cornoavirus positive patient ludhiana: ਲੁਧਿਆਣਾ ‘ਚ ਪੁਲਸ ਅਤੇ ਸਿਹਤ ਪ੍ਰਸ਼ਾਸਨ ‘ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇੱਥੇ ਇਕ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ‘ਤੇ ਉਹ ਘਰੋਂ ਭੱਜ ਗਿਆ। ਇਸ ਘਟਨਾ ਨਾਲ ਲੋਕਾਂ ਵਿੱਚ ਵੀ ਦਹਿਸ਼ਤ ਵਾਲਾ ਪੈਦਾ ਹੋ ਗਿਆ।
ਜਾਣਕਾਰੀ ਮੁਤਾਬਕ ਇੱਥੋ ਦੇ ਰਾਏਕੋਟ ਇਲਾਕੇ ਵਿੱਚ ਪੀੜ੍ਹਤ 25 ਸਾਲਾ ਨੌਜਵਾਨ ਦੀ ਰਿਪੋਰਟ ਦੂਜੀ ਵਾਰ ਪਾਜ਼ੀਟਿਵ ਉਸ ਸਮੇਂ ਆਈ ਜਦੋਂ ਉਹ ਦਵਾਈ ਲੈਣ ਲਈ ਓਟ ਸੈਂਟਰ ਗਿਆ। ਇਸ ਤੋਂ ਬਾਅਦ ਪੀੜਤ ਵਿਅਕਤੀ ਮੋਟਰ ਸਾਈਕਲ ‘ਤੇ ਫਰਾਰ ਹੋ ਗਿਆ ਪਰ ਅੱਜ ਸਵੇਰੇ ਲਗਭਗ 11 ਵਜੇ ਜਦੋਂ ਬੱਸ ਸਟੈਂਡ ਰਾਏਕੋਟ ਨੇੜੇ ਇਕ ਗੰਨੇ ਦੇ ਰਸ ਵਾਲੀ ਰੇਹੜੀ ਕੋਲ ਪਹੁੰਚਿਆ, ਤਾਂ ਉੱਥੇ ਪੀੜਤ ਨੌਜਵਾਨ ਨੂੰ ਇਕ ਸ਼ਖਸ ਨੇ ਰੋਕ ਲਿਆ ਅਤੇ ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਪੀੜਤ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਭੇਜ ਕੇ ਸੁੱਖ ਦਾ ਸਾਹ ਲਿਆ।