rajisthan marriage lockdow: ਇੱਕ ਪਾਸੇ ਜਿੱਥੇ ਵਿਆਹ ਦੀਆਂ ਰਸਮਾਂ ਨੂੰ ਵੀ ਨਿਯਮਾਂ ਦੇ ਅਧੀਨ ਕਰ ਦਿੱਤਾ ਗਿਆ ਹੈ , ਓਥੇ ਹੀ ਇਕ ਲਾੜੇ ਦੀ ਪਿਤਾ ਨੂੰ ਵਿਆਹ ਲੱਖਾਂ ਦਾ ਪੈ ਗਿਆ। ਦਰਅਸਲ ਕੋਰੋਨਾ ਸੰਕ੍ਰਮਣ ਨੂੰ ਦੇਖਦਿਆਂ ਵਿਆਹ ਲਈ ਵੀ ਖਾਸ ਨਿਯਮਾਂ ਦੀ ਪਾਲਣਾ ਲਾਜ਼ਮੀ ਕਰ ਦਿੱਤੀ ਗਈ ਸੀ ਅਤੇ ਉਲੰਘਣਾ ਕਰਨ ‘ਤੇ ਜ਼ੁਰਮਾਨੇ ਦੀ ਘੋਸ਼ਣਾ ਵੀ ਕੀਤੀ ਗਈ ਸੀ। ਅਜਿਹੇ ‘ਚ ਰਾਜਸਥਾਨ ਸਰਕਾਰ ਵੱਲੋਂ ਭਿਲਵਾੜਾ ‘ਚ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ 6,26,600 ਰੁਪਏ ਦਾ ਜੁਰਮਾਨਾ ਠੋਕ ਦਿੱਤਾ। ਇਹ ਹੀ ਨਹੀਂ ਵਿਆਹ ਦੌਰਾਨ 15 ਵਿਅਕਤੀ ਕੋਰੋਨਾਵਾਇਰਸ ਸੰਕਰਮਿਤ ਵੀ ਹੋ ਗਈ ਅਤੇ ਲਾੜੇ ਦੇ ਬਜ਼ਰੁਗ ਦਾਦੇ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ।
ਸਰਕਾਰ ਦੀ ਮੰਨੀਏ ਤਾਂ ਇਸ ਵਿਆਹ ‘ਚ ਮਹਾਮਾਰੀ ਰੋਗ ਐਕਟ ਅਤੇ ਵੱਖ-ਵੱਖ ਐਕਟਾਂ ਦੀ ਉਲੰਘਣਾ ਕੀਤੀ ਜਿਸ ਤੋਂ ਬਾਅਦ ਨੂੰ ਦੋਸ਼ੀਆਂ ਨੂੰ ਤਿੰਨ ਦਿਨਾਂ ਅੰਦਰ ਜੁਰਮਾਨਾ ਅਦਾ ਕਰਨ ਦਾ ਆਦੇਸ਼ ਹੈ। ਹਦਾਇਤਾਂ ਦੇ ਬਾਵਜੂਦ ਵਿਆਹ ‘ਚ 250 ਬੰਦੇ ਬੁਲਾਏ ਗਏ। ਜਿਸ ਕਾਰਨ 15 ਲੋਕ ਕੋਰੋਨਾ ਨਾਲ ਸੰਕਰਮਿਤ ਵੀ ਹੋਏ ਅਤੇ 58 ਹੋਰ ਨੂੰ ਵਿਆਹ ਵਾਲੇ ਦਿਨ ਤੋਂ ਬਾਅਦ ਕੁਆਰੰਟੀਨ ਕਰਨਾ ਪਿਆ। ਹਿਦਾਇਤਾਂ ਅਨੁਸਾਰ ਮਾਸਕ ਪਾਉਣ, ਸੋਸ਼ਲ ਡਿਸਟੈਂਸਿੰਗ, ਸਾਫ ਸਫਾਈ ਤੇ ਸੈਨੀਟਾਈਜ਼ੇਸ਼ਨ ਲਾਜ਼ਮੀ ਹਨ ਪਰ ਇਸ ਵਿਆਹ ‘ਚ ਅਜਿਹੇ ਕਈ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ।