suicide domestic violence cases: ਦੇਸ਼ ਭਰ ‘ਚ ਫੈਲੇ ਖਤਰਨਾਕ ਕੋਰੋਨਾਵਾਇਰਸ ਜਿੱਥੇ ਇਕ ਪਾਸੇ ਲੋਕਾਂ ਦੀ ਜਾਨ ‘ਤੇ ਕਹਿਰ ਬਣ ਕੇ ਵਰ੍ਹਿਆ ਤਾਂ ਉੱਥੇ ਦੂਜੇ ਪਾਸੇ ਘਰੇਲੂ ਹਿੰਸਾ ਅਤੇ ਖੁਦਕੁਸ਼ੀਆਂ ਦੇ ਮਾਮਲਿਆਂ ‘ਚ ਵੀ ਦੁੱਗਣਾ ਵਾਧਾ ਹੋਇਆ। ਦਰਅਸਲ ਇਸ ਸਬੰਧੀ ਬੀਤੇ ਦਿਨ ਐਤਵਾਰ ਨੂੰ ਜਾਣਕਾਰੀ ਸਾਂਝੇ ਕਰਦੇ ਹੋਏ ਡੀ.ਸੀ.ਪੀ ਅਖਿਲ ਚੌਧਰੀ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ‘ਚ ਲਾਕਡਾਊਨ ਦੌਰਾਨ ਘਰੇਲੂ ਹਿੰਸਾ ਅਤੇ ਖੁਦਕੁਸ਼ੀਆਂ ਦੇ ਮਾਮਲੇ ਕਾਫੀ ਵੱਧ ਗਏ ਹਨ। ਇਸ ਸਾਲ ਲਾਕਡਾਊਨ ਤੋਂ ਪਹਿਲਾਂ 60 ਖੁਦਕੁਸ਼ੀਆਂ ਦੇ ਮਾਮਲੇ ਅਤੇ 850 ਘਰੇਲੂ ਹਿੰਸਾ ਦੇ ਮਾਮਲੇ ਦਰਜ ਕੀਤੇ ਗਏ ਸੀ, ਤਾਂ ਲਾਕਡਾਊਨ ਦੌਰਾਨ ਖੁਦਕੁਸ਼ੀਆਂ ਦੇ 100 ਮਾਮਲੇ ਅਤੇ ਘਰੇਲੂ ਹਿੰਸਾ ਦੇ ਲਗਭਗ 1500 ਮਾਮਲੇ ਦਰਜ ਕੀਤੇ ਗਏ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਇਸ ਸਬੰਧੀ ਸ਼ੁਰੂਆਤੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਨ੍ਹਾਂ ਮਾਮਲਿਆਂ ‘ਚ ਡਿਪ੍ਰੈਸ਼ਨ, ਆਰਥਿਕ ਸੰਕਟ ਅਤੇ ਬੇਰੁਜ਼ਗਾਰੀ ਵਰਗੇ ਕਾਰਨ ਸਾਹਮਣੇ ਆਏ ਹਨ। ਇਹ ਵੀ ਜਾਣਕਾਰੀ ਮਿਲੀ ਕਿ ਇਨ੍ਹਾਂ ‘ਚ ਜ਼ਿਆਦਾਤਰ 30-40 ਸਾਲ ਉਮਰ ਵਰਗ ਦੇ ਲੋਕ ਸ਼ਾਮਲ ਹਨ।
ਦੱਸਣਯੋਗ ਹੈ ਕਿ ਕੋਰੋਨਾ ਸੰਕਟ ਕਾਰਨ ਦੇਸ਼ ਭਰ ‘ਚ 23 ਮਾਰਚ ਤੋਂ ਲਾਕਡਾਊਨ ਲਾਗੂ ਕੀਤਾ ਗਿਆ ਹਾਲਾਂਕਿ ਸਰਕਾਰ ਦੁਆਰਾ ਕਈ ਗਤੀਵਿਧੀਆਂ ‘ਚ ਕੁਝ ਹਦਾਇਤਾਂ ਮੁਤਾਬਕ ਛੋਟ ਦਿੱਤੀ ਗਈ ਹੈ।