Ludhiana corona health department: ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ, ਜੋ ਕਿ ਸਿਹਤ ਵਿਭਾਗ ਦੇ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ, ਉੱਥੇ ਹੀ ਲੋਕਾਂ ‘ਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ‘ਚ ਮੰਗਲਵਾਰ ਨੂੰ 40 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 1 ਪੀੜ੍ਹਤ ਮਰੀਜ਼ ਦੀ ਮੌਤ ਹੋਈ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਮੰਗਲਵਾਰ ਨੂੰ ਸਾਹਮਣੇ ਆਏ 41 ਮਾਮਲਿਆਂ ‘ਚੋਂ 5 ਦੂਜੇ ਜ਼ਿਲ੍ਹਿਆਂ ਦੇ ਨਾਲ ਸਬੰਧਿਤ ਹਨ ਅਤੇ ਬਾਕੀ ਲੁਧਿਆਣਾ ਸ਼ਹਿਰ ਦੇ ਹਨ। ਜਾਣਕਾਰੀ ਮਿਲੀ ਹੈ ਕਿ ਪੀੜ੍ਹਤ ਮਰੀਜ਼ਾਂ ‘ਚ ਇਕ ਹਫਤਾ ਪਹਿਲਾਂ ਪਾਜ਼ੀਟਿਵ ਮਿਲੇ ਡੀ.ਸੀ.ਪੀ ਅਸ਼ਵਨੀ ਕੁਮਾਰ ਦੀਆਂ ਦੋਵੇਂ ਬੇਟੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਮੰਗਲਵਾਰ ਨੂੰ ਜ਼ਿਲ੍ਹੇ ‘ਚ ਮਾਧੋਪੁਰੀ ਸਾਬੁਣ ਵਾਲੀ ਗਲੀ ‘ਚ ਰਹਿਣ ਵਾਲੇ 43 ਸਾਲਾ ਕੋਰੋਨਾ ਪੀੜ੍ਹਤ ਮਰੀਜ਼ ਦੀ ਮੌਤ ਹੋ ਗਈ ਹੈ, ਜਿਸ ਨੂੰ ਸੀ.ਐੱਮ.ਸੀ ਹਸਪਤਾਲ ‘ਚ 25 ਜੂਨ ਨੂੰ ਭਰਤੀ ਕਰਵਾਇਆ ਗਿਆ ਸੀ। ਜ਼ਿਲ੍ਹੇ ‘ਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।