Protests will be held if demands : ਚੰਡੀਗੜ੍ਹ : ਮੁਲਾਜ਼ਮਾਂ ਦੀਆਂ ਸੇਵਾਵਾਂ ਵਿੱਚ ਸਾਲ 2020—21 ਦੇ ਸਮੇਂ ਦਾ ਵਾਧਾ ਅਤੇ ਨਵੇਂ ਭਰਤੀ ਮੁਲਾਜ਼ਮਾਂ ਦੇ ਪਰਕਕਾਲ ਸਮੇਂ ਨੂੰ ਕੁਆਲੀਫਾਈ ਸਰਵਿਸਜ਼ ਗਿਣਨ ਵਜੋਂ ਸਬੰਧਿਤ ਵਿਭਾਗਾਂ ਤੋਂ ਲੋੜੀਦੀਆਂ ਪ੍ਰਵਾਨੀਆਂ ਹਾਸਿਲ ਹੋਣ ਉਪਰੰਤ ਵੀ ਪੱਤਰ ਜਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਸੈਕਟਰ—17 ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ । ਮੀਟਿੰਗ ਉਪਰੰਤ ਮੁਲਾਜ਼ਮ ਆਗੂਆਂ ਵੱਲੋਂ ਦੱਸਿਆ ਗਿਆ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਆਉੂਟ ਸੋਰਸਿਜ਼ ਮੁਲਾਜ਼ਮਾਂ ਵੱਲੋਂ ਕੋਵਿਡ—19 ਦੌਰਾਨ ਫਰੰਟ ਲਾਈਨ ਤੇ ਕੰਮ ਕੀਤਾ ਗਿਆ ਉਹ ਮਹੀਨਾ ਅਪ੍ਰੈਲ ਤੋਂ ਤਨਖਾਹਾਂ ਤੋਂ ਬਿਨ੍ਹਾਂ ਹੀ ਗੁਜਾਰਾ ਕਰ ਰਹੇ ਹਨ।
ਆਗੂਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਨਵੇਂ ਭਰਤੀ ਸਾਥੀਆਂ ਵੱਲੋਂ ਪਰਖਕਾਲ ਸਮੇਂ ਦੌਰਾਨ ਕੀਤੀ ਸੇਵਾ ਨੂੰ ਕੁਆਲੀਫਾਈ ਸੇਵਾ ਲਈ ਗਿਣਨ ਲਈ ਵੀ ਅਜੇ ਤੱਕ ਪੱਤਰ ਜਾਰੀ ਨਹੀਂ ਕੀਤਾ ਗਿਆ, ਜਿਸਦਾ ਕਾਰਨ ਪਰਸੋਨ ਸਕੱਤਰ ਦਾ ਅੜੀਅਲ ਰਵੀਆ ਦੱਸਿਆ ਹੈ, ਜਿਹਨਾਂ ਵੱਲੋਂ ਦੋਵੇਂ ਮਾਮਲਿਆਂ ਦੇ ਉੱਚ ਪੱਧਰੀ ਪ੍ਰਵਾਨਗੀਆਂ ਹਾਸਿਲ ਹੋ ਜਾਣ ਤੇ ਅਤੇ ਕਾਫੀ ਸਮਾਂ ਬੀਤ ਜਾਣ ਉਪਰੰਤ ਵੀ ਇਸ ਸਬੰਧੀ ਪੱਤਰ ਜਾਰੀ ਨਹੀਂ ਕੀਤੇ ਗਏ ਹਨ। ਇਸ ਤੋਂ ਇਲਾਵਾ ਆਗੂਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ 27 ਫਰਵਰੀ, 2020 ਨੂੰ ਹੜਤਾਲ ਦੌਰਾਨ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਨਵੇਂ ਭਰਤੀ ਮੁਲਾਜ਼ਮਾਂ ਦੇ ਪਰਖਕਾਲ ਸਮੇਂ ਨੂੰ ਤਰੱਕੀ ਲਈ ਕੁਆਲੀਫਾਈ ਸਰਵਿਸ ਗਿਣਨ ਦਾ ਫੈਸਲਾ ਹੋਇਆ ਸੀ, ਜਿਸ ਸਬੰਧੀ ਸਰਕਾਰ ਵੱਲੋਂ ਅਜੇ ਤੱਕ ਪੱਤਰ ਜਾਰੀ ਨਹੀਂ ਕੀਤਾ ਗਿਆ ।
