Myanmar jade mine landslide: ਮਿਆਂਮਾਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਜੇਡ ਮਾਈਨ ਵਿੱਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਉੱਤਰੀ ਮਿਆਂਮਾਰ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਵੀਰਵਾਰ ਨੂੰ ਘੱਟੋ ਘੱਟ 100 ਮਜਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ, ਮਿਆਂਮਾਰ ਦੀ ਫਾਇਰ ਸਰਵਿਸਿਜ਼ ਵਿਭਾਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਕਾਚਿਨ ਰਾਜ ਵਿੱਚ ਚੀਨੀ ਬਾਰਡਰ ਦੇ ਨੇੜੇ ਭਾਰੀ ਮੀਂਹ ਪੈਣ ਤੋਂ ਬਾਅਦ ਮਜ਼ਦੂਰ ਕਾਚਿਨ ਰਾਜ ਦੇ ਜੈਡ ਨਾਲ ਭਰੇ ਹਾਪਕਾਂਤ ਖੇਤਰ ਵਿੱਚ ਪੱਥਰ ਜਮ੍ਹਾ ਕਰ ਰਹੇ ਸਨ। ਜਿਥੇ ਜ਼ਮੀਨ ਖਿਸਕਣ ਕਾਰਨ ਕਈ ਮਜਦੂਰਾਂ ਦੀ ਮੌਤ ਹੋ ਗਈ। ਹੁਣ ਤੱਕ 113 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ।
ਬਚਾਅ ਟੀਮ ਦਾ ਕਹਿਣਾ ਹੈ ਕਿ ਖੇਤਰ ਵਿੱਚ ਭਾਰੀ ਬਾਰਿਸ਼ ਹੋਈ ਅਤੇ ਉਸ ਤੋਂ ਬਾਅਦ ਚਿੱਕੜ ਦੀ ਵੱਡੀ ਲਹਿਰ ਆ ਗਈ ਅਤੇ ਪੱਥਰ ਇਕੱਠੇ ਕਰਨ ਵਾਲੇ ਲੋਕ ਇਸ ਦੇ ਹੇਠਾਂ ਦੱਬੇ ਗਏ। ਹਪਾਕਾਂਤ ਦੀਆਂ ਮਾੜੀਆਂ ਨਿਯਮਤ ਵਾਲੀਆਂ ਖਾਣਾਂ ਵਿੱਚ ਘਾਤਕ ਲੈਂਡਸਾਈਡ ਅਤੇ ਹੋਰ ਹਾਦਸੇ ਆਮ ਹਨ। ਪੁਲਿਸ ਦੇ ਅਨੁਸਾਰ, ਹਾਦਸੇ ਤੋਂ ਬਾਅਦ ਬਹੁਤ ਸਾਰੇ ਕਾਮਿਆਂ ਦਾ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਹੈ। ਰਾਹਤ ਅਤੇ ਬਚਾਅ ਟੀਮਾਂ ਲਾਸ਼ਾਂ ਨੂੰ ਬਾਹਰ ਕੱਢ ਰਹੀਆਂ ਹਨ। ਹਾਲਾਂਕਿ, ਭਾਰੀ ਬਾਰਿਸ਼ ਕਾਰਨ ਰਾਹਤ ਅਤੇ ਬਚਾਅ ਟੀਮਾਂ ਨੂੰ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।