monsoon ludhiana weather change: ਪੰਜਾਬ ‘ਚ ਫਿਰ ਤੋਂ ਮੌਸਮ ਦਾ ਜਲਦੀ ਹੀ ਮਿਜਾਜ਼ ਬਦਲਣ ਵਾਲਾ ਹੈ। ਹੁਣ ਆਉਂਦੇ ਦਿਨਾਂ ‘ਚ ਮਾਨਸੂਨ ਖੁੱਲ੍ਹ ਕੇ ਵਰੇਗਾ ਕਿਉਕਿ ਮਾਨਸੂਨ ਹੁਣ ਪੂਰੀ ਤਰ੍ਹਾਂ ਪੰਜਾਬ ‘ਚ ਛਾ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਗਲੇ ਦੋ ਦਿਨ੍ਹਾਂ ਦੌਰਾਨ ਤਾਪਮਾਨ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। 3 ਜੁਲਾਈ ਸ਼ਾਮ ਨੂੰ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ 4 ਜੁਲਾਈ ਨੂੰ ਧੂੜ ਭਰੀ ਹਨ੍ਹੇਰੀ ਚੱਲਣ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਜਿੱਥੇ ਕਿਸਾਨਾਂ ਨੂੰ ਇਸ ਬਾਰਿਸ਼ ਨਾਲ ਭਰਪੂਰ ਪਾਣੀ ਝੋਨੇ ਦੀ ਫਸਲ ਨੂੰ ਮਿਲੇਗਾ, ਉੱਥੇ ਹੀ ਆਮ ਲੋਕਾਂ ਨੂੰ ਬੀਤੇ ਦਿਨਾਂ ਦੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ ਅਤੇ ਤਾਪਮਾਨ ‘ਚ ਗਿਰਾਵਟ ਆਵੇਗੀ।