ਇਸ ਲਈ ਮੰਚ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਯਾਦ ਪੱਤਰ ਲਿਖਿਆ ਗਿਆ ਸੀ ਕਿ ਉੱਕਤ ਦੋਵੇਂ ਮੰਗਾਂ ਸਬੱਧੀ ਤੁਰੰਤ ਪੱਤਰ ਜਾਰੀ ਕੀਤੇ ਜਾਣ, ਜਿਸਤੇ ਸਬੰਧਿਤ ਵਿਭਾਗਾਂ ਵੱਲੋਂ ਕਾਰਵਾਈ ਕਰਦੇ ਹੋਏ ਲੋੜੀਂਦੀਆਂ ਪ੍ਰਵਾਨੀਗਆਂ ਦੇ ਦਿੱਤੀਆਂ ਗਈਆ ਸਨ। ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਅਤੇ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਜੇਕਰ ਇਹਨਾਂ ਦੋਵੇਂ ਮਾਮਲਿਆਂ ਸਬੰਧੀ ਇਸ ਹਫਤੇ ਦੌਰਾਨ ਪੱਤਰ ਜਾਰੀ ਨਾ ਹੋਏ ਤਾਂ ਇਸਦੇ ਵਿਰੋਧ ਵਿੱਚ ਸਾਂਝਾ ਮੁਲਾਜ਼ਮ ਮੰਚ ਵੱਲੋਂ ਅਗਲੇ ਹਫਤੇ ਵਿੱਚ ਸਕੱਤਰੇਤ ਤੋ ਲੈਕੇ ਚੰਡੀਗੜ੍ਹ ਅਤੇ ਮੋਹਾਲੀ ਦੇ ਡਾਇਰੈਕੋਰੇਟਜ਼ ਵਿੱਚ ਮਜ਼ਬੂਰੀਵਸ ਪਹਿਲੇ ਪੜਾਅ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ, ਜਿਸਦੀ ਨਿਰੋਲ ਜਿੰਮੇਵਾਰੀ ਰਾਜ ਸਰਕਾਰ ਦੀ ਹੋਵੇਗੀ। ਆਗੂਆਂ ਵੱਲੋਂ ਇਹ ਵੀ ਦੱਸਿਆ ਕਿ ਕਰੋਨਾਂ ਮਹਾਂਮਾਰੀ ਦੌਰਾਨ ਸਾਰੇ ਸਰਕਾਰੀ ਮੁਲਾਜ਼ਮ ਸਰਕਾਰ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਨ, ਇਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਨਿਪਟਾਵੇ। ਮੀਟਿੰਗ ਵਿੱਚ ਅਮਰਜੀਤ ਸਿੰਘ, ਰੰਜੀਵ ਕੁਮਾਰ ਸ਼ਰਮਾਂ, ਦਵਿੰਦਰ ਬੈਨੀਪਾਲ, ਸ਼ਵਿੰਦਰ ਕੌਰ ਵਾਲੀਆ, ਮਨਦੀਪ ਸਿੰਘ ਸਿੱਧੂ, ਸ਼ਮਸ਼ੇਰ ਸਿੰਘ, ਹਰਚਰਨਜੀਤ ਸਿੰਘ ਅਤੇ ਅੰਮਿਤ ਕੁਮਾਰ ਨੇ ਹਿੱਸਾ ਲਿਆ।