Movie shooting start punjab : ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਹੀ ਰਿਹਾ ਹੈ। ਹਾਲ ਹੀ ਵਿੱਚ ਸਰਕਾਰ ਨੇ ਲਾਕਡਾਊਨ ਵਿੱਚ ਕੁਝ ਢਿੱਲ ਦਿੱਤੀ ਸੀ ਪਰ ਲੋਕਾਂ ਦੀ ਲਾਪਰਵਾਹੀ ਇਸ ਕਦਰ ਹੋ ਰਹੀ ਹੈ ਕਿ ਫਿਰ ਤੋਂ ਸਰਕਾਰ ਨੂੰ ਇਸ ‘ਤੇ ਸਖਤ ਕਦਮ ਚੁੱਕਣਾ ਪਿਆ ਹੈ ਅਤੇ ਫਿਰ ਤੋਂ lockdown ਲਗਾਉਣ ਦੀ ਨੌਬਤ ਆ ਗਈ ਹੈ। ਜਿੱਥੇ ਇੱਕ ਪਾਸੇ ਪਹਿਲਾਂ ਹੀ ਲੋਕੀਂ ਆਰਥਿਕ ਤੰਗੀ ਤੋਂ ਗੁਜ਼ਰ ਰਹੇ ਸਨ।
ਉੱਥੇ ਇੱਕ ਵਾਰ ਫਿਰ ਤੋਂ ਸ਼ਨੀਵਾਰ ਤੇ ਐਤਵਾਰ ਲਾਕਡਾਊਨ ਲਗਾ ਕੇ ਲੋਕਾਂ ਨੂੰ ਚਿੰਤਾ ਸਤਾਉਣ ਲੱਗ ਪਈ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਹੋ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ।ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਹੋਣ ਵਾਲੀਆਂ ਫਿਲਮ ਸ਼ੂਟਿੰਗਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਿਸ ‘ਤੇ ਹੁਣ ਫ਼ਿਲਮਾਂ ਬਣਾਉਣ ਵਾਲੇ ਪੰਜਾਬ ਵਿੱਚ ਆਪਣੀ ਸ਼ੂਟਿੰਗ ਜਾਰੀ ਰੱਖ ਸਕਦੇ ਹਨ। ਲੋਕਾਂ ਵਿੱਚ ਡਰ ਹੈ ਅਤੇ ਡਰ ਦਾ ਇਹ ਪ੍ਰਭਾਵ ਹੁਣ ਪੂਰੀ ਫ਼ਿਲਮ ਇੰਡਸਟਰੀ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਕਈ ਵੱਡੀਆਂ ਫ਼ਿਲਮਾਂ ਨੂੰ ਭਾਰੀ ਨੁਕਸਾਨ ਵੀ ਹੋਇਆ ਹੈ। ਥੀਏਟਰਾਂ ਨੂੰ ਪੰਜਾਬ, ਦਿੱਲੀ, ਮੁੰਬਈ, ਕਰਨਾਟਕ, ਕੇਰਲ ਅਤੇ ਜੰਮੂ-ਕਸ਼ਮੀਰ ਦੇ ਕਈ ਸ਼ਹਿਰਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਜਿਹੜੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ ਉਹ ਭਾਰੀ ਘਾਟੇ ਵਿੱਚੋਂ ਲੰਘ ਰਹੀਆਂ ਹਨ। ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਪਲਾਨ ਬਦਲ ਦਿੱਤੇ ਹਨ। ਕਈ ਫ਼ਿਲਮਾਂ ਦੀ ਸ਼ੂਟਿੰਗ ਰੋਕ ਦਿੱਤੀ ਗਈ ਅਤੇ ਕਈ ਫ਼ਿਲਮਾਂ ਦੀ ਰਿਲੀਜ਼ ਦੀ ਤਰੀਕ ਤੱਕ ਹਟਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਜ਼ੋਇਆ ਅਖ਼ਤਰ ਅਤੇ ਰੀਮਾ ਕਾਗਤੀ ਦੀ ਮਸ਼ਹੂਰ ਐਮਾਜ਼ਾਨ ਪ੍ਰਾਈਮ ਵੈੱਬ ਸੀਰੀਜ਼ ‘ਮੇਡ ਇਨ ਹੈਵਨ’ ਬਹੁਤ ਮਸ਼ਹੂਰ ਹੋ ਗਈ ਸੀ ਅਤੇ ਜਲਦੀ ਹੀ ਇਸ ਦਾ ਦੂਜੇ ਸੀਜ਼ਨ ਯਾਨੀ ‘ਮੇਡ ਇਨ ਹੈਵਨ-2’ ਯੂਰਪ ਵਿੱਚ ਸ਼ੂਟ ਕੀਤੀ ਜਾਣੀ ਸੀ ਜੋ ਹੁਣ ਰੱਦ ਕਰ ਦਿੱਤੀ ਗਈ ਹੈ। ਇਸ ਸੀਰੀਜ਼ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੀ ਸ਼ੋਭਿਤਾ ਧੁਲੀਪਾਲਾ ਨੇ ਅਫ਼ਸੋਸ ਜਤਾਇਆ ਕਿ ਕੋਰੋਨਾਵਾਇਰਸ ਕਾਰਨ ਵੈੱਬ ਸੀਰੀਜ਼ ਦੀ ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ। ਕੋਰੋਨਾਵਾਇਰਸ ਦਾ ਅਸਰ ਫ਼ਿਲਮ ‘ਸਿਤਾਰਾ’ ‘ਤੇ ਵੀ ਦੇਖਣ ਨੂੰ ਮਿਲਿਆ। ਇਸ ਫ਼ਿਲਮ ਵਿੱਚ ਵੀ ਸ਼ੋਭਿਤਾ ਧੁਲੀਪਾਲ ਮੁੱਖ ਕਿਰਦਾਰ ਨਿਭਾਅ ਰਹੀ ਹੈ। ਇਸ ਫ਼ਿਲਮ ਦਾ ਨਿਰਮਾਣ ਰੌਨੀ ਸਕ੍ਰਿਊਵਾਲਾ ਕਰ ਰਹੇ ਹਨ। ਇਸ ਦੀ ਸ਼ੂਟਿੰਗ ਕੇਰਲ ਵਿੱਚ ਹੋਣੀ ਸੀ, ਜਿਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।