bodies found Sidhwan Canal: ਲੁਧਿਆਣਾ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੋ ਦੇ ਸਿੱਧਵਾ ਬੇਟ ਇਲਾਕੇ ਦੀ ਇਕ ਨਹਿਰ ‘ਚੋਂ ਇਕੱਠੀਆਂ 3 ਤੈਰਦੀਆਂ ਹੋਈਆਂ ਲਾਸ਼ਾਂ ਮਿਲੀਆਂ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਸ ਪਹੁੰਚੀ। ਜਾਣਕਾਰੀ ਮੁਤਾਬਕ ਇਹ ਲਾਸ਼ਾਂ ਸਿੱਧਵਾਂ ਬ੍ਰਾਂਚ ਨਹਿਰ ਦੇ ਪੁਲ ਸਵੱਦੀ ਕਲਾ ‘ਤੋਂ ਮਿਲੀਆਂ ਹਨ, ਜਿਨ੍ਹਾਂ ‘ਚੋਂ ਇਕ ਦੀ ਸ਼ਨਾਖਤ ਹੋ ਚੁੱਕੀ ਹੈ। ਦੱਸ ਦੇਈਏ ਕਿ ਸ਼ਨਾਖਤ ਕੀਤੀ ਗਈ ਲਾਸ਼ ਲੁਧਿਆਣਾ ਦੇ ਗਿੱਲ ਰੋਡ ਵਾਸੀ ਗੁਰਬਖਸ਼ ਸਿੰਘ ਉਰਫ ਹਨੀ ਪੁੱਤਰ ਸਵ. ਹਰਚਰਨ ਸਿੰਘ ਵਜੋਂ ਹੋਈ ਹੈ, ਜਿਸ ਦੀ ਪਛਾਣ ਉਸ ਦੇ ਭਰਾ ਗੁਰਮੁੱਖ ਸਿੰਘ ਵਲੋਂ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਇਹ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਗੋਤਾਖੋਰ ਹਰਜਿੰਦਰ ਕੁਮਾਰ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਪਹਾੜ ਗੰਜ ਨਵੀਂ ਦਿੱਲੀ ਤੋਂ 10 ਜੂਨ ਨੂੰ ਡੇਹਲੋਂ ਤੋਂ ਗੁੰਮ ਹੋਇਆ ਸੀ, ਉਸ ਦੀ ਭਾਲ ਸਿੱਧਵਾ ਬ੍ਰਾਂਚ ਨਹਿਰ ਦੇ ਸਵੱਦੀ ਕਲਾ ਪੁਲ ਕੋਲ ਹੋ ਰਹੀ ਸੀ, ਜਿੱਥੇ ਨਹਿਰ ‘ਚ ਤੈਰਦੀਆਂ ਹੋਈਆਂ 3 ਲਾਸ਼ਾਂ ਮਿਲੀਆਂ। ਜਦੋਂ ਇਨ੍ਹਾਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਤਾਂ ਤਲਾਸ਼ੀ ਕਰਨ ‘ਤੇ ਇਕ ਮ੍ਰਿਤਕ ਦੀ ਪੈਂਟ ਦੀ ਜੇਬ ‘ਚੋਂ ਮਿਲੇ ਮੋਬਾਇਲ ਨੰਬਰ ਤੋਂ ਸ਼ਨਾਖਤ ਗੁਰਬਖਸ਼ ਸਿੰਘ ਉਰਫ ਹਨੀ ਵਜੋਂ ਹੋਈ।
ਪੁਲਸ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਹੈ ਕਿ ਸ਼ਨਾਖਤ ਕੀਤੀ ਗਈ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗੀ, ਜਦਕਿ ਦੂਜੀਆਂ ਲਾਸ਼ਾਂ ਨੂੰ ਸ਼ਨਾਖਤ ਲਈ ਮੋਰਚਰੀ ‘ਚ ਰਖਵਾ ਦਿੱਤੀਆਂ ਜਾਣਗੀਆਂ।