India China Galwan violence: ਲੱਦਾਖ ਵਿੱਚ ਭਾਰਤ ਅਤੇ ਚੀਨ ਦੀ ਫੌਜ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਜਲ, ਥਲ ਅਤੇ ਹਵਾਈ ਫੌਜ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ । ਤਿੰਨਾਂ ਸੈਨਾਵਾਂ ਨੂੰ ਅਲਰਟ ‘ਤੇ ਰੱਖਣ ਦਾ ਫ਼ੈਸਲਾ ਰੱਖਿਆ ਮੰਤਰੀ ਰਾਜਨਾਥ ਸਿੰਘ, ਸੈਨਾ ਮੁਖੀ ਜਨਰਲ ਬਿਪਿਨ ਰਾਵਤ ਅਤੇ ਤਿੰਨੋਂ ਸੈਨਾ ਦੇ ਮੁਖੀਆਂ ਦਰਮਿਆਨ ਹੋਈ ਇੱਕ ਬੈਠਕ ਵਿੱਚ ਲਿਆ ਗਿਆ । ਭਾਰਤੀ ਫੌਜ 3500 ਕਿਲੋਮੀਟਰ ਦੀ ਚੀਨ ਸਰਹੱਦ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ । ਤਿੰਨਾਂ ਬਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ । ਚੀਨੀ ਨੌਸੈਨਾ ਸੈਨਾ ਨੂੰ ਸਖ਼ਤ ਸੰਦੇਸ਼ ਭੇਜਣ ਲਈ ਨੇਵੀ ਵੀ ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਆਪਣੀ ਤਾਇਨਾਤੀ ਵੀ ਵਧਾ ਰਹੀ ਹੈ ।
ਇਸਦੇ ਨਾਲ ਹੀ ਫੌਜ ਨੇ ਪਹਿਲਾਂ ਹੀ ਅਰੁਣਾਚਲ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ਵਿੱਚ LAC ਦੇ ਨਾਲ ਲੱਗਦੇ ਆਪਣੇ ਸਾਰੇ ਮੁੱਖ ਫਰੰਟ-ਲਾਈਨ ਠਿਕਾਣਿਆਂ ‘ਤੇ ਵਾਧੂ ਜਵਾਨ ਭੇਜੇ ਹਨ। ਏਅਰ ਫੋਰਸ ਨੇ ਆਪਣੇ ਸਾਰੇ ਫਾਰਵਰਡ ਲਾਈਨ ਬੇਸਾਂ ਵਿੱਚ ਐਲਏਸੀ ਅਤੇ ਸਰਹੱਦੀ ਖੇਤਰਾਂ ਦੀ ਨਿਗਰਾਨੀ ਲਈ ਅਲਰਟ ਪੱਧਰ ਪਹਿਲਾਂ ਹੀ ਵਧਾ ਦਿੱਤਾ ਹੈ।

ਸੂਤਰਾਂ ਅਨੁਸਾਰ ਚੀਨ ਨੇ ਹਮਲੇ ਦੀ ਯੋਜਨਾ ਪਹਿਲਾਂ ਹੀ ਬਣਾਈ ਹੋਈ ਸੀ । ਜਿੱਥੇ ਉਹ ਪੱਥਰਾਂ, ਲੋਹੇ ਦੀਆਂ ਰਾਡਾਂ ਅਤੇ ਕਿੱਲ ਲੱਗੇ ਹਥਿਆਰਾਂ ਨਾਲ ਘਿਰੇ ਬੈਠੇ ਸਨ । ਇੰਨਾ ਹੀ ਨਹੀਂ, ਭਾਰਤੀ ਫੌਜ ਦੀ ਜਵਾਬੀ ਕਾਰਵਾਈ ਲਈ ਬਚਾਅ ਦਾ ਸਮਾਨ ਵੀ ਚੀਨੀ ਫੌਜ ਨੇ ਤਿਆਰ ਰੱਖਿਆ ਹੋਇਆ ਸੀ । ਇਸ ਖ਼ੂਨੀ ਝੜਪ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਰਹੱਦ ‘ਤੇ ਕਿਸੇ ਵੀ ਤਰ੍ਹਾਂ ਦੇ ਦੋਸ਼ ਮੁਆਫ਼ ਨਹੀਂ ਕੀਤੇ ਜਾਣਗੇ । ਸਰਹੱਦ ‘ਤੇ ਚੀਨ ਦੀ ਸਾਜਿਸ਼ ਹੁਣ ਉਸਨੂੰ ਬਹੁਤ ਮਹਿੰਗੀ ਪੈਣ ਵਾਲੀ ਹੈ।