Probationary inspectors / SIs will : ਚੰਡੀਗੜ੍ਹ : ਪੰਜਾਬ ਵਿਚ ਕਿਸੇ ਵੀ ਇੰਸਪੈਕਟਰ ਅਤੇ ਸਬ-ਇੰਸਪਕੈਟਰ ਨੂੰ ਰਿਹਾਇਸ਼ੀ ਜ਼ਿਲੇ ਵਿਚ ਤਾਇਨਾਤ ਨਹੀਂ ਕੀਤਾ ਜਾਏਗਾ, ਜਿਸ ਦੇ ਚੱਲਦਿਆਂ ਜੱਦੀ ਜ਼ਿਲਿਆਂ ਵਿਚ ਤਾਇਨਾਤ ਸਬ-ਇੰਸਪੈਕਟਰਾਂ ਦੀਆਂ ਬਦਲੀਆਂ ਕੀਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਕੁਲ 330 ਪ੍ਰੋਬੇਸ਼ਨਰ ਐਸਆਈ. ਆਪਣੇ ਰਿਹਾਇਸ਼ੀ ਜ਼ਿਲਿਆਂ ਵਿਚ ਹੀ ਤਾਇਨਾਤ ਹਨ। ਇਸ ਸਬੰਧੀ ਡਾਇਰੈਕਟਰ ਜਨਰਲ ਪੁਲਿਸ ਪੰਜਾਬ (ਡੀਜੀਪੀ), ਚੰਡੀਗੜ੍ਹ ਵੱਲੋਂ ਹੁਕਮ ਜਾਰੀ ਕੀਤੇ ਗਏ। ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਪ੍ਰੋਬੇਸ਼ਨਰ ਐਸਆਈ. ਨੂੰ ਉਸ ਦੇ ਰਿਹਾਇਸ਼ੀ ਜ਼ਿਲੇ ਵਿਚ ਬਦਲੀ ਜਾਂ ਤਾਇਨਾਤ ਨਾ ਕੀਤਾ ਜਾਵੇ। ਇਸ ਉਦੇਸ਼ ਲਈ ਬਾਰਡਰ ਰੇਂਜ/ਕਮਿਸ਼ਨਰ ਅੰਮ੍ਰਿਤਸਰ, ਜਲੰਧਰ ਰੇਂਜ/ਕਮਿਸ਼ਨਰੇਟ ਜਲੰਧਰ ਅਤੇ ਲੁਧਿਆਣਾ ਰੇਂਜ/ਕਮਿਸ਼ਨਰੇਟ ਲੁਧਿਆਣਾ ਨੂੰ ਇਕੱਠਾ ਮੰਨ ਆਪਸੀ ਤਾਲਮੇਲ ਨਾਲ ਬਦਲੀਆਂ ਕੀਤੀਆਂ ਜਾਣ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਰੇਂਜ/ਕਮਿਸ਼ਨਰੇਟ ਦਫਤਰ ਵੱਲੋਂ ਕਿਸੇ ਪ੍ਰੋਬੇਸ਼ਨਰ ਐਸਆਈ. ਨੂੰ ਉਸ ਦੇ ਰਿਹਾਇਸ਼ੀ ਜ਼ਿਲੇ ਵਿਚ ਤਾਇਨਾਤ ਕੀਤਾ ਜਾਂਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਬੰਧਤ ਰੇਂਜ/ਕਮਿਸ਼ਨਰੇਟ ਮੁਖੀ ਦੀ ਹੋਵੇਗੀ।