Shiromani Akali Dal seeks cancellation : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਕ ਅਣਜਾਨ ਬੀਮਾ ਕੰਪਨੀ ਨੂੰ ਟੈਂਡਰ ਅਲਾਟ ਕੀਤੇ ਜਾਣ ਦੇ ਮਾਮਲੇ ਵਿਚ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਟੈਂਡਰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ’ਤੇ ਫੌਜਦਾਰੀ ਮੁਕੱਦਮਾ ਦਰਜ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਮੰਤਰੀ ਨੇ ਮੁਲਾਜ਼ਮਾਂ ਲਈ ਕੋਰੋਨਾ ਨਾਲ ਮੌਤ ਹੋਣ ’ਤੇ ਬੀਮੇ ਦੀ ਰਕਮ ਦੁਆਉਣ ਵਾਸਤੇ ਸਾਰੇ ਸਰਕਾਰੀ ਨਿਯਮਾਂ ਨੂੰ ਅਣਡਿੱਠ ਕੀਤਾ ਹੈ। ਸਾਬਕਾ ਮੰਤਰੀ ਮਜੀਠੀਆ ਨੇ ਇਸ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰੀ ਨਿਯਮਾਂ ਮੁਤਾਬਕ ਹੋਰ ਬੋਲੀਆਂ ਪ੍ਰਾਪਤ ਹੋਣ ਦੀ ਸੂਰਤ ਵਿਚ ਤਕਨੀਕੀ ਮੁਲਾਂਕਣ ਪਿੱਛੋਂ ਸਿਰਫ ਇਕ ਹੀ ਕੰਪਨੀ ਯੋਗ ਪਾਈ ਜਾਂਦੀ ਹੈ ਤਾਂ ਵੀ ਟੈਂਡਰ ਨਹੀਂ ਖੋਲ੍ਹਿਆ ਜਾਂਦਾ ਪਰ ਇਸ ਮਾਮਲੇ ਵਿਚ ਮੰਤਰੀ ਨੇ ਟੈਂਡਰ ਅਲਾਟਮੈਂਟ ਕਮੇਟੀ ਨੂੰ ਅਣਡਿੱਠ ਕਰਕੇ ਗੋ ਡਿਜ਼ਿਟਲ ਨੂੰ ਟੈਂਡਰ ਅਲਾਟ ਕਰ ਦਿੱਤਾ।
ਉਨ੍ਹਾਂ ਨੇ ਇਸ ਟੈਂਡਰ ਤੁਰੰਤ ਰੱਦ ਕੀਤੇ ਜਾਣ ਅਤੇ ਇਸ ਮਾਮਲੇ ਵਿਚ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਪਏ ਘਾਟੇ ਨੂੰ ਸਹਿਕਾਰਤਾ ਮੰਤਰੀ ਵਸੂਲੇ ਜਾਣ ਲਈ ਕਿਹਾ। ਮਜੀਠੀਆ ਨੇ ਸਹਿਕਾਰਤਾ ਮੰਤਰੀ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਹੀ ਕੰਪਨੀ ਵੱਲੋਂ ਟੈਂਡਰ ਭਰਨ ਦੇ ਬਾਵਜੂਦ ਟੈਂਡਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਅਣਗੌਲਿਆਂ ਕਰ ਕੇ ਟੈਂਡਰ ਅਲਾਟ ਕੀਤਾ ਗਿਆ ਹੈ, ਜੋਕਿ ਪੰਜਾਬ ਸਰਕਾਰ ਦੇ ਆਮ ਵਿੱਤੀ ਨਿਯਮ 2017 ਦੀ ਉਲੰਘਣਾ ਹੈ, ਜਿਸ ਅਧੀਨ ਅਧੀਨ ਇਕ ਹੀ ਸਰੋਤ ਤੋਂ ਖਰੀਦ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਸਿਰਫ ਉਹ ਵਿਸ਼ੇਸ਼ ਫਰਮ ਹੀ ਸੇਵਾਵਾਂ ਦੇਣ ਦੇ ਸਮਰਥ ਹੋਵੇ।
ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੇ ਮਹਾਂਮਾਰੀ ਦੌਰਾਨ ਫਰੰਟ ਲਾਈਨ ‘ਤੇ ਡਿਊਟੀ ਦੇਣ ਵਾਲੇ ਮੁਲਾਜ਼ਮ ਦੀ ਮੌਤ ਹੋਣ ਦੀ ਸੂਰਤ ਵਿਚ ਪਰਿਵਾਰ ਲਈ ਮੁਆਵਜ਼ਾ ਅਦਾ ਕਰਨ ਵਾਸਤੇ ਦਿਸ਼ਾ ਨਿਰਦੇਸ਼ ਤੈਅ ਕੀਤੇ ਹੋਣ ਦੇ ਤੱਥ ਨੂੰ ਵੀ ਅਣਡਿੱਠ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਨੇ ਆਪਣੇ ਵਿਭਾਗ ਦੇ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ ਹੋਣ ਦੀ ਸੂਰਤ ਵਿਚ ਮੁਆਵਜ਼ਾ ਦੇਣ ਲਈ ਟੈਂਡਰ ਭਰਨ ਵਾਲੀ ਇਕਲੌਤੀ ਗੋ ਡਿਜ਼ਿਟ ਇੰਸ਼ਿਓਰੰਸ ਨਾਂ ਦੀ ਕੰਪਨੀ ਨੂੰ ਠੇਕਾ ਦੇ ਦਿੱਤਾ।