Food during Corona virus: ਦੁਨੀਆ ‘ਚ ਕੋਰੋਨਾ ਸੰਕਟ ਸਬੰਧੀ ਚਿੰਤਾ ਵਧਦੀ ਜਾ ਰਹੀ ਹੈ। ਕਈ ਦੇਸ਼ਾਂ ‘ਚ ਲਾਕਡਾਊਨ ਦੌਰਾਨ ਘਰਾਂ ‘ਚ ਰਹਿ ਕੇ ਇਸ ਸੰਕਟ ਤੋਂ ਨਜਿੱਠ ਰਹੇ ਹਨ। ਸਾਨੂੰ ਕੋਰੋਨਾ ਸੰਕਟ ਦੇ ਨਾਲ ਜ਼ਿੰਦਗੀ ਵੀ ਜਿਉਣੀ ਹੈ ਤੇ ਰੋਜ਼ਮਰਾ ਦੇ ਕੰਮ ਵੀ ਨਿਪਟਾਉਣੇ ਹਨ ਤਾਂ ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਖਾਣ-ਪੀਣ ‘ਚ ਜ਼ਿਆਦਾ ਸਾਵਧਾਨੀ ਵਰਤਣੀ ਹੋਵੇਗੀ। ਕਈ ਅਜਿਹੀ ਛੋਟੀ-ਛੋਟੀ ਸਾਵਧਾਨੀਆਂ ਹਨ ਜੋ ਸਾਨੂੰ ਕੋਰੋਨਾ ਦੇ ਸੰਕ੍ਰਮਣ ਤੋਂ ਬਚਾ ਸਕਦੀਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਖਾਣ-ਪੀਣ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਨੂੰ ਅਪਣਾ ਕੇ ਅਸੀਂ ਨਾ ਸਿਰਫ਼ ਕੋਰੋਨਾ ਕਾਲ ‘ਚ ਬਲਕਿ ਉਸ ਤੋਂ ਬਾਅਦ ਵੀ ਹੋਰ ਬਿਮਾਰੀਆਂ ਨੂੰ ਘਰ ਦੇ ਬਾਹਰ ਹੀ ਰੋਕ ਸਕਦੇ ਹਨ।
ਰਸੋਈ ਦਾ ਰੱਖੋ ਖਿਆਲ: WHO ਵੱਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਿਕ, ਤੁਹਾਨੂੰ ਖਾਣਾ ਬਣਾਉਣ ਦੌਰਾਨ ਆਪਣੇ ਹੱਥਾਂ ਨੂੰ ਧੋਂਦੇ ਰਹਿਣਾ ਚਾਹੀਦਾ। ਨਾਲ ਹੀ ਟਾਇਲੈਟ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ। ਸਬਜ਼ੀਆਂ ਨੂੰ ਸਾਫ ਪਾਣੀ ਨਾਲ ਧੋਵੋ। ਜਿਸ ਥਾਂ ‘ਤੇ ਖਾਣਾ ਬਣਾ ਰਹੇ ਹੋ ਉਸ ਥਾਂ ‘ਤੇ ਚੁਲ੍ਹੇ ਤੇ ਭਾਂਡਿਆਂ ਨੂੰ ਚੰਗੀ ਤਰ੍ਹਾਂ ਨਾਲ ਧੋਵੋ ਤੇ ਸੈਨੀਟਾਈਜ਼ ਕਰੋ। ਜ਼ਿਆਦਾ ਸਾਵਧਾਨੀ ਵਰਤਦਿਆਂ ਰਸੋਈ ਨੂੰ ਕੀੜੇ-ਮਕੌੜਿਆਂ ਤੇ ਦੂਜੇ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ।
ਇਹ ਹਨ ਕਾਰਨ: ਸੂਖਮ ਜੀਵਾਣੂ ਸਾਡੇ ਕੱਪੜਿਆਂ, ਭਾਂਡਿਆਂ ਆਦਿ ‘ਤੇ ਮੌਜੂਦ ਰਹਿੰਦੇ ਹਨ। ਜੇ ਇਨ੍ਹਾਂ ਦਾ ਸੰਪਰਕ ਖਾਣ-ਪੀਣ ਦੀ ਚੀਜ਼ਾਂ ਨਾਲ ਹੁੰਦਾ ਹੈ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਖਾਣੇ ਨੂੰ ਚੰਗੀ ਤਰ੍ਹਾਂ ਨਾਲ ਪਕਾਇਆ ਜਾਣਾ ਚਾਹੀਦਾ। ਸੂਪ ਜਾਂ ਸਟੂ ਨੂੰ ਪਕਾਉਂਦੇ ਸਮੇਂ ਤਾਪਮਾਨ 70 ਡਿਗਰੀ ਸੈਲਸੀਅਸ ਤਕ ਜ਼ਰੂਰ ਜਾਣਾ ਚਾਹੀਦਾ। ਉੱਥੇ ਮਾਸ, ਪੋਲਟਰੀ ਉਤਪਾਦ ਤੇ ਸੀਫੂਡ ਨੂੰ ਚੰਗੀ ਤਰ੍ਹਾਂ ਪਕਾਓ।
ਇਸ ਲਈ ਹੈ ਜ਼ਰੂਰੀ: ਖਾਣੇ ਨੂੰ ਚੰਗੀ ਤਰ੍ਹਾਂ ਨਾਲ ਪਕਾਉਣਾ ਸੂਖਮ ਜੀਵਾਂ ਨੂੰ ਨਸ਼ਟ ਕਰਨ ਲਈ ਜ਼ਰੂਰੀ ਹੁੰਦਾ ਹੈ। ਜੇ ਤੁਸੀਂ 70 ਡਿਗਰੀ ਤਾਪਮਾਨ ‘ਤੇ ਖਾਣਾ ਪਕਾਉਣਾ ਨਿਸ਼ਚਿਤ ਕਰਦੇ ਹੋ ਤਾਂ ਇਹ ਖਾਣ ਲਾਇਕ ਹੋ ਜਾਂਦਾ ਹੈ। ਕਈ ਰਿਸਰਚ ‘ਚ ਇਹ ਗੱਲ਼ ਸਾਫ਼ ਹੋ ਚੁੱਕੀ ਹੈ।
ਸਾਫ ਭੋਜਨ ਤੇ ਸਾਫ ਪਾਣੀ ਹੀ ਪੀਓ: ਤੁਹਾਨੂੰ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਤੁਸੀਂ ਜੋ ਪਾਣੀ ਪੀ ਰਹੋ ਹੋ ਉਹ ਸਾਫ ਹੋਵੇ। ਭੋਜਨ ‘ਚ ਤਾਜ਼ਾ ਤੇ ਪੌਸ਼ਟਿਕ ਸਮੱਗਰੀ ਲਓ ਤੇ ਅਜਿਹਾ ਭੋਜਨ ਚੁਣੋ ਜਿਸ ਦੀ ਪ੍ਰੋਸੈਸਿੰਗ ਸੁਰੱਖਿਅਤ ਹੋਵੇ ਜਿਵੇਂ ਪਾਸ਼ਟਰਾਈਜ਼ਡ ਦੁੱਧ। ਨਾਲ ਹੀ ਫਲ ਤੇ ਸਬਜ਼ੀਆਂ ਨੂੰ ਕੱਚਾ ਖਾਣ ਨਾਲ ਪਹਿਲਾਂ ਚੰਗੀ ਤਰ੍ਹਾਂ ਧੋ ਲਓ।
ਇਸ ਲਈ ਹੈ ਜ਼ਰੂਰੀ: ਸੂਖਮਜੀਵ ਬਰਫ਼ ਤੇ ਪਾਣੀ ‘ਚ ਹੋ ਸਕਦੇ ਹਨ ਜੋ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਨਾਲ ਹੀ ਖਰਾਬ ਤੇ ਬਾਸੀ ਖਾਣੇ ‘ਚ ਜ਼ਹਰੀਲੇ ਰਸਾਇਣ ਪੈਦਾ ਹੋ ਸਕਦੇ ਹਨ। ਇਸ ਲਈ ਭੋਜਨ ਨੂੰ ਪਕਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਧੋਵੋ, ਚੰਗੀ ਤਰ੍ਹਾਂ ਖਾਣ ਸਾਫ ਕਰਨ ਨਾਲ ਖਤਰਿਆਂ ਤੋਂ ਬਚਿਆ ਜਾ ਸਕਦਾ ਹੈ।