਜ਼ਰੂਰੀ ਹੈ।
ਹੈਰਾਨ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਵਾਲਾਂ ਅਤੇ ਮਜ਼ਾਕ ਦੀ ਝੜੀ ਲਗਾ ਦਿੱਤੀ। ਲੋਕਾਂ ਨੇ ਸਵਾਲ ਕੀਤਾ ਕਿ ‘ ਫਿਰ ਕੁਲਚੇ ਅਤੇ ਨਾਨ ਦਾ ਕੀ ਬਣੇਗਾ ? ਇੱਕ ਨੇ ਪੁੱਛਿਆ ਕਿ ਕੀਮਾ ਪਰੌਂਠਿਆਂ ‘ਤੇ ਲਗਜ਼ਰੀ ਟੈਕਸ ਵੀ ਲੱਗੇਗਾ ? ਇੱਕ ਨੇ ਕਿਹਾ ਕਿ ਭਵਿੱਖ ‘ਚ ਆਮ ਰੋਟੀ ਦੀ ਚੋਣ ਕਰਨਗੇ ਕਿਉਂਕਿ ਪਰੋਠਾ ਸਿਰਫ ਕੈਲੋਰੀ ਨਾਲ ਭਰੇ ਨਹੀਂ ਬਲਕਿ ਅਮੀਰ ਲੋਕਾਂ ਲਈ ਹੀ ਹਨ। ਦੱਸ ਦੇਈਏ ਕਿ ਜੀਐਸਟੀ ਨੋਟੀਫਿਕੇਸ਼ਨਜ਼ ਦੇ ਸ਼ਡਿਊਲ ‘ਚ ਐਂਟਰੀ 99ਏ ਦੀ ਮੰਨੀਏ ਤਾਂ ਚੀਜ਼ਾਂ ਦੀ ਵਿਕਰੀ ‘ਤੇ ਪੰਜ ਪ੍ਰਤੀਸ਼ਤ ਜੀਐਸਟੀ ਸਿਰਫ 1905 ਜਾਂ 2106 ਦੇ ਟੈਰਿਫ ਹੈਡਿੰਗ ਦੇ ਅਧੀਨ ਵਰਗੀਕ੍ਰਿਤ ਉਤਪਾਦਾਂ ‘ਤੇ ਲਾਗੂ ਹੈ ਜਿਨ੍ਹਾਂ ‘ਚ ਰੋਟੀ, ਖਕੜਾ ਜਾਂ ਸਾਦੀ ਰੋਟੀ ਸ਼ਾਮਲ ਹੈ।