GNDU finds cancer enhancing : ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੇ ਹਿਊਮਨ ਜੈਨੇਟਿਕ ਵਿਭਾਗ ਵੱਲੋਂ 12 ਸਾਲਾਂ ਦੀ ਰਿਸਰਚ ਤੋਂ ਬਾਅਦ ਮਨੁੱਖੀ ਸਰੀਰ ਵਿਚ ਕੈਂਸਰ ਦੇ ਖਤਰੇ ਵਧਾਉਣ ਵਾਲੇ ਪੰਜ ਨਵੇਂ ਤਰ੍ਹਾਂ ਦੇ ਕੈਂਸਰ ਵੇਰਿਐਂਟ ਦੀ ਪਛਾਣ ਕੀਤੀ ਗਈ ਹੈ। ਅਮੇਰਿਕਾ ਅਤੇ ਯੂਰਪ ਦੇ ਹੋਰ ਦੇਸ਼ਾਂ ਨਾਲ ਇਨ੍ਹਾਂ ਵੇਰੀਏਂਟ ਦੀ ਤੁਲਨਾ ਕੀਤੇ ਜਾਣ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਵੀ ਅਜੇ ਤੱਕ ਇਹ ਨਵੇਂ ਵੇਰੀਐਂਟ ਰਿਪੋਰਟ ਨਹੀਂ ਕੀਤੇ ਗਏ ਹਨ।
ਇਨ੍ਹਾਂ ਨੂੰ RS572796449, RS879083859, RS559593308, RS576142645 ਅਤੇ RS533046584 ਦਾ ਨਾਂ ਦਿੱਤਾ ਗਿਆ ਹੈ, ਜੋਕਿ ਪੂਰੀ ਦੁਨੀਆ ਵਿਚ ਪਹਿਲਾਂ ਕਿਤੇ ਵੀ ਰਿਪੋਰਟ ਨਹੀਂ ਹੋਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਹਿਊਮਮਨ ਜੈਨੇਟਿਕ ਵਿਭਾਗ ਦੀ ਪ੍ਰੋ. ਵਸੁਧਾ ਸੰਬਿਆਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਟੀਮ ਦੇ ਹੋਰ ਮੈਂਬਰ ਡਾ. AJS ਭੰਵਰ, ਡਾ. ਕੰਵਲਜੀਤ ਕੌਰ, ਡਾ. ਕਮਲੇਸ਼ ਕੁਲੇਰੀਆ ਸਾਲ 2008 ਤੋਂ ਮਨੁੱਖੀ ਸਰੀਰ ਦੇ ਵੱਖ-ਵੱਖ ਜੀਨਸ, ਕੈਂਸਰ ਦੇ ਵੇਰੀਐਂਟ ’ਤੇ ਰਿਸਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 12 ਸਾਲਾਂ ਦੀ ਰਿਸਰਚ ਤੋਂ ਬਾਅਦ ਪਤਾ ਲੱਗਾ ਹੈ ਕਿ ਮਨੁੱਖੀ ਸਰੀਰ ਵਿਚ -ਵੱਖ ਤਰ੍ਹਾਂ ਤੋਂ ਕੈਂਸਰ ਦੇ ਖਤਰੇ ਨੂੰ ਵਧਾਉਣ ਵਾਲੇ ਕੁਲ 42 ਤਰ੍ਹਾਂ ਦੇ ਵੇਰੀਐਂਟ ਹਨ।
ਦੱਸਣਯੋਗ ਹੈ ਕਿ ਮਾਹਰਾਂ ਮੁਤਾਬਕ ਪੰਜਾਬ ਵਿਚ ਇਸ ਤਰ੍ਹਾਂ ਦੇ ਕੈਂਸਰ ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਰਿਸਰਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨਵੇਂ ਵੇਰੀਐਂਟ ਪੰਜਾਬ ਦੇ ਲੋਕਾਂ ਵਿਚ ਜ਼ਿਆਦਾ ਪਾਏ ਜਾ ਰਹੇ ਹਨ। ਇੰਨਾ ਹੀ ਨਹੀਂ ਇਹ ਵੇਰੀਐਂਟ ਪੀੜ੍ਹੀ ਦਰ ਪੀੜ੍ਹੀ ਵੀ ਚੱਲਦੇ ਹਨ।