450 NRI Grooms passports : ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ ਅਜਿਹੇ ਐਨਆਰਆਈ ਲਾੜਿਆਂ ’ਤੇ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ, ਜੋਕਿ ਇਥੇ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਧੋਖਾ ਦੇ ਕੇ ਵਿਦੇਸ਼ ਭੱਜ ਗਏ। ਦੱਸਣਯੋਗ ਹੈ ਕਿ ਪਾਸਪੋਰਟ ਰੀਜਨਲ ਪਾਸਪੋਰਟ ਆਫਿਸ ਚੰਡੀਗੜ੍ਹ ਨੇ ਅਜਿਹੇ 450 ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ 83 ਲਾੜੇ ਇਸ ਕਾਰਵਾਈ ਤੋਂ ਬਾਅਦ ਵਾਪਿਸ ਭਾਰਤ ਪਰਤ ਆਏ ਹਨ। ਭਾਰਤ ਵਿਚ ਆਪਣੀ ਪਤਨੀ ਨਾਲ ਧੋਖਾ ਕਰਨ ਵਾਲੇ ਅਜਿਹੇ ਲਾੜਿਆਂ ਬਾਰੇ ਖੇਤਰੀ ਪਾਸਪੋਰਟ ਆਫਿਸ ਨੇ ਕੈਨੇਡਾ, ਬ੍ਰਿਟੇਨ ਅਤੇ ਅਮੇਰਿਕਾ ਸਣੇ ਕਈ ਹੋਰ ਦੇਸ਼ਾਂ ਨੂੰ ਕਾਰਵਾਈ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਡੇਢ ਸਾਲ ਵਿਚ ਵਾਪਸ ਪਰਤੇ 83 ਵਿਚੋਂ ਅਜਿਹੇ 45 ਲਾੜਿਆਂ ਨੇ ਖੁਦ ਨੂੰ ਸਰੈਂਡਰ ਕਰ ਦਿੱਤਾ। ਪਾਸਪੋਰਟ ਆਫਿਸ ਨੇ ਇਹ ਕਾਰਵਾਈ ਪੀੜਤ ਪੱਖਾਂ ਵੱਲੋਂ ਕੀਤੀ ਗਈ ਮੰਗ ਦੇ ਮੱਦੇਨਜ਼ਰ ਕੀਤੀ, ਜਿਸ ਦੇ ਚੱਲਦਿਆਂ 450 ਅਜਿਹੇ ਲਾੜਿਆਂ ਦੇ ਪਾਸਪੋਰਟ ਰੱਦ ਕੀਤੇ। ਇਨ੍ਹਾਂ ਵਿਚੋਂ 83 ਲਾੜੇ ਖੁਦ ਵਾਪਿਸ ਪਰਤ ਆਏ ਅਤੇ ਆਪਣੇ ਪਰਿਵਾਰ ਨਾਲ ਰਹਿਣ ਲਈ ਰਾਜ਼ੀ ਹੋ ਗਏ। ਇਸ ਤੋਂ ਇਲਾਵਾ 14 ਲਾੜਿਆਂ ਨੂੰ ਵੱਖ-ਵੱਖ ਏਅਰਪੋਰਟ ’ਤੇ ਲੈੰਡ ਕਰਦੇ ਹੀ ਗ੍ਰਿਫਤਾਰ ਕਰ ਲਿਆ ਗਿਆ। ਪਾਸਪੋਰਟ ਆਫਿਸ ਕੋਲ ਅਜੇ ਵੀ ਲਗਭਗ 60 ਸ਼ਿਕਾਇਤਾਂ ਪੈਂਡਿੰਗ ਹਨ।
ਦੱਸਣਯੋਗ ਹੈ ਕਿ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ 20 ਹਜ਼ਾਰ ਤੋਂ। ਵੱਧ ਲਾੜੇ ਵਿਆਹ ਕਰਵਾ ਕੇ ਵਿਦੇਸ਼ ਭੱਜ ਗਏ ਹਨ ਕੋਰੋਨਾ ਸੰਕਟ ਦੌਰਾਨ ਇਕ ਦਰਜਨ ਅਜਿਹੇ ਲਾੜੇ ਵਿਦੇਸ਼ੋਂ ਭਾਰਤ ਪਰਤੇ ਹਨ। ਇਸ ਬਾਰੇ ਖੇਤਰੀ ਪਾਸਪੋਰਟ ਅਫਸਰ ਨੇ ਦੱਸਿਆ ਕਿ ਇਸ ਕਾਰਵਾਈ ਤੋਂ ਬਾਅਦ ਹੁਣ ਵਿਦੇਸ਼ ਤੋਂ ਵਾਪਿਸ ਆਏ ਲਾੜੇ ਰਾਜਨਾਮੇ ਲਈ ਪਾਸਪੋਰਟ ਆਫਿਸ ਪਹੁੰਚ ਰਹੇ ਹਨ ਅਤੇ ਅਜਿਹੇ 22 ਲਾੜਿਆਂ ਵੱਲੋਂ ਪਰਿਵਾਰ ਨਾਲ ਰਾਜੀਨਾਮਾ ਦਾ ਸਹੁੰ ਪੱਤਰ ਦਿੱਤਾ ਗਿਆ ਕਿ ਉਹ ਹੁਣ ਪੂਰੀ ਕਾਨੂੰਨੀ ਪ੍ਰਕਿਰਿਆ ਅਧੀਨ ਕਲੀਅਰੈਂਸ ਲੈਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਹੀ ਵਿਦੇਸ਼ ਜਾਣਗੇ।