Missing girls who went to : ਰੂਪਨਗਰ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਬੱਚੀਆਂ ਘਰੋਂ ਖੇਡਣ ਗਈਆਂ ਤੇ ਘਰ ਨਾ ਪਰਤਣ ’ਤੇ ਜਦੋਂ ਉਨ੍ਹਾਂ ਨੂੰ ਲੱਭਿਆ ਗਿਆ ਤਾਂ ਉਨ੍ਹਾਂ ਦੀਆਂ ਲਾਸ਼ਾਂ ਕਾਰ ਵਿਚੋਂ ਮਿਲੀਆਂ। ਪਹਿਲੀ ਨਜ਼ਰੇ ਮਾਮਲਾ ਬੱਚੀਆਂ ਵੱਲੋਂ ਖੇਡਦੇ ਸਮੇਂ ਕਾਰ ਅੰਦਰ ਦਾਖਲ ਹੋਣ ਤੋਂ ਬਾਅਦ ਉਸ ਨੂੰ ਖੋਲ੍ਹ ਨਾ ਸਕਣ ਦਾ ਆਉਂਦਾ ਹੈ, ਜਿਸ ਦੇ ਚੱਲਦਿਆਂ ਸਾਹ ਘੁਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਚਮਕੌਰ ਸਾਹਿਬ ਦੇ ਭੂਰੜੇ ਮਾਰਗ ’ਤੇ ਵਾਰਡ ਨੰਬਰ 11 ਵਿਚ ਬਿਹਾਰ ਦੇ ਸ਼ਿਵਹਰ ਜ਼ਿਲੇ ਦੇ ਪਿੰਡ ਰਾਜ ਕੁਮਹਾਰ ਦੇ ਰਹਿਣ ਵਾਲੇ ਵਿਅਕਤੀਆਂ ਦੀਆਂ ਤਿੰਨ ਬੱਚੀਆਂ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਤੋਂ ਹਗੁੰਮ ਹੋ ਗਈਆਂ। ਬਹੁਤ ਲੱਭਣ ’ਤੇ ਵੀ ਬੱਚੀਆਂ ਦਾ ਕੁਝ ਵੀ ਪਤਾ ਨਹੀਂ ਲੱਗਾ। ਸ਼ਨੀਵਾਰ ਨੂੰ ਬੱਚੀਆਂ ਦੀਆਂ ਲਾਸ਼ਾਂ ਘਰ ਦੇ ਕੋਲ ਖੜ੍ਹੀ ਇੰਡੀਕਾ ਕਾਰ ਵਿਚ ਮਿਲੀਆਂ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬੱਚੀਆਂ ਖੇਡਣ ਵੇਲੇ ਕਾਰ ਵਿਚ ਦਾਖਲ ਹੋ ਗਈਆਂ ਹੋਣਗੀਆਂ ਪਰ ਬਾਅਦ ਵਿਚ ਉਨ੍ਹਾਂ ਕੋਲੋਂ ਕਾਰ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਹੋਵੇਗਾ, ਜਿਸ ਦੇ ਚੱਲਦਿਆਂ ਸਾਹ ਘੁਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਮ੍ਰਿਤਕ ਬੱਚਿਆਂ ਦੀ ਪਛਾਣ ਪੰਜ ਸਾਲਾ ਗੁੜੀਆ ਪੁੱਤਰੀ ਰਵੀ, ਪੰਜ ਸਾਲਾ ਆਸਾ ਪੁੱਤਰੀ ਸੁਰੇਸ਼ ਸਾਹਣੀ ਤੇ ਤਿੰਨ ਸਾਲਾ ਸਵੀਟੀ ਪੁੱਤਰੀ ਵਕੀਲ ਸਾਹਮਣੀ ਵਜੋਂ ਹੋਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੱਚੀਆਂ ਦੇ ਪਿਤਾ ਪਿੰਡਾਂ ਵਿਚ ਝੋਨਾ ਲਾਉਣ ਗਏ ਹੋਏ ਸਨ, ਘਰ ਆਉਣ ’ਤੇ ਦੇਰ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚੀਆਂ ਖੇਡਣ ਗਈਆਂ ਸਨ ਪਰ ਘਰ ਨਹੀਂ ਪਰਤੀਆਂ। ਉਨ੍ਹਾਂ ਨੇ ਆਲੇ-ਦੁਆਲੇ ਹਰ ਜਗ੍ਹਾ ਬੱਚੀਆਂ ਨੂੰ ਲੱਭੀਆਂ। ਸ਼ਨੀਵਾਰ ਨੂੰ ਬੱਚੀਆਂ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਬੱਚੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਦੀਆਂ ਲਾਸ਼ਾਂ ਘਰ ਦੇ ਕੋਲ ਹੀ ਖਾਲੀ ਜਗ੍ਹਾ ’ਤੇ ਪਈ ਇੰਡੀਕਾ ਕਾਰ ਵਿਚ ਮਿਲੀਆਂ।
ਬੱਚੀਆਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। ਇਸ ਬਾਰੇ ਰੂਪਨਗਰ ਦੇ ਐਸਪੀ (ਡੀ) ਅਜਿੰਦਰ ਸਿੰਘ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਬੱਚੀਆਂ ਖੇਡਦੇ ਹੋਏ ਕਾਰ ਦੇ ਅੰਦਰ ਚਲੀਆਂ ਗਈਆਂ ਹੋਣ ਪਰ ਬਾਅਦ ਵਿਚ ਉਨ੍ਹਾਂ ਕੋਲੋਂ ਦਰਵਾਜ਼ਾ ਨਹੀਂ ਖੁੱਲ੍ਹਿਆ। ਬਾਕੀ ਸਥਿਤੀ ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਿਸ ਬਾਰੇ ਕਾਰ ਮਾਲਕ ਭਗਤੀ ਉਰਫ ਭਗਤੂ ਨੇ ਦੱਸਿਆ ਕਿ ਉਸ ਨੇ ਸ਼ੁੱਕਵਾਰ ਸਵੇਰੇ ਕਾਰ ਆਪਣੇ ਗਰ ਕੋਲ ਹੀ ਪਾਰਕ ਕੀਤੀ ਸੀ। ਉਸ ਦਾ ਇਕ ਦਰਵਾਜ਼ੇ ਦਾ ਲੌਕ ਖਰਾਬ ਹੈ। ਹੋ ਸਕਦਾ ਹੈ ਕਿ ਬੱਚੀਆਂ ਦੇ ਕਾਰ ਅੰਦਰ ਦਾਖਲ ਹੋਣ ’ਤੇ ਕਾਰ ਦਾ ਲੌਕ ਅੰਦਰੋਂ ਬੰਦ ਹੋ ਗਿਆ ਹੋਵੇ ਜਿਸ ’ਤੇ ਉਨ੍ਹਾਂ ਕੋਲੋਂ ਦਰਵਾਜ਼ਾ ਨਾ ਖੁੱਲ੍ਹਿਆ ਹੋਵੇ।