messi score 700th goal: ਫੁੱਟਬਾਲਰ ਦੇ ਜਾਦੂਗਰ ਮੰਨੇ ਜਾਂਦੇ ਲਿਓਨਲ ਮੇਸੀ ਨੇ ਇਤਿਹਾਸ ਰਚਿਆ ਹੈ। ਲਿਓਨਲ ਮੇਸੀ ਨੇ ਆਪਣੇ ਪੇਸ਼ੇਵਰ ਕਰੀਅਰ ਦਾ 700 ਵਾਂ ਗੋਲ ਕੀਤਾ ਹੈ। ਮੰਗਲਵਾਰ ਦੀ ਰਾਤ ਨੂੰ ਲਾ ਲੀਗਾ ਵਿੱਚ ਬਾਰਸੀਲੋਨਾ ਅਤੇ ਐਟਲੀਟਿਕੋ ਮੈਡਰਿਡ ਵਿਚਾਲੇ ਮੈਚ ਖੇਡਿਆ ਗਿਆ। ਮੈਸੀ ਨੇ ਇਸ ਮੈਚ ਵਿੱਚ ਪੈਨਲਟੀ ਨੂੰ ਗੋਲ ‘ਚ ਤਬਦੀਲ ਕਰਦਿਆਂ ਆਪਣੇ ਕਰੀਅਰ ਦਾ 700 ਵਾਂ ਗੋਲ ਕਰਕੇ ਇਤਿਹਾਸ ਰਚ ਦਿੱਤਾ। ਮੈਸੀ ਨੇ 700 ਵੇਂ ਗੋਲ ਨਾਲ ਆਪਣੇ ਪੇਸ਼ੇਵਰ ਕੈਰੀਅਰ ‘ਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਦੁਨੀਆ ਦਾ ਸਰਬੋਤਮ ਫੁੱਟਬਾਲਰ, ਅਰਜਨਟੀਨਾ ਦੁਆਰਾ ਅੰਤਰਰਾਸ਼ਟਰੀ ਫੁੱਟਬਾਲ ਅਤੇ ਕਲੱਬ ਫੁੱਟਬਾਲ ਵਿਚ ਬਾਰਸੀਲੋਨਾ ਦੁਆਰਾ ਕੀਤੇ ਗੋਲ ਨੂੰ ਜੋੜ ਕੇ ਮੈਸੀ 700 ਦੇ ਟੀਚੇ ‘ਤੇ ਪਹੁੰਚ ਗਿਆ ਹੈ। ਮੈਸੀ ਨੇ 24 ਜੂਨ ਨੂੰ ਹੀ ਆਪਣਾ 33 ਵਾਂ ਜਨਮ ਦਿਨ ਮਨਾਇਆ ਹੈ। ਮੈਸੀ ਨੇ ਮੰਗਲਵਾਰ ਰਾਤ ਨੂੰ ਐਟਲੀਟਿਕੋ ਮੈਡਰਿਡ ਖ਼ਿਲਾਫ਼ ਮੈਚ ਵਿੱਚ ਖੇਡ ਦੇ 50 ਵੇਂ ਮਿੰਟ ਵਿੱਚ ਆਪਣੀ ਟੀਮ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ ਪਰ ਮੈਚ 2-2 ਨਾਲ ਖਤਮ ਹੋ ਗਿਆ।
ਮੈਸੀ ਨੇ 700 ਗੋਲ ਕਰਨ ਲਈ 860 ਮੈਚ ਖੇਡੇ ਹਨ। ਪੇਸ਼ੇਵਰ ਫੁਟਬਾਲ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਆਸਟਰੀਆ ਦੇ ਜੋਸੇਫ ਬੀਕਨ ਦਾ ਹੈ। ਉਸਨੇ ਆਪਣੇ ਕੈਰੀਅਰ ਵਿੱਚ 805 ਗੋਲ ਕੀਤੇ ਹਨ। ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਰੋਮਰਿਓ ਅਤੇ ਫੁੱਟਬਾਲ ਦੇ ਸਮਰਾਟ ਪੇਲੇ 772 ਅਤੇ 767 ਗੋਲ ਨਾਲ ਇਸ ਸੂਚੀ ਵਿੱਚ ਦੂਜੇ ਅਤੇ ਤੀਜੇ ਨੰਬਰ ‘ਤੇ ਹਨ। ਹੰਗਰੀ ਦੇ ਲੈਜੇਂਡ ਫਰੈਂਕ ਪੁਸਕਸ ਅਤੇ ਜਰਮਨੀ ਦੇ ਗਾਰਡ ਮੂਲਰ 746 ਅਤੇ 735 ਗੋਲਾਂ ਨਾਲ ਟੇਬਲ ਦੇ ਪਹਿਲੇ 5 ਖਿਡਾਰੀਆਂ ਵਿੱਚ ਸ਼ਾਮਿਲ ਹਨ। ਮੇਸੀ ਦੀ ਤੁਲਨਾ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਕ੍ਰਿਸਟੀਆਨੋ ਰੋਨਾਲਡੋ ਨਾਲ ਕੀਤੀ ਜਾਂਦੀ ਹੈ। ਰੋਨਾਲਡੋ ਸਭ ਤੋਂ ਵੱਧ ਗੋਲ ਕਰਨ ਦੀ ਦੌੜ ਵਿੱਚ ਮੇਸੀ ਤੋਂ ਥੋੜਾ ਜਿਹਾ ਅੱਗੇ ਹੈ। ਰੋਨਾਲਡੋ ਨੇ ਇੱਕ ਪੇਸ਼ੇਵਰ ਕਰੀਅਰ ਵਿੱਚ ਹੁਣ ਤੱਕ 725 ਗੋਲ ਕੀਤੇ ਹਨ। ਹਾਲਾਂਕਿ ਰੋਨਾਲਡੋ ਪੇਸ਼ੇਵਰ ਫੁਟਬਾਲ ਵਿੱਚ ਇੱਕ ਹਜ਼ਾਰ ਤੋਂ ਵੱਧ ਮੈਚ ਖੇਡ ਚੁੱਕੇ ਹਨ।