Petrol Diesel Prices increase: ਨਵੀਂ ਦਿੱਲੀ: ਦੇਸ਼ ਵਿੱਚ ਲਗਾਤਾਰ 16ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ । ਦਿੱਲੀ ਵਿੱਚ ਪੈਟਰੋਲ ਦੀ ਕੀਮਤ 33 ਪੈਸੇ ਵਧ ਕੇ 79.56 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 58 ਪੈਸੇ ਵਧ ਕੇ 78.85 ਰੁਪਏ ਪ੍ਰਤੀ ਲੀਟਰ ਹੋ ਗਈ ਹੈ । ਸੋਮਵਾਰ ਯਾਨੀ ਕਿ ਅੱਜ ਸਰਕਾਰੀ ਤੇਲ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਿੱਲੀ ਤੋਂ ਇਲਾਵਾ ਹੋਰ ਮਹਾਨਗਰਾਂ ਦੀ ਗੱਲ ਕਰੀਏ ਤਾਂ ਚੇੱਨਈ ਵਿੱਚ ਪੈਟਰੋਲ 82.87 ਰੁਪਏ ਅਤੇ ਡੀਜ਼ਲ 76.30 ਰੁਪਏ ਹੋ ਗਿਆ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 81.27 ਰੁਪਏ ਅਤੇ ਡੀਜ਼ਲ ਦੀ ਕੀਮਤ 74.14 ਰੁਪਏ ਹੈ । ਇਸੇ ਤਰ੍ਹਾਂ ਮੁੰਬਈ ਵਿੱਚ ਪੈਟਰੋਲ 86.36 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 77.24 ਰੁਪਏ ਹੋ ਗਿਆ ਹੈ ।

ਦਰਅਸਲ, ਆਈਸੀਈ ‘ਤੇ ਸ਼ੁੱਕਰਵਾਰ ਨੂੰ ਅਗਸਤ ਡਿਲਿਵਰੀ ਬ੍ਰੈਂਟ ਕਰੂਡ ਸਮਝੌਤਾ ਪਿਛਲੇ ਸੈਸ਼ਨ ਦੇ ਮੁਕਾਬਲੇ 0.70% ਦੇ ਵਾਧੇ ਨਾਲ 41.80 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਸੀ, ਜਦੋਂਕਿ ਬ੍ਰੈਂਟ ਦੀ ਕੀਮਤ 42.01 ਪ੍ਰਤੀ ਬੈਰਲ ‘ਤੇ ਪਹੁੰਚ ਗਈ।

ਇਸ ਵਿਚ ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਨਰਮ ਸਨ, ਸਰਕਾਰ ਨੇ ਟੈਕਸਾਂ ਵਿੱਚ ਭਾਰੀ ਵਾਧਾ ਕਰਕੇ ਉਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ। ਪੈਟਰੋਲੀਅਮ ਕੰਪਨੀਆਂ ਨੂੰ ਇਸ ਦਾ ਫਾਇਦਾ ਨਹੀਂ ਹੋਇਆ । ਹੁਣ, ਜਦੋਂ ਇਕ ਮਹੀਨੇ ਵਿੱਚ ਕੱਚੇ ਤੇਲ ਦੀ ਕੀਮਤ ਦੁੱਗਣੀ ਹੋ ਗਈ ਹੈ, ਤਾਂ ਪੈਟਰੋਲੀਅਮ ਕੰਪਨੀਆਂ ਨੂੰ ਆਪਣਾ ਲਾਭ ਕਾਇਮ ਰੱਖਣ ਲਈ ਆਪਣੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਨਾ ਪੈ ਰਿਹਾ ਹੈ।

ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ ਅਤੇ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਤੁਸੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਨੂੰ ਐਸਐਮਐਸ ਦੁਆਰਾ ਵੀ ਜਾਣ ਸਕਦੇ ਹੋ। ਦਰਅਸਲ, ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਚੈੱਕ ਕਰਨ ਦੇ ਤਿੰਨ ਤਰੀਕੇ ਹਨ: ਤੁਸੀਂ ਤੇਲ ਮਾਰਕੀਟਿੰਗ ਕੰਪਨੀਆਂ ਦੇ ਪੰਪ ਲੋਕੇਟਰ ਦੀ ਮਦਦ ਨਾਲ ਕੀਮਤ ਦਾ ਪਤਾ ਲਗਾ ਸਕਦੇ ਹੋ। ਫਿਊਲ @ ਆਈਓਸੀ ਐਪ ਨੂੰ ਡਾਉਨਲੋਡ ਕਰੋ ਤੇ 92249 92249 ਤੇ ਐਸਐਮਐਸ ਭੇਜ ਕੇ ਕੀਮਤ ਦਾ ਪਤਾ ਲਗਾ ਸਕਦੇ ਹੋ।






















