BSF seizes large consignment : ਬੀਐਸਐਫ ਨੇ ਫਿਰੋਜ਼ਪੁਰ ਸੈਕਟਰ ਅਧੀਨ ਬੀਓਪੀ ਬੋਰੇਕ ਦੇ ਕੋਲੋਂ ਪਾਕਿਸਤਾਨੀ ਸਮੱਗਲਰਾਂ ਕੋਲੋਂ ਪਲਾਸਟਿਕ ਦੀ ਬੋਤਲ ਵਿਚ ਭਰ ਕੇ ਭੇਜੀ ਗਈ ਹੈਰੋਇਨ ਕਾਬੂ ਕੀਤੀ ਹੈ। ਹੈਰੋਇਨ ਦਾ ਭਾਰ ਸੱਤ ਕਿੱਲੋ ਹੈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਦੇ ਅੰਦਰ ਪੰਜਾਬ ਨਾਲ ਲੱਗੀ ਭਾਰਤ-ਪਾਕਿ ਸਰਹੱਦ ਦੇ ਉਸ ਪਾਰੋਂ ਵੱਡੀ ਮਾਤਰਾ ’ਚ ਹੈਰੋਇਨ ਅਤੇ ਲਾਹਣ ਆਇਆ ਹੈ। ਅੰਮ੍ਰਿਤਸਰ ਤੋਂ ਟਰੱਕ ਵਿਚ ਜੰਮੂ-ਕਸ਼ਮੀਰ ਗੋਲਾ-ਬਾਰੂਦ ਲਿਜਾਂਦੇ ਅੱਤਵਾਦੀ ਵੀ ਕਾਬੂ ਕੀਤੇ ਗਏ ਸਨ। ਇਸੇ ਤਰ੍ਹਾਂ ਕਣਕ ਦੀ ਕਟਾਈ ਤੋਂ ਪਹਿਲਾਂ ਅਤੇ ਬਾਅਦ ਵਿਚ ਵੱਖ-ਵੱਖ ਤਰੀਕਿਆਂ ਤੋਂ ਪਾਕਿ ਸਮੱਗਲਰਾਂ ਨੇ ਹੈਰੋਇਨ ਤੇ ਲਾਹਣ ਭਾਰਤੀ ਸਮੱਗਲਰਾਂ ਨੂੰ ਭੇਜਿਆ ਗਿਆ ਹੈ।
ਸੂਤਰਾਂ ਮੁਤਾਬਕ ਬੀਐਸਐਫ ਦੀ ਬਟਾਲੀਅਨ-136 ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰਾਂ ਨੇ ਫੇਂਸਿੰਗ ਪਾਰ ਭਾਰਤੀ ਖੇਤਾਂ ਵਿਚ ਹੈਰੋਇਨ ਦੀ ਖੇਪ ਲੁਕਾ ਕੇ ਰਖੀ ਹੈ, ਜਿਸ ਨੂੰ ਭਾਰਤੀ ਸਮੱਗਲਰ ਕਿਸੇ ਵੀ ਵੇਲੇ ਪਾਰ ਲਿਆ ਸਕਦੇ ਹਨ। ਬੀਐਸਐਫ ਨੇ ਸ਼ਨੀਵਾਰ ਨੂੰ ਸਪੈਸ਼ਲ ਮੁਹਿੰਮ ਅਧੀਨ ਫਿਰੋਜ਼ਪੁਰ ਬੀਐਸਐਫ ਨੂੰ ਸੈਕਟਰ ਨਾਲ ਲੱਗੀ ਸਰਹੱਦ ਸਥਿਤ ਬੀਓਪੀ ਬਾਰੇਕੇ ਦੇ ਕੋਲ ਲੱਗੀ ਫੇਂਸਿੰਗ ਪਾਰ ਖੇਤ ਵਿਚ ਬਾਰਡਰ ਪਿੱਲਰ ਨੰਬਰ-192/13 ਦੇ ਕੋਲ ਇਕ ਵੱਡੀ ਪਲਾਸਟਿਕ ਦੀ ਬੋਤਲ ਮਿਲੀ, ਜਿਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਹੈਰੋਇਨ ਸੀ। ਹੈਰੋਇਨ ਦਾ ਭਾਰ ਸੱਤ ਕਿਲੋ ਹੈ। ਬੀਐਸਐਫ ਦੇ ਅਧਿਕਾਰੀ ਇਸ ਕਿਸਾਨ ਤੋਂ ਪੁੱਛਗਿੱਛ ਕਰ ਰਹੇ ਹਨ ਜਿਸ ਦੇ ਖੇਤ ਤੋਂ ਹੈਰੋਇਨ ਬਰਾਮਦ ਹੋਈ ਹੈ।
ਪਾਕਿ ਸਮੱਗਲਰ ਬੀਐਸਐਫ ਦੀ ਗੋਲੀ ਨਾਲ ਮਰਨ ਦੀ ਬਜਾਏ ਚੁਪਚਾਪ ਭਾਰਤੀ ਸਮੱਗਲਰਾਂ ਦੀ ਦੱਸੀ ਹੋਈ ਜਗ੍ਹਾ ’ਤੇ ਹੈਰੋਇਨ ਦੀ ਖੇਪ ਲੁਕਾ ਕੇ ਚਲੇ ਜਾਂਦੇ ਹਨ। ਪਹਿਲਾਂ ਪਾਕਿ ਸਮੱਗਲਰ ਫੇਂਸਿੰਗ ਰਾਹੀਂ ਭਾਰਤੀ ਇਲਾਕੇ ਵਿਚ ਹੈਰੋਇਨ ਦੀ ਖੇਪ ਸੁੱਟਦੇ ਸਨ। ਜਦੋਂ ਤੋਂ ਕਈ ਪਾਕਿ ਸਮੱਗਲਰ ਬੀਐਸਐਫ ਦੀ ਗੋਲੀ ਨਾਲ ਮਰੇ ਹਨ, ਉਸ ਤੋਂ ਬਾਅਦ ਇਹ ਖੇਤਾਂ ਵਿਚ ਹੈਰੋਇਨ ਰਖ ਕੇ ਚਲੇ ਜਾਂਦੇ ਹਨ ਜਾਂ ਸਤਲੁਜ ਨਦੀ ਰਾਹੀਂ ਹੈਰੋਇਨ ਦੀ ਖੇਪ ਭੇਜਦੇ ਹਨ